ਦੇਖੋ ਵੀਡੀਓ : ਕਰਨ ਸੈਂਬੀ ਦੇ ਨਵੇਂ ਗੀਤ 'Jack N Jill' ਨੇ ਜਿੱਤਿਆ ਦਰਸ਼ਕਾਂ ਦਾ ਦਿਲ, ਵਾਰ-ਵਾਰ ਦੇਖਿਆ ਜਾ ਰਿਹਾ ਹੈ ਵੀਡੀਓ

written by Lajwinder kaur | January 14, 2021

ਪੰਜਾਬੀ ਗਾਇਕ ਕਰਨ ਸੈਂਬੀ (Karan Sehmbi) ਪੰਜਾਬੀ ਇੰਡਸਟਰੀ ਦੇ ਉਹ ਗਾਇਕ ਨੇ ਜਿਨ੍ਹਾਂ ਨੇ ਨਿੱਕੀ ਉਮਰ ‘ਚ ਆਸਮਾਨ ਦੀਆਂ ਬੁਲੰਦੀਆਂ ਨੂੰ ਛੂਹ ਰਹੇ ਨੇ । ਕਰਨ ਸੈਂਬੀ ਆਪਣੇ ਨਵੇਂ ਸਿੰਗਲ ਟਰੈਕ ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋਏ ਨੇ । ਉਹ 'Jack N Jill' ਟਾਈਟਲ ਹੇਠ ਰੋਮਾਂਟਿਕ ਗੀਤ ਲੈ ਕੇ ਆਏ ਨੇ । ਇਸ ਗੀਤ ਨੂੰ ਉਨ੍ਹਾਂ ਨੇ ਆਪਣੀ ਮਿੱਠੀ ਆਵਾਜ਼ ਦੇ ਨਾਲ ਗਾਇਆ ਹੈ। ਇਸ ਗੀਤ ਨੂੰ ਪੀਟੀਸੀ ਪੰਜਾਬੀ ਤੇ ਪੀਟੀਸੀ ਚੱਕ ਦੇ ਉੱਤੇ ਐਕਸਕਲਿਉਸਿਵ ਚਲਾਇਆ ਜਾ ਰਿਹਾ ਹੈ ।

inside pic of jack n jill karan sehmbi

ਹੋਰ ਪੜ੍ਹੋ : ਖ਼ਾਨ ਭੈਣੀ ਤੇ ਸ਼ਿਪਰਾ ਗੋਇਲ ਆਪਣੇ ਨਵੇਂ ਗੀਤ ‘LAMBORGHINI’ ਨਾਲ ਜਿੱਤ ਰਹੇ ਨੇ ਦਰਸ਼ਕਾਂ ਦਾ ਦਿਲ, ਗਾਣਾ ਛਾਇਆ ਟਰੈਂਡਿੰਗ ‘ਚ, ਵਾਰ-ਵਾਰ ਦੇਖਿਆ ਜਾ ਰਿਹਾ ਹੈ ਵੀਡੀਓ

ਇਸ ਗੀਤ ਦੇ ਬੋਲ King Ricky ਨੇ ਲਿਖੇ ਨੇ ਤੇ ਮਿਊਜ਼ਿਕ Nakkulogic ਨੇ ਦਿੱਤਾ ਹੈ । ਗਾਣੇ ਦੇ ਵੀਡੀਓ ਨੂੰ ਹੈਰੀ ਸਿੰਘ ਤੇ ਪ੍ਰੀਤ ਸਿੰਘ ਨੇ ਤਿਆਰ ਕੀਤਾ ਹੈ । ਵੀਡੀਓ ਚ ਅਦਾਕਾਰੀ ਕਰਦੇ ਹੋਏ ਨਜ਼ਰ ਆ ਰਹੇ ਨੇ ਖੁਦ ਕਰਨ ਸੈਂਬੀ ਤੇ ਪੰਜਾਬੀ ਮਾਡਲ Aveera Singh । ਇਸ ਗੀਤ ਨੂੰ Times Music ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ  । ਦਰਸ਼ਕਾਂ ਵੱਲੋਂ ਗਾਣੇ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ ।

inside pic of jack n jill

ਜੇ ਗੱਲ ਕਰੀਏ ਗਾਇਕ ਕਰਨ ਸੈਂਬੀ ਦੇ ਵਰਕ ਫਰੰਟ ਦੀ ਤਾਂ ਉਨ੍ਹਾਂ ਦੇ ਸੁਫ਼ਨਿਆਂ ਨੂੰ ਖੰਭ ਦਿੱਤੇ ਪੀਟੀਸੀ ਪੰਜਾਬੀ ਦੇ ਰਿਆਲਟੀ ਸ਼ੋਅ ‘ਵਾਇਸ ਆਫ਼ ਪੰਜਾਬ ਸੀਜ਼ਨ- 2’ ਨੇ ਜਿੱਥੇ ਉਨ੍ਹਾਂ ਨੇ ਟਾਪ 5 ‘ਚ ਜਗ੍ਹਾ ਬਣਾਈ। ਜਿਸ ਤੋਂ ਬਾਅਦ ਉਨ੍ਹਾਂ ਦੇ ਕਰੀਅਰ ਨੇ ਨਵਾਂ ਮੋੜ ਲਿਆ ਤੇ ਜ਼ਿੰਦਗੀ ‘ਚ ਸਫਲਤਾ ਦਾ ਕਾਰਵਾਂ ਸ਼ੁਰੂ ਹੋ ਗਿਆ। ਕਰਨ ਸੈਂਬੀ ਨੇ ਗੀਤ ‘ਮੈਂ ਦੇਖਾਂ ਤੇਰੀ ਫੋਟੋ ਸੌ ਸੌ ਵਾਰ ਕੁੜੇ’ ਨਾਲ ਵਾਹ ਵਾਹੀ ਖੱਟੀ ਹੈ ਇਸ ਤੋਂ ਇਲਾਵਾ ਉਹ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦੇ ਚੁੱਕੇ ਹਨ।

karan sembi latest song

 

0 Comments
0

You may also like