ਗੰਭੀਰ ਬਿਮਾਰੀ ਨਾਲ ਜੂਝ ਰਹੇ ਹਨ ‘ਤੇਰਾ ਬੜਾ ਕਰਾਰਾ ਪੂਦਨਾ’ ਵਰਗੇ ਹਿੱਟ ਗੀਤ ਦੇਣ ਵਾਲੇ ਗਾਇਕ ਕੇ ਦੀਪ, ਕੈਨੇਡਾ ਤੋਂ ਆਈ ਧੀ ਨੇ ਦੱਸਿਆ ਹਾਲ

Written by  Rupinder Kaler   |  June 01st 2020 03:37 PM  |  Updated: June 01st 2020 03:37 PM

ਗੰਭੀਰ ਬਿਮਾਰੀ ਨਾਲ ਜੂਝ ਰਹੇ ਹਨ ‘ਤੇਰਾ ਬੜਾ ਕਰਾਰਾ ਪੂਦਨਾ’ ਵਰਗੇ ਹਿੱਟ ਗੀਤ ਦੇਣ ਵਾਲੇ ਗਾਇਕ ਕੇ ਦੀਪ, ਕੈਨੇਡਾ ਤੋਂ ਆਈ ਧੀ ਨੇ ਦੱਸਿਆ ਹਾਲ

ਬਾਬਾ ਵੇ ਕਲਾ ਮਰੋੜ, ਤੇਰਾ ਬੜਾ ਕਰਾਰਾ ਪੂਦਨਾ ਵਰਗੇ ਮਸ਼ਹੂਰ ਗੀਤ ਗਾ ਚੁੱਕੇ ਪੰਜਾਬੀ ਗਾਇਕ ਕੇ ਦੀਪ ਇਨੀਂ ਦਿਨੀਂ ਬੀਮਾਰੀ ਨਾਲ ਜੂਝ ਰਹੇ ਹਨ । ਉਨ੍ਹਾਂ ਦਾ ਇਲਾਜ ਲੁਧਿਆਣਾ ਦੇ ਹੀ ਇੱਕ ਨਿੱਜੀ ਹਸਪਤਾਲ ਵਿੱਚ ਚੱਲ ਰਿਹਾ ਹੈ । ਉਹਨਾਂ ਦੀ ਬੇਟੀ ਹਾਲ ਹੀ ਵਿੱਚ ਕੈਨੇਡਾ ਤੋਂ ਵਾਪਿਸ ਪਰਤੀ ਹੈ ਤੇ ਉਹ ਹੀ ਉਨ੍ਹਾਂ ਦੀ ਸਾਂਭ ਸੰਭਾਲ ਕਰ ਰਹੀ ਹੈ ।

ਕੇ ਦੀਪ ਦੀ ਬੇਟੀ ਨੇ ਦੱਸਿਆ ਕਿ ਬੀਤੇ ਦਿਨੀਂ ਉਨ੍ਹਾਂ ਨੂੰ ਪਾਪਾ ਦੀ ਬਿਮਾਰੀ ਬਾਰੇ ਪਤਾ ਚੱਲਿਆ ਸੀ ਜਿਸ ਤੋਂ ਬਾਅਦ ਤੁਰੰਤ ਆਪਰੇਸ਼ਨ ਦੇ ਅਗਲੇ ਦਿਨ ਉਹ ਲੁਧਿਆਣਾ ਪਹੁੰਚ ਗਏ ।

ਉਨ੍ਹਾਂ ਦੀ ਬੇਟੀ ਨੇ ਕਿਹਾ ਕਿ ਹਾਲੇ ਵੀ ਉਨ੍ਹਾਂ ਦੀ ਬੀਮਾਰੀ ਤੇ ਕਾਫੀ ਖਰਚਾ ਆ ਰਿਹਾ ਹੈ ਅਤੇ ਉਨ੍ਹਾਂ ਨੂੰ ਪੈਸੇ ਦੀ ਤਾਂ ਲੋੜ ਨਹੀਂ ਪਰ ਇਸ ਗੱਲ ਦਾ ਜ਼ਰੂਰ ਮਲਾਲ ਹੈ ਕਿ ਇੰਨੇ ਵੱਡੇ ਗਾਇਕ ਹੋਣ ਦੇ ਬਾਵਜੂਦ ਸਟੇਟ ਅਵਾਰਡੀ ਹੋਣ ਦੇ ਬਾਵਜੂਦ ਪ੍ਰਸ਼ਾਸਨ ਜਾਂ ਸਰਕਾਰ ਵੱਲੋਂ ਉਨ੍ਹਾਂ ਦੀ ਕਿਸੇ ਨੇ ਪੁੱਛ ਗਿੱਛ ਨਹੀਂ ਕੀਤੀ ।

ਉਨ੍ਹਾਂ ਦੀ ਬੇਟੀ ਨੇ ਕਿਹਾ ਕਿ ਸਰਕਾਰਾਂ ਜਾਂ ਪ੍ਰਸ਼ਾਸਨ ਨੂੰ ਉਨ੍ਹਾਂ ਦੀ ਮਦਦ ਜਾਂ ਹੌਸਲਾ ਅਫਸਾਈ ਜ਼ਰੂਰ ਕਰਨੀ ਚਾਹੀਦੀ ਸੀ ।ਉਨ੍ਹਾਂ ਕਿਹਾ ਕਿ ਦੁੱਖ ਦੀ ਘੜੀ ਦੇ ਵਿੱਚ ਕੋਈ ਵੀ ਉਨ੍ਹਾਂ ਦੇ ਨਾਲ ਆ ਕੇ ਨਹੀਂ ਖੜ੍ਹਿਆ ਪਰ ਕੁਝ ਗਾਇਕਾਂ ਵੱਲੋਂ ਜ਼ਰੂਰ ਉਨ੍ਹਾਂ ਨੂੰ ਫੋਨ ਕਰਕੇ ਹਾਲ ਚਾਲ ਜਾਣਿਆ ਗਿਆ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network