ਪੰਜਾਬੀ ਗਾਇਕ ਕਮਲ ਖੈਰਾ ਨੂੰ ਪੁਲਿਸ ਨੇ ਸਾਥੀ ਸਣੇ ਕੀਤਾ ਗ੍ਰਿਫ਼ਤਾਰ, ਜਾਣੋ ਕੀ ਹੈ ਪੂਰਾ ਮਾਮਲਾ

written by Pushp Raj | May 14, 2022

ਪੰਜਾਬੀ ਗਾਇਕ ਅਕਸਰ ਕਿਸੇ ਨਾ ਕਿਸੇ ਕਾਰਨਾਂ ਦੇ ਚੱਲਦੇ ਸੁਰਖੀਆਂ 'ਚ ਰਹਿੰਦੇ ਹਨ। ਹਾਲ ਹੀ 'ਚ ਪੰਜਾਬੀ ਗਾਇਕ ਕਮਲ ਖੈਰਾ ਤੇ ਉਨ੍ਹਾਂ ਦੇ ਇੱਕ ਸਾਥੀ ਨੂੰ ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤੇ ਜਾਣ ਦਾ ਮਾਮਲਾ ਸਾਹਮਣੇ , ਹਲਾਂਕਿ ਬਾਅਦ ਵਿੱਚ ਉਨ੍ਹਾਂ ਨੂੰ ਜ਼ਮਾਨਤ 'ਤੇ ਰਿਹਾ ਕਰ ਦਿੱਤਾ ਗਿਆ ਹੈ। ਆਖਿਰ ਪੁਲਿਸ ਨੇ ਗਾਇਕ ਕਮਲ ਖੈਰਾ ਨੂੰ ਕਿਉਂ ਗ੍ਰਿਫ਼ਤਾਰ ਕੀਤਾ ਜਾਨਣ ਲਈ ਪੜ੍ਹੋ ਪੂਰੀ ਖ਼ਬਰ।

Punjabi singer Kamal Khaira arrested in Chandigarh; here's why Image Source: Google

ਜਾਣਕਾਰੀ ਮੁਤਾਬਕ ਪੰਜਾਬੀ ਗਾਇਕ ਕਮਲ ਖਹਿਰਾ ਨੇ ਓਵਰਟੇਕ ਕਰਦੇ ਹੋਏ ਪੰਜਾਬ ਯੂਨੀਵਰਸਿਟੀ ਦੇ ਗੇਟ ਨੰਬਰ ਨੇੜੇ ਪੀ.ਯੂ ਦੇ ਵਿਦਿਆਰਥੀ ਅਤੇ ਲਾਅ ਦੇ ਸਾਬਕਾ ਵਿਦਿਆਰਥੀ ਦੀ ਕਾਰ ਨੂੰ ਟੱਕਰ ਮਾਰ ਦਿੱਤੀ। ਉਨ੍ਹਾਂ 'ਤੇ ਇਲਜ਼ਾਮ ਹੈ ਕਿ ਉਸ ਨੂੰ ਕੁੱਟਣ ਤੋਂ ਬਾਅਦ ਕਮਲ ਖਹਿਰਾ ਨੇ ਕਾਰ ਵਿੱਚ ਸਵਾਰ ਦੋਵੇਂ ਭਰਾਵਾਂ ਦੀ ਕੁੱਟਮਾਰ ਕੀਤੀ ਅਤੇ ਮੌਕੇ ਤੋਂ ਫਰਾਰ ਹੋ ਗਏ।

ਪੁਲਿਸ ਨੇ ਮੁਲਜ਼ਮ ਰਾਜਪੁਰਾ ਵਾਸੀ ਪੰਜਾਬੀ ਗਾਇਕ ਕਮਲ ਖਹਿਰਾ ਅਤੇ ਦੋਸਤ ਰਣਧੀਰ ਖ਼ਿਲਾਫ਼ ਕਾਰ ਨੂੰ ਟੱਕਰ ਮਾਰਨ, ਧਮਕੀਆਂ ਦੇਣ ਅਤੇ ਕੁੱਟਮਾਰ ਕਰਨ ਸਣੇ ਪੰਜ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਦੋਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਹਾਲਾਂਕਿ ਦੋਵਾਂ ਨੂੰ ਬਾਅਦ ਵਿੱਚ ਜ਼ਮਾਨਤ 'ਤੇ ਰਿਹਾਅ ਕਰ ਦਿੱਤਾ ਗਿਆ ਹੈ।

Punjabi singer Kamal Khaira arrested in Chandigarh; here's why Image Source: Google

ਪੁਲਿਸ ਨੇ ਲੜਾਈ ਵਿੱਚ ਜ਼ਖ਼ਮੀ ਹੋਏ ਹਾਰਦਿਕ ਆਹਲੂਵਾਲੀਆ ਨੂੰ ਸੈਕਟਰ-16 ਦੇ ਹਸਪਤਾਲ ਵਿੱਚ ਦਾਖ਼ਲ ਕਰਵਾਇਆ। ਦੱਸਿਆ ਜਾ ਰਿਹਾ ਹੈ ਕਿ ਦੋਵੇਂ ਵਿਦਿਆਰਥੀ ਪੀਯੂ ਦੇ ਗੇਟ 'ਤੇ ਧਰਨੇ 'ਤੇ ਬੈਠ ਗਏ ਅਤੇ ਐਫਆਈਆਰ ਦਰਜ ਕਰਨ ਦੀ ਮੰਗ ਕੀਤੀ। ਇਸ ਤੋਂ ਬਾਅਦ ਪੁਲੀਸ ਨੇ ਮੁਲਜ਼ਮ ਖ਼ਿਲਾਫ਼ ਕੇਸ ਦਰਜ ਕਰ ਲਿਆ।

Punjabi singer Kamal Khaira arrested in Chandigarh; here's why Image Source: Google

ਹੋਰ ਪੜ੍ਹੋ : 'ਭੂਲ ਭੁਲਾਈਆ 2' ਦਾ ਨਵਾਂ ਗੀਤ 'ਦੇ ਤਾਲੀ' ਹੋਇਆ ਰਿਲੀਜ਼, ਦਰਸ਼ਕਾਂ ਨੂੰ ਆ ਰਿਹਾ ਪਸੰਦ

ਹਾਰਦਿਕ ਆਹਲੂਵਾਲੀਆ ਨੇ ਦੱਸਿਆ ਕਿ ਬੁੱਧਵਾਰ ਰਾਤ ਉਹ ਆਪਣੇ ਭਰਾ ਨਾਲ ਪੀਯੂ ਤੋਂ ਆਪਣੇ ਘਰ ਨਿਊ ​​ਚੰਡੀਗੜ੍ਹ ਓਮੈਕਸ ਜਾ ਰਿਹਾ ਸੀ। ਜਦੋਂ ਉਹ ਪੀਯੂ ਗੇਟ ਨੰਬਰ-2 ਨੇੜੇ ਪਹੁੰਚਿਆ ਤਾਂ ਪਿੱਛੇ ਤੋਂ ਆ ਰਹੇ ਕਾਰ ਸਵਾਰ ਕਮਲ ਖਹਿਰਾ ਨੇ ਬਿਨਾਂ ਹਾਰਨ ਵਜਾਏ ਓਵਰਟੇਕ ਕਰਦੇ ਹੋਏ ਕਾਰ ਨੂੰ ਟੱਕਰ ਮਾਰ ਦਿੱਤੀ। ਟੱਕਰ ਦਾ ਕਾਰਨ ਪੁੱਛਣ 'ਤੇ ਗਾਇਕ ਕਮਲ ਖਹਿਰਾ ਨੇ ਆਪਣੀ ਕਾਰ ਅੱਗੇ ਥਰ ਲਗਾ ਦਿੱਤਾ। ਇਸ ਤੋਂ ਬਾਅਦ ਖਹਿਰਾ ਤੇ ਸਾਥੀਆਂ ਨੇ ਉਸ ਦੀ ਕੁੱਟਮਾਰ ਕੀਤੀ। ਇਸ ਤੋਂ ਬਾਅਦ ਉਹ ਥਾਰ ਸਮੇਤ ਮੌਕੇ ਤੋਂ ਫਰਾਰ ਹੋ ਗਿਆ।

You may also like