ਦਿਲ ਦੇ ਦਰਦਾਂ ਨੂੰ ਬਿਆਨ ਕਰਦਾ ਗਾਇਕ ਕਮਲ ਖ਼ਾਨ ਦਾ ਨਵਾਂ ਗੀਤ ‘ਕਿਤਾਬ’ ਜਿੱਤ ਰਿਹਾ ਹੈ ਦਰਸ਼ਕਾਂ ਦਾ ਦਿਲ, ਦੇਖੋ ਵੀਡੀਓ

Written by  Lajwinder kaur   |  March 16th 2021 11:58 AM  |  Updated: March 16th 2021 11:58 AM

ਦਿਲ ਦੇ ਦਰਦਾਂ ਨੂੰ ਬਿਆਨ ਕਰਦਾ ਗਾਇਕ ਕਮਲ ਖ਼ਾਨ ਦਾ ਨਵਾਂ ਗੀਤ ‘ਕਿਤਾਬ’ ਜਿੱਤ ਰਿਹਾ ਹੈ ਦਰਸ਼ਕਾਂ ਦਾ ਦਿਲ, ਦੇਖੋ ਵੀਡੀਓ

ਪੰਜਾਬੀ ਮਿਊਜ਼ਿਕ ਜਗਤ ਦੇ ਬਾਕਮਾਲ ਦੇ ਗਾਇਕ ਕਮਲ ਖ਼ਾਨ ਆਪਣੇ ਨਵੇਂ ਟਰੈਕ ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋ ਗਏ ਨੇ।  ਜੀ ਹਾਂ ਉਹ ਕਿਤਾਬ (Kitaab) ਟਾਈਟਲ ਹੇਠ ਸੈਡ ਸੌਂਗ ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋਏ ਨੇ। ਇਹ ਗੀਤ ਟੁੱਟੇ ਹੋਏ ਲੋਕਾਂ ਦੇ ਦਿਲਾਂ ਉੱਤੇ ਮਲ੍ਹਮ ਲਗਾ ਰਿਹਾ ਹੈ।

kamal khan image Image Source – youtube

ਹੋਰ ਪੜ੍ਹੋ : ਪਿੰਡ ਦੀਆਂ ਗਲੀਆਂ ‘ਚ ਬਾਈਕ ਚਲਾਉਂਦੀ ਨਜ਼ਰ ਆਈ ਐਕਟਰੈੱਸ ਜਪਜੀ ਖਹਿਰਾ, ਦਰਸ਼ਕਾਂ ਨੂੰ ਪਸੰਦ ਆ ਰਿਹਾ ਹੈ ਇਹ ਵੀਡੀਓ

inside image of kitaab song out Image Source – youtube

ਜੇ ਗੱਲ ਕਰੀਏ ਇਸ ਗੀਤ ਦੇ ਬੋਲਾਂ ਦੀ ਤਾਂ ਉਹ ਰਾਜਵੀਰ ਨੇ ਲਿਖੇ ਨੇ ਤੇ ਮਿਊਜ਼ਿਕ ਸੁੱਖ ਬਰਾੜ ਨੇ ਦਿੱਤਾ ਹੈ। ਗਾਣੇ ਦਾ ਸ਼ਾਨਦਾਰ ਵੀਡੀਓ ਵੀ.ਐੱਸ ਵਿਨੈ (VS Vinay) ਨੇ ਤਿਆਰ ਕੀਤਾ ਹੈ। ਵੀਡੀਓ ਗੀਤ ਦੇ ਬੋਲਾਂ ਦੀ ਕਹਾਣੀ ਨੂੰ ਬਹੁਤ ਹੀ ਖੂਬਸੂਰਤੀ ਦੇ ਨਾਲ ਪੇਸ਼ ਕਰ ਰਿਹਾ ਹੈ। ਟੀ-ਸੀਰੀਜ਼ ਦੇ ਲੇਬਲ ਹੇਠ ਇਸ ਗੀਤ ਨੂੰ ਰਿਲੀਜ਼ ਕੀਤਾ ਗਿਆ ਹੈ। ਦਰਸ਼ਕਾਂ ਵੱਲੋਂ ਗਾਣੇ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ।

kamal khan song kitaab Image Source – youtube

ਜੇ ਗੱਲ ਕਰੀਏ ਕਮਲ ਖ਼ਾਨ ਦੇ ਵਰਕ ਫਰੰਟ ਦੀ ਤਾਂ ਉਹ ਇਸ ਤੋਂ ਪਹਿਲਾਂ ਵੀ ਕਈ ਸੁਪਰ ਹਿੱਟ ਗੀਤਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੇ ਨੇ। ਇਸ ਤੋਂ ਇਲਾਵਾ ਉਹ ਪੰਜਾਬੀ ਫ਼ਿਲਮਾਂ ਦੇ ਨਾਲ ਬਾਲੀਵੁੱਡ ਦੀਆਂ ਕਈ ਫ਼ਿਲਮਾਂ ‘ਚ ਆਪਣੀ ਆਵਾਜ਼ ਦਾ ਜਾਦੂ ਬਿਖੇਰ ਚੁੱਕੇ ਨੇ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network