ਜਾਨਲੇਵਾ ਹਮਲੇ ਦੀ ਅਫ਼ਵਾਹਾਂ ‘ਤੇ ਕਰਨ ਔਜਲਾ ਨੇ ਦਿੱਤੀ ਇਹ ਪ੍ਰਤੀਕਿਰਿਆ, ਦੇਖੋ ਵੀਡੀਓ

written by Lajwinder kaur | June 10, 2019

ਬੀਤੇ ਦਿਨੀਂ ਕਰਨ ਔਜਲਾ ਉੱਤੇ ਜਾਨਲੇਵਾ ਹਮਲੇ ਦੀਆਂ ਅਫ਼ਵਾਹਾਂ ਨੇ ਸੋਸ਼ਲ ਮੀਡੀਆ ਉੱਤੇ ਹਲਚਲ ਮਚਾ ਦਿੱਤੀ ਸੀ। ਇਹ ਅਫ਼ਵਾਹ ਸਾਹਮਣੇ ਆਈ ਸੀ ਕਿ ਸਰੀ ‘ਚ ਉਨ੍ਹਾਂ ਉੱਤੇ ਜਾਨਲੇਵਾ ਹਮਲਾ ਹੋਇਆ ਹੈ। ਜਿਸਦੇ ਚੱਲਦੇ ਸੋਸ਼ਲ ਮੀਡੀਆ ਉੱਤੇ ਕਰਨ ਔਜਲਾ ਨੂੰ ਚਾਹੁਣ ਵਾਲਿਆਂ ਦੇ ਮੈਸਜਾਂ ਦਾ ਹੜ੍ਹ ਆ ਗਿਆ। ਉਨ੍ਹਾਂ ਦੇ ਕਰੀਬਿਆਂ ਜਿਨ੍ਹਾਂ ਨੇ ਕਰਨ ਔਜਲਾ ਨੂੰ ਫੋਨ ਕਾਲ ਦੇ ਰਾਹੀਂ ਤੇ ਮੈਸਜਾਂ ਰਾਹੀਂ ਉਨ੍ਹਾਂ ਦੀ ਸਿਹਤ ਬਾਰੇ ਪੁੱਛਣ ਲੱਗ ਪਏ।ਜਦੋਂ ਉਨ੍ਹਾਂ ਨੂੰ ਇਸ ਅਫ਼ਵਾਹ ਦਾ ਪਤਾ ਚੱਲਿਆ ਤਾਂ ਕਰਨ ਔਲਜਾ ਨੇ ਆਪਣੇ ਆਫ਼ੀਸ਼ੀਅਲ ਇੰਸਟਾਗ੍ਰਾਮ ਅਕਾਉਂਟ ਉੱਤੇ ਆਪਣੀ ਪ੍ਰਤੀਕਿਰਿਆ ਦਿੰਦੇ ਹੋਏ ਸਟੋਰੀ ਪਾਈ ਹੈ ਜਿਸ ‘ਚ ਕਰਨ ਨੇ ਦੱਸਿਆ ਕਿ ਉਨ੍ਹਾਂ ਉੱਤੇ ਕੋਈ ਹਮਲਾ ਨਹੀਂ ਹੋਇਆ ਹੈ। ਉਹ ਠੀਕ-ਠਾਕ ਨੇ ਤੇ ਸਭ ਦੇ ਸਾਹਮਣੇ ਬੈਠੇ ਨੇ ਤੇ ਬਹੁਤ ਜਲਦ ਆਪਣਾ ਨਵਾਂ ਗੀਤ ਹੇਅਰ ਲੈ ਕੇ ਆ ਰਹੇ ਨੇ। ਉਨ੍ਹਾਂ ਨੇ ਇਨ੍ਹਾਂ ਅਫ਼ਵਾਹਾਂ ਨੂੰ ਫੇਕ ਨਿਊਜ਼ ਦੱਸਿਆ ਹੈ।

ਹੋਰ ਵੇਖੋ: ਕਰਨ ਔਜਲਾ ਦੇ ਨਵੇਂ ਗੀਤ ‘ਹੇਅਰ’ ਦਾ ਪੋਸਟਰ ਆਇਆ ਸਾਹਮਣੇ
ਜੇ ਗੱਲ ਕਰੀਏ ਕਰਨ ਔਜਲਾ ਦੇ ਕੰਮ ਦੀ ਤਾਂ ਉਹ ਬਹੁਤ ਸਾਰੇ ਹਿੱਟ ਗੀਤ ਲਿਖ ਚੁੱਕੇ ਨੇ ਤੇ ਕਈ ਹਿੱਟ ਗੀਤ ਗਾ ਵੀ ਚੁੱਕੇ ਨੇ। ਹਾਲ ‘ਚ ਉਨ੍ਹਾਂ ਦਾ ਗੀਤ ਫ਼ੈਕਟਸ ਆਇਆ ਸੀ ਜਿਸ ਨੂੰ ਦਰਸ਼ਕਾਂ ਵੱਲੋਂ ਖ਼ੂਬ ਪਸੰਦ ਵੀ ਕੀਤਾ ਗਿਆ ਹੈ। ਇਸ ਤੋਂ ਇਲਾਵਾ ਹਰਫ਼ ਚੀਮਾ ਦੇ ਗੀਤ ‘ਟਿੱਬਿਆਂ ਆਲਾ ਜੱਟ’  ਤੇ ਗਾਇਕ ਪੈਨੀ ਦੇ ਗੀਤ ਡਾਕਟਰ ‘ਚ ਰੈਪ ਕਰਦੇ ਹੋਏ ਵੀ ਨਜ਼ਰ ਆ ਚੁੱਕੇ ਹਨ।

0 Comments
0

You may also like