ਪੰਜਾਬੀ ਗਾਇਕ ਕਮਲ ਖ਼ਾਨ ਬਣੇ ਪਿਤਾ, Children's Day ‘ਤੇ ਪਹਿਲੀ ਵਾਰ ਆਪਣੀ ਧੀ ਦੀ ਤਸਵੀਰ ਕੀਤੀ ਸਾਂਝੀ, ਕਲਾਕਾਰ ਵੀ ਦੇ ਰਹੇ ਨੇ ਵਧਾਈਆਂ

written by Lajwinder kaur | November 14, 2021

ਬਾਲੀਵੁੱਡ ਤੇ ਪਾਲੀਵੁੱਡ ਜਗਤ ਦੇ ਮਸ਼ਹੂਰ ਗਾਇਕ ਕਮਲ ਖ਼ਾਨ (Kamal Khan) ਜੋ ਕਿ ਪਿਤਾ ਬਣੇ ਗਏ (Kamal Khan becomes father)ਨੇ।  ਜੀ ਹਾਂ ਉਨ੍ਹਾਂ ਨੇ ਇਹ ਖੁਸ਼ਖਬਰੀ ਆਪਣੇ ਪ੍ਰਸ਼ੰਸਕਾਂ ਦੇ ਨਾਲ ਕੁਝ ਸਮੇਂ ਪਹਿਲਾਂ ਹੀ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਸ਼ੇਅਰ ਕੀਤੀ ਹੈ। ਜੀ ਹਾਂ ਪਰਮਾਤਮਾ ਨੇ ਉਨ੍ਹਾਂ ਨੂੰ ਪਿਆਰੀ ਜਿਹੀ ਧੀ ਦੀ ਦਾਤ ਦੇ ਨਾਲ ਨਿਵਾਜਿਆ ਹੈ। ਹਰ ਇਨਸਾਨ ਦੇ ਲਈ ਪਿਤਾ ਬਣਾ ਦਾ ਇਹ ਅਹਿਸਾਸ ਬਹੁਤ ਹੀ ਖ਼ਾਸ ਹੁੰਦਾ ਹੈ। ਇਸ ਪਿਆਰੇ ਜਿਹੇ ਅਹਿਸਾਸ ਦਾ ਅਨੰਦ ਪੰਜਾਬੀ ਅਤੇ ਬਾਲੀਵੁੱਡ ਗਾਇਕ ਕਮਲ ਖ਼ਾਨ ਏਨੀਂ ਦਿਨੀਂ ਮਾਣ ਰਹੇ ਨੇ। ਉਨ੍ਹਾਂ ਆਪਣੀ ਧੀ ਦੀ ਤਸਵੀਰ ਵੀ ਸ਼ੇਅਰ ਕੀਤੀ ਹੈ।

ਹੋਰ ਪੜ੍ਹੋ : ਗਾਇਕਾ ਮਿਸ ਪੂਜਾ ਨੇ ਆਪਣੇ ਬੇਟੇ ਨਾਲ ਸਾਂਝਾ ਕੀਤਾ ਪਿਆਰਾ ਜਿਹਾ ਵੀਡੀਓ, ਨੰਨ੍ਹੇ ਅਲਾਪ ਦੇ ਜਨਮ ਦੀ ਤਸਵੀਰ ਵੀ ਆਈ ਸਾਹਮਣੇ, ਦੇਖੋ ਵੀਡੀਓ

inside imege of kamal khan with his daughter

ਜਿਵੇਂ ਕਿ ਸਭ ਜਾਣਦੇ ਹੀ ਨੇ ਕਿ ਅੱਜ ਪੂਰਾ ਦੇਸ਼ ਬਾਲ ਦਿਵਸ ਮਨਾ ਰਿਹਾ ਹੈ। ਕਲਾਕਾਰ ਵੀ ਆਪਣੇ ਬੱਚਿਆਂ ਦੇ ਨਾਲ ਪਿਆਰੀਆਂ ਜਿਹੀਆਂ ਤਸਵੀਰਾਂ ਪੋਸਟ ਕਰ ਰਹੇ ਨੇ। ਅਜਿਹੇ ਚ ਕਮਲ ਖ਼ਾਨ ਨੇ ਵੀ ਆਪਣੇ ਪਿਤਾ ਬਣਨ ਦੀ ਖੁਸ਼ਖਬਰੀ ਆਪਣੇ ਚਾਹੁਣ ਵਾਲਿਆਂ ਦੇ ਨਾਲ ਸਾਂਝੀ ਕੀਤੀ ਹੈ। ਉਨ੍ਹਾਂ ਨੇ ਆਪਣੀ ਬੇਟੀ ਦੇ ਨਾਲ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ ਹੈ- ‘ਮੇਰੀ ਪਰੀ’ ਅਤੇ ਨਾਲ ਹੀ ਉਨ੍ਹਾਂ ਨੇ ਕੁਝ ਟੈਗ ਵੀ ਸ਼ੇਅਰ ਕੀਤੇ ਨੇ।  ਜਿਸ ਚ ਉਨ੍ਹਾਂ ਨੇ ਆਪਣੀ ਬੇਟੀ ਦਾ ਨਾਂਅ ਵੀ ਦੱਸਿਆ ਹੈ- ‘#kamalkhan #laibakhan #fatherdaughter #fatherlove #daughter #blessings’

ਜੀ ਹਾਂ ਉਨ੍ਹਾਂ ਦੀ ਬੇਟੀ ਦਾ ਨਾਂ laiba khan ਹੈ। ਤਸਵੀਰ ਚ ਦੇਖ ਸਕਦੇ ਹੋ ਕਮਲ ਖ਼ਾਨ ਨੇ ਆਪਣੀ ਬੇਟੀ ਨੂੰ ਗੋਦੀ ਚ ਬੈਠਿਆ ਹੋਇਆ ਹੈ। ਪਿਉ-ਧੀ ਦੋਵੇਂ ਹੀ ਕੈਮਰੇ ਵੱਲ ਦੇਖਦੇ ਹੋਏ ਨਜ਼ਰ ਆ ਰਹੇ ਹਨ। ਇਸ ਪੋਸਟ ਉੱਤੇ ਪੰਜਾਬੀ ਕਲਾਕਾਰ ਜਿਵੇਂ ਨਿਸ਼ਾ ਬਾਨੋ, ਜੱਸੀ ਗਿੱਲ ਅਤੇ ਪ੍ਰਸ਼ੰਸਕ ਕਮੈਂਟ ਕਰਕੇ ਕਮਲ ਖ਼ਾਨ ਨੂੰ ਪਿਤਾ ਬਣਨ ਲਈ ਵਧਾਈਆਂ ਦੇ ਰਹੇ ਹਨ।

ਹੋਰ ਪੜ੍ਹੋ : ਸਤਿੰਦਰ ਸਰਤਾਜ ਅਤੇ ਗੁਰਬਾਜ਼ ਗਰੇਵਾਲ ਦਾ ਇਹ ਮਾਸੂਮੀਅਤ ਦੇ ਨਾਲ ਭਰਿਆ ਵੀਡੀਓ ਹਰ ਇੱਕ ਨੂੰ ਆ ਰਿਹਾ ਹੈ ਖੂਬ ਪਸੰਦ, ਦੇਖੋ ਵੀਡੀਓ

ਦੱਸ ਦਈਏ ਪਿਛਲੇ ਸਾਲ ਕਮਲ ਖ਼ਾਨ ਵਿਆਹ ਦੇ ਬੰਧਨ 'ਚ ਬੱਝੇ ਸੀ। ਇਸ ਵਿਆਹ ਵਿੱਚ ਕਮਲ ਖ਼ਾਨ ਦੇ ਕੁਝ ਖ਼ਾਸ ਰਿਸ਼ਤੇਦਾਰ ਤੇ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਕੁਝ ਸਿਤਾਰੇ ਸ਼ਾਮਿਲ ਹੋਏ ।

inside imaeg of kamal khan with his wife

ਕਮਲ ਖ਼ਾਨ ਬਚਪਨ ਵਿੱਚ ਹੀ ਗਾਉਣ ਦਾ ਸ਼ੌਂਕ ਪੈ ਗਿਆ ਸੀ ਪਰ ਗਾਇਕੀ ਦੇ ਖੇਤਰ ਵਿੱਚ ਕਮਲ ਨੂੰ ਖ਼ਾਨ ਨੂੰ ਉਦੋਂ ਪਹਿਚਾਣ ਮਿਲੀ ਜਦੋਂ ਉਸ ਨੇ ਟੀਵੀ ਦਾ ਰਿਆਲਿਟੀ ਸ਼ੋਅ ‘ਸਾ ਰੇ ਗਾ ਮਾ’ ‘ਚ ਜਿੱਤਿਆ। ਇਸ ਤੋਂ ਬਾਅਦ ਕਮਲ ਖ਼ਾਨ ਨੇ ਕਦੇ ਵੀ ਪਿੱਛੇ ਮੁੜਕੇ  ਨਹੀਂ ਦੇਖਿਆ ਤੇ ਉਹਨਾਂ ਨੇ ਇੱਕ ਤੋਂ ਬਾਅਦ ਇੱਕ ਹਿੱਟ ਗੀਤ ਦਿੱਤੇ ਸਨ । ਕਮਲ ਖ਼ਾਨ ਨੇ ਪਹਿਲੀ ਵਾਰ ਫ਼ਿਲਮ ‘ਤੀਸ ਮਾਰ ਖਾਨ’ ‘ਚ ‘ਵੱਲ੍ਹਾ ਵੱਲ੍ਹਾ’ ਗੀਤ ਗਾਇਆ ਸੀ। ਇਸੇ ਤਰ੍ਹਾਂ ‘ਡਰਟੀ ਪਿਕਚਰ’ ‘ਚ ‘ਇਸ਼ਕ ਸੂਫੀਆਨਾ’,  ਫ਼ਿਲਮ ‘ਯਾਰਾਂ ਦੇ ਯਾਰ’ ‘ਚ ‘ਫਰਾਰ’ ਤੇ ‘ਮੌਜਾਂ’ ਵਰਗੇ ਗੀਤ ਗਾ ਕੇ ਸੰਗੀਤ ਜਗਤ ਵਿੱਚ ਧਾਕ ਜਮਾਈ ਹੈ। ਬਾਲੀਵੁੱਡ ਦੇ ਨਾਲ ਉਨ੍ਹਾਂ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਸੁਪਰ ਹਿੱਟ ਗੀਤ ਦਿੱਤੇ ਹਨ। ਇਸ ਤੋਂ ਇਲਾਵਾ ਉਹ ਪੰਜਾਬੀ ਫ਼ਿਲਮਾਂ ਚ ਵੀ ਗੀਤ ਗਾ ਚੁੱਕੇ ਹਨ।

 

View this post on Instagram

 

A post shared by KAMAL KHAN (@thekamalkhan)

You may also like