ਹੋਲੀ ਦੇ ਰੰਗਾਂ 'ਚ ਰੰਗੇ ਇਹਨਾਂ ਪੰਜਾਬੀ ਸਿਤਾਰਿਆਂ ਨੂੰ ਪਹਿਚਾਣੋ, ਦੱਸੋ ਕਿਹੜੇ ਤਿੰਨ ਸਿੰਗਰ ਅਤੇ ਦੋ ਐਕਟਰ ਨੇ

Written by  Lajwinder kaur   |  March 21st 2019 02:07 PM  |  Updated: March 21st 2019 02:13 PM

ਹੋਲੀ ਦੇ ਰੰਗਾਂ 'ਚ ਰੰਗੇ ਇਹਨਾਂ ਪੰਜਾਬੀ ਸਿਤਾਰਿਆਂ ਨੂੰ ਪਹਿਚਾਣੋ, ਦੱਸੋ ਕਿਹੜੇ ਤਿੰਨ ਸਿੰਗਰ ਅਤੇ ਦੋ ਐਕਟਰ ਨੇ

ਲਓ ਜੀ ਹੋਲੀ ਦੀ ਧੂਮ ਚਾਰੇ ਪਾਸੇ ਹੋਈ ਪਈ ਹੈ। ਹੋਲੀ ਦੇ ਰੰਗਾ 'ਚ ਰੰਗੇ ਨਜ਼ਰ ਆ ਰਹੇ ਹਨ ਪੰਜਾਬੀ ਸਿੰਗਰ ਅਤੇ ਅਦਾਕਾਰ ਵੀ। ਪੰਜਾਬੀ ਗਾਇਕ ਜੋਬਨ ਸੰਧੂ ਨੇ ਹੋਲੀ ਦੇ ਤਿਉਹਾਰ ਉੱਤੇ ਆਪਣੇ ਇੰਸਟਾਗ੍ਰਾਮ ਉੱਤੇ ਖ਼ਾਸ ਤਸਵੀਰ ਸਾਂਝੀ ਕੀਤੀ ਹੈ। ਜੋਬਨ ਸੰਧੂ ਨੇ ਨਾਲ ਕੈਪਸ਼ਨ ‘ਚ ਲਿਖਿਆ ਹੈ, ‘ਹੋਲੀ ਦੀਆਂ ਮੁਬਾਰਕਾਂ ਸਾਰਿਆਂ ਨੂੰ...ਦੱਸੋ ਫੇਰ ਕੌਣ ਕੌਣ ਨੇ ਇਸ ਫੋਟੋ ‘ਚ ? 3 ਸਿੰਗਰਸ ਨੇ ਅਤੇ 2 ਐਕਟਰ ਨੇ..’ ਇਸ ਤੋਂ ਬਾਅਦ ਫੈਨਜ਼ ਨੇ ਕਾਮੈਂਟ ਕਰਕੇ ਆਪਣੇ-ਆਪਣੇ ਜਵਾਬ ਦੇ ਰਹੇ ਹਨ। ਕਈ ਫੈਨਜ਼ ਕਹਿ ਰਹੇ ਹਨ ਇੱਕ ਤਾਂ ਕੁਲਵਿੰਦਰ ਬਿੱਲਾ, ਜੋਬਨ ਸੰਧੂ, ਕੰਵਰ ਗਰੇਵਾਲ , ਨਵਦੀਪ ਕਲੇਰ ਹਨ। ਤੁਸੀਂ ਕਾਮੈਂਟ ਕਰਕੇ ਦੱਸੋ ਕਿ ਇਸ ਤਸਵੀਰ 'ਚ ਕਿਹੜੇ ਕਿਹੜੇ ਕਲਾਕਾਰ ਹਨ।

ਜੋਬਨ ਸੰਧੂ ਨੇ ਨਾਲ ਹੀ ਦੱਸਿਆ ਹੈ ਇਹ ਤਸਵੀਰ 11 ਸਾਲ ਪੁਰਾਣੀ ਹੈ। ਇਹ ਤਸਵੀਰ ਉਹਨਾਂ ਦੇ ਪੰਜਾਬੀ ਯੂਨੀਵਰਸਿਟੀ ਪੜ੍ਹਦੇ ਸਮੇਂ ਦੀ ਹੈ, ਜਿਸਨੂੰ ਸਰੋਤਿਆਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ। ਜੋਬਨ ਸੰਧੂ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਜਿਵੇਂ ਸੈੱਟ ਜੱਟ, ਗੁਰਜ਼ਾਰਿਸ਼ਾਂ, ਜਾਨ ਨਿਕਲੇ, ਮੰਗਣੀ ਅਤੇ ਕਈ ਹੋਰ ਸੈਡ ਤੇ ਰੋਮਾਂਟਿਕ ਗੀਤਾਂ ਦੇ ਨਾਲ ਸਰੋਤਿਆਂ ਦਾ ਮਨੋਰੰਜਨ ਕਰ ਚੁੱਕੇ ਹਨ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network