ਪੰਜਾਬੀ ਗਾਇਕ ਕਾਕਾ ਥਾਰ ‘ਤੇ ਸਟੰਟ ਕਰਦੇ ਆਏ ਨਜ਼ਰ, ਵੀਡੀਓ ਹੋ ਰਿਹਾ ਵਾਇਰਲ

Written by  Shaminder   |  August 01st 2022 04:34 PM  |  Updated: August 01st 2022 04:34 PM

ਪੰਜਾਬੀ ਗਾਇਕ ਕਾਕਾ ਥਾਰ ‘ਤੇ ਸਟੰਟ ਕਰਦੇ ਆਏ ਨਜ਼ਰ, ਵੀਡੀਓ ਹੋ ਰਿਹਾ ਵਾਇਰਲ

ਗਾਇਕ ਕਾਕਾ (Kaka)  ਜੋ ਆਪਣੇ ਗੀਤਾਂ ਕਾਰਨ ਪੂਰੀ ਦੁਨੀਆ ‘ਚ ਮਸ਼ਹੂਰ ਹਨ । ਉਨ੍ਹਾਂ ਦੇ ਗੀਤਾਂ ਨੂੰ ਸਰੋਤਿਆਂ ਦੇ ਵੱਲੋਂ ਬਹੁਤ ਜ਼ਿਆਦਾ ਪਸੰਦ ਕੀਤਾ ਜਾਂਦਾ ਹੈ।ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸ਼ੇਅਰ ਕੀਤਾ ਹੈ । ਜਿਸ ‘ਚ ਉਹ ਥਾਰ ਗੱਡੀ ਉੱਤੇ ਸਟੰਟ ਕਰਦੇ ਹੋਏ ਨਜ਼ਰ ਆ ਰਹੇ ਹਨ । ਇਸ ਵੀਡੀਓ ਨੂੰ ਸੋਸ਼ਲ ਮੀਡੀਆ ‘ਤੇ ਕਾਫੀ ਪਸੰਦ ਕੀਤਾ ਜਾ ਰਿਹਾ ਹੈ ।

image From instagram

ਹੋਰ ਪੜ੍ਹੋ : ਲਾਈਵ ਸ਼ੋਅ ‘ਚ ਬੋਲੇ ਗਾਇਕ ਕਾਕਾ, ‘ਸਿੱਧੂ ਮੂਸੇਵਾਲਾ ਵਰਗਾ ਕੋਈ ਦੂਜਾ ਹੋ ਨਹੀਂ ਸਕਦਾ, ਭਾਵੇਂ ਕੋਈ ਕਿੰਨਾ ਵੀ ਕਾਪੀ ਕਰ ਲਏ

ਇਸ ਵੀਡੀਓ ‘ਤੇ ਪ੍ਰਸ਼ੰਸਕਾਂ ਦੇ ਵੱਲੋਂ ਵੀ ਕਮੈਂਟਸ ਕੀਤੇ ਜਾ ਰਹੇ ਹਨ ਅਤੇ ਪ੍ਰਸ਼ੰਸਕਾਂ ਦੇ ਵੱਲੋਂ ਇਸ ਵੀਡੀਓ ‘ਤੇ ਪ੍ਰਤੀਕਰਮ ਦਿੱਤਾ ਜਾ ਰਿਹਾ ਹੈ । ਕਾਕਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਅਨੇਕਾਂ ਹੀ ਹਿੱਟ ਗੀਤ ਪੰਜਾਬੀ ਇੰਡਸਟਰੀ ਨੂੰ ਦਿੱਤੇ ਹਨ ।

kaka singer-

ਹੋਰ ਪੜ੍ਹੋ : ਗਾਇਕ ਕਾਕਾ ਦਾ ਨਵਾਂ ਰੋਮਾਂਟਿਕ ਗੀਤ ‘ਇੱਕ ਕਹਾਣੀ’ ਰਿਲੀਜ਼,ਸਰੋਤਿਆਂ ਨੂੰ ਆ ਰਿਹਾ ਪਸੰਦ

ਪੰਜਾਬੀ ਇੰਡਸਟਰੀ ‘ਚ ਆਪਣੇ ਦਮ ‘ਤੇ ਪਛਾਣ ਬਨਾਉਣ ਵਾਲੇ ਗਾਇਕ ਕਾਕਾ ਆਪਣੇ ਗੀਤ ਖੁਦ ਹੀ ਲਿਖਦੇ ਹਨ । ਉਨ੍ਹਾਂ ਦੇ ਗੀਤਾਂ ਨੂੰ ਦਰਸ਼ਕਾਂ ਦੇ ਵੱਲੋਂ ਵੀ ਬਹੁਤ ਜ਼ਿਆਦਾ ਪਸੰਦ ਕੀਤਾ ਜਾਂਦਾ ਹੈ ।ਗਰੀਬ ਪਰਿਵਾਰ ਦੇ ਨਾਲ ਸਬੰਧ ਰੱਖਣ ਵਾਲੇ ਗਾਇਕ ਕਾਕਾ ਨੇ ਆਪਣੇ ਗੀਤਾਂ ਦੇ ਨਾਲ ਹਰ ਕਿਸੇ ਦਾ ਦਿਲ ਜਿੱਤਿਆ ਹੈ

singer kaka

ਅਤੇ ਉਨ੍ਹਾਂ ਦੀ ਵੱਡੀ ਫੈਨ ਫਾਲਵਿੰਗ ਹੈ ।ਸਮੁੰਦਰ ਕਿਨਾਰੇ ਸਟੰਟ ਕਰਦੇ ਹੋਏ ਉਨ੍ਹਾਂ ਦੇ ਪੈਰ ਕਈ ਵਾਰ ਥਿੜਕ ਵੀ ਗਏ, ਪਰ ਇਸ ਦੇ ਬਾਵਜੂਦ ਉਨ੍ਹਾਂ ਨੇ ਥਾਰ ‘ਤੇ ਆਪਣਾ ਕਰਤੱਬ ਦਿਖਾਉਣਾ ਬੰਦ ਨਹੀਂ ਕੀਤਾ ਅਤੇ ਲਗਾਤਾਰ ਜੁਟੇ ਰਹੇ । ਇਸ ਵੀਡੀਓ ਕਾਕਾ ਦੇ ਪ੍ਰਸ਼ੰਸਕਾਂ ਨੂੰ ਕਾਫੀ ਪਸੰਦ ਆ ਰਿਹਾ ਹੈ ।

 

View this post on Instagram

 

A post shared by Kaka (@kaka._.ji)


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network