ਕਰਣ ਔਜਲਾ ਤੇ ਪਲਕ ਦੀ ਜੋੜੀ ਪ੍ਰੀਵੈਡਿੰਗ ਵੀਡੀਓ 'ਚ ਢਾਹ ਰਹੀ ਹੈ ਕਹਿਰ, ਦੇਖੋ ਵੀਡੀਓ

Written by  Aaseen Khan   |  January 31st 2019 03:55 PM  |  Updated: January 31st 2019 03:55 PM

ਕਰਣ ਔਜਲਾ ਤੇ ਪਲਕ ਦੀ ਜੋੜੀ ਪ੍ਰੀਵੈਡਿੰਗ ਵੀਡੀਓ 'ਚ ਢਾਹ ਰਹੀ ਹੈ ਕਹਿਰ, ਦੇਖੋ ਵੀਡੀਓ

ਕਰਣ ਔਜਲਾ ਤੇ ਪਲਕ ਦੀ ਜੋੜੀ ਪ੍ਰੀਵੈਡਿੰਗ ਵੀਡੀਓ 'ਚ ਢਾਹ ਰਹੀ ਹੈ ਕਹਿਰ, ਦੇਖੋ ਵੀਡੀਓ : ਪੰਜਾਬੀ ਗਾਇਕ ਅਤੇ ਗੀਤਕਾਰ ਕਰਣ ਔਜਲਾ ਜਿਹੜੇ ਹਾਲ ਹੀ 'ਚ ਆਪਣੀ ਮੰਗੇਤਰ ਪਲਕ ਨਾਲ ਵਿਆਹ ਦੇ ਬੰਧਨ 'ਚ ਬੱਝ ਚੁੱਕੇ ਹਨ। ਉਹਨਾਂ ਦੇ ਵਿਆਹ ਦੀਆਂ ਵੀਡੀਓਜ਼ ਸ਼ੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀਆਂ ਹਨ। ਹਾਲਾਂਕਿ ਕਰਨ ਔਜਲਾ ਵੱਲੋਂ ਆਪਣੇ ਵਿਆਹ ਦੀ ਕੋਈ ਅਧਿਕਾਰਕ ਪੁਸ਼ਟੀ ਹਾਲੇ ਤੱਕ ਨਹੀਂ ਕੀਤੀ ਗਈ ਹੈ।

 

View this post on Instagram

 

Couple goals ❣️ #karanaujla . admin @goldy_kehal

A post shared by pollywood (@famepollywood) on

ਪ੍ਰੰਤੂ ਸ਼ੋਸ਼ਲ ਮੀਡੀਆ 'ਤੇ ਵਾਇਰਲ ਹੋਈਆਂ ਉਹਨਾਂ ਦੀਆਂ ਵੀਡੀਓਜ਼ ਨੂੰ ਦੇਖ ਉਹਨਾਂ ਦੇ ਪ੍ਰਸ਼ੰਸ਼ਕ ਕਰਨ ਔਜਲਾ ਨੂੰ ਵਧਾਈਆਂ ਦੇ ਰਹੇ ਹਨ। ਕਰਣ ਔਜਲਾ ਅਤੇ ਉਹਨਾਂ ਦੀ ਪਤਨੀ ਦਾ ਹੁਣ ਪ੍ਰੀ ਵੈਡਿੰਗ ਵੀਡੀਓ ਵੀ ਸ਼ੋਸ਼ਲ ਮੀਡੀਆ 'ਤੇ ਖੂਬ ਟਰੈਂਡ ਕਰ ਰਿਹਾ ਹੈ। ਕਰਣ ਔਜਲਾ ਅਤੇ ਪਲਕ ਦੀ ਜੋੜੀ ਇਸ ਵੀਡੀਓ 'ਚ ਕਾਫੀ ਖੂਬਸੂਰਤ ਲੱਗ ਰਹੀ ਹੈ। ਵੀਡੀਓ ਨੂੰ ਉਹਨਾਂ ਦੇ ਫੈਨ ਪੇਜਜ਼ ਵੱਲੋ ਸ਼ੇਅਰ ਕੀਤਾ ਜਾ ਰਿਹਾ ਹੈ।

ਕਰਣ ਔਜਲਾ ਅਤੇ ਪਲਕ ਦਾ ਇਹ ਵੀਡੀਓ ਉਹਨਾਂ ਦੇ ਗਾਣਿਆਂ ਦੇ  ਤਰਾਂ ਹੀ ਖੂਬਸੂਰਤ ਹੈ ਪਰ ਫਰਕ ਸਿਰਫ ਇੰਨ੍ਹਾਂ ਹੈ ਕਿ ਇਸ 'ਚ ਕੋਈ ਮਾਡਲ ਨਹੀਂ ਬਲਕਿ ਉਹਨਾਂ ਦੀ ਜ਼ਿੰਦਗੀ ਦਾ ਹਮਸਫਰ ਹੈ। ਕਰਣ ਔਜਲਾ ਦੇ ਗਾਣਿਆਂ ਦੀ ਤਰਾਂ ਹੀ ਉਹਨਾਂ ਦੀ ਪ੍ਰੀਵੈਡਿੰਗ ਨੂੰ ਵੀ ਪ੍ਰਸ਼ੰਸ਼ਕਾਂ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ। ਕਰਣ ਔਜਲਾ ਆਪਣੇ ਮਿਊਜ਼ਿਕ ਦੇ ਸਫ਼ਰ 'ਚ ਕਈ ਬਲਾਕਬਸਟਰ ਗਾਣੇ ਗਾ ਚੁੱਕੇ ਹਨ ਅਤੇ ਵੱਡੇ ਵੱਡੇ ਸਿੰਗਰ ਵੀ ਉਹਨਾਂ ਦੇ ਲਿਖੇ ਗਾਣਿਆਂ ਨੂੰ ਆਵਾਜ਼ ਦੇ ਚੁੱਕੇ ਹਨ।

ਹੋਰ ਵੇਖੋ : ਕਰਨ ਔਜਲਾ ਵੀ ਬੱਝ ਗਏ ਵਿਆਹ ਦੇ ਬੰਧਨ ‘ਚ, ਦੇਖੋ ਵੀਡੀਓ

ਕਰਣ ਔਜਲਾ ਦਾ ਹਾਲ ਹੀ 'ਚ ਆਇਆ ਗਾਣਾ ਨੋ ਨੀਡ ਵੀ ਕਾਫੀ ਸੁਰਖੀਆਂ ਬਟੋਰ ਰਿਹਾ ਹੈ। ਆਪਣੇ ਗਾਣਿਆਂ ਕਰਕੇ ਚਰਚਾ 'ਚ ਰਹਿਣ ਵਾਲੇ ਕਰਣ ਔਜਲਾ ਅੱਜ ਆਪਣੇ ਵਿਆਹ ਕਰਕੇ ਚਰਚਾ 'ਚ ਛਾਏ ਹੋਏ ਹਨ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network