ਗਾਇਕ ਕਾਦਿਰ ਥਿੰਦ ਦੇ ਗੀਤ 'ਸੋਹਣੇ ਮੁਖੜੇ' ਦੀ ਪਹਿਲੀ ਝਲਕ ਆਈ ਸਾਹਮਣੇ

Written by  Rajan Sharma   |  August 21st 2018 11:03 AM  |  Updated: August 21st 2018 11:03 AM

ਗਾਇਕ ਕਾਦਿਰ ਥਿੰਦ ਦੇ ਗੀਤ 'ਸੋਹਣੇ ਮੁਖੜੇ' ਦੀ ਪਹਿਲੀ ਝਲਕ ਆਈ ਸਾਹਮਣੇ

ਪੰਜਾਬੀ ਮਿਊਜ਼ਿਕ ਇੰਡਸਟਰੀ ‘ਚ ” ਐਂਡ ਜੱਟੀ “, ਸ਼ੌਕੀ ਜੱਟ, ਭੰਗੜਾ ਇਨ ਪੇਨ, ਤੇ ਗੱਲਾਂ ਮੁੱਕ ਜਾਣੀਆਂ “punjabi song ਵਰਗੇ ਹਿੱਟ ਗੀਤਾਂ ਨਾਲ ਆਪਣੀ ਵੱਖਰੀ ਪਛਾਣ ਬਣਾਉਣ ਵਾਲੇ ਗਾਇਕ kadir thind ” ਕਾਦਿਰ ਥਿੰਦ ” ਬਹੁਤ ਹੀ ਜਲਦੀ ਆਪਣਾ ਇੱਕ ਹੋਰ ਨਵਾਂ ਗੀਤ ” ਸੋਹਣੇ ਮੁੱਖੜੇ ” ਨੂੰ ਲੈਕੇ ਆ ਰਹੇ ਹਨ ਅਤੇ ਇਸਦੀ ਜਾਣਕਾਰੀ ਓਹਨਾ ਨੇਂ ਆਪਣੇ ਇੰਸਟਾਗ੍ਰਾਮ ਦੇ ਜਰੀਏ ਸਭ ਨਾਲ ਸਾਂਝੀ ਕੀਤੀ ਹੈ | ਇਸ ਗੀਤ ਦਾ ਟੀਜ਼ਰ ਰਿਲੀਜ ਹੋ ਚੁੱਕਾ ਹੈ ਅਤੇ ਪਰ ਇਹ ਪੂਰਾ ਗੀਤ 24 ਅਗਸਤ ਨੂੰ ਰਿਲੀਜ ਹੋਵੇਗਾ|

https://www.instagram.com/p/BmqZPB3l4TU/?taken-by=kadirthind

ਜਿਥੇ ਕਿ ਇਸ ਗੀਤ ਦੇ ਬੋਲ ” ਏਕਰਾਜ ਕਾਹਨੂਵਾਨ ” ਨੇ ਲਿਖੇ ਹਨ ਓਥੇ ਹੀ ਇਸ ਗੀਤ ਦਾ ਮਿਊਜ਼ਿਕ ” ਟੇਢੀ ਪੱਗ ” ਨੇ ਦਿੱਤਾ ਹੈ | ਇਸ ਗੀਤ ਦੀ ਵੀਡੀਓ ” ਹਰਜੋਤ ਹਰਮਨ ” ਦੁਆਰਾ ਤਿਆਰ ਕੀਤੀ ਗਈ ਹੈ ਜੋ ਕਿ ਟੀ-ਸੀਰੀਜ਼ ਦੇ ਬੈਨਰ ਹੇਠ ਰਿਲੀਜ਼ ਕੀਤੀ ਜਾਵੇਗੀ |

https://www.youtube.com/watch?v=nkzLPI4lFVs

ਹਾਲ ਹੀ ਵਿੱਚ ਇਹਨਾਂ ਦਾ ਇੱਕ ਗੀਤ ਆਇਆ ਸੀ ਜਿਸਦਾ ਨਾਮ ” ਕਣਕ ਸੁਨਹਿਰੀ ” ਸੀ ਲੋਕ ਵੱਲੋਂ ਉਸ ਗੀਤ ਨੂੰ ਬਹੁਤ ਹੀ ਭਰਵਾਂ ਹੁੰਗਾਰਾ ਦਿੱਤਾ ਗਿਆ ਸੀ | ਇਸ ਗੀਤ ਦੇ ਬੋਲ ” ਦੀਪ ਗਰਚਾ ” ਨੇਂ ਲਿਖੇ ਸਨ ਅਤੇ ਇਸਨੂੰ ਮਿਊਜ਼ਿਕ ” ਲਾਡੀ ਗਿੱਲ ” ਨੇਂ ਦਿੱਤਾ ਸੀ | ਇਸ ਗੀਤ ਨੂੰ ਯੂਟਿਊਬ ਤੇ ਹੁਣ ਤੱਕ 14 ਮਿਲੀਅਨ ਤੋਂ ਵੀ ਜਿਆਦਾ ਵਾਰ ਵੇਖਿਆ ਜਾ ਚੁੱਕਾ ਹੈ |


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network