Advertisment

ਕੌਰ ਬੀ ਮਨਾ ਰਹੇ ਨੇ ਅੱਜ ਆਪਣਾ ਜਨਮ ਦਿਨ, ਗਾਇਕੀ ‘ਚ ਇਸ ਤਰ੍ਹਾਂ ਬਣਾਇਆ ਕੌਰ ਬੀ ਨੇ ਨਾਂਅ

author-image
By Lajwinder kaur
New Update
ਕੌਰ ਬੀ ਮਨਾ ਰਹੇ ਨੇ ਅੱਜ ਆਪਣਾ ਜਨਮ ਦਿਨ, ਗਾਇਕੀ ‘ਚ ਇਸ ਤਰ੍ਹਾਂ ਬਣਾਇਆ ਕੌਰ ਬੀ ਨੇ ਨਾਂਅ
Advertisment
ਪੀਜ਼ਾ ਹੱਟ,ਮਿੱਤਰਾਂ ਦੇ ਬੁਟ,ਬਜਟ,ਕਾਫ਼ਿਰ, ਹੀਰੋ ਵਰਗਾ, ਪਰਾਂਦਾ ਵਰਗੇ ਸੁਪਰ ਹਿੱਟ ਗੀਤ ਦੇਣ ਵਾਲੀ ਪੰਜਾਬੀ ਗਾਇਕਾ ਕੌਰ ਬੀ ਅੱਜ ਆਪਣਾ ਜਨਮਦਿਨ ਮਨਾ ਰਹੇ ਨੇ । ਕੌਰ ਬੀ ਦੇ ਚਾਹੁਣ ਵਾਲੇ ਉਨ੍ਹਾਂ ਨੂੰ ਜਨਮਦਿਨ ਦੀਆਂ ਵਧਾਈਆਂ ਦੇ ਰਹੇ ਨੇ । ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਤੇ ਫੈਨਜ਼ ਵੱਲੋਂ ਦਿੱਤੇ ਕੇਕ ਦੀਆਂ ਤਸਵੀਰਾਂ ਵੀ ਸ਼ੇਅਰ ਕੀਤੀਆਂ ਨੇ । ਅੱਜ ਉਹ ਜਿਸ ਮੁਕਾਮ ‘ਤੇ ਨੇ ਉਸ ਪਿੱਛੇ ਉਨ੍ਹਾਂ ਦੀ ਮਿਹਨਤ ਤੇ ਇੱਕ ਲੰਬਾ ਸੰਘਰਸ਼ ਸ਼ਾਮਿਲ ਹੈ । publive-image ਪਿੰਡ ‘ਚ ਕੋਈ ਵੀ ਪ੍ਰੋਗਰਾਮ ਹੁੰਦਾ ਸੀ ਤਾਂ ਕੌਰ ਬੀ ਹਮੇਸ਼ਾ ਹੀ ਆਪਣੀ ਪਰਫਾਰਮੈਂਸ ਦੇਣ ਲਈ ਜਾਂਦੇ ਸਨ ਅਤੇ ਅਕਸਰ ਪਿੰਡ ਦੇ ਗੁਰਦੁਆਰਾ ਸਾਹਿਬ ‘ਚ ਸ਼ਬਦ ਗਾਇਆ ਕਰਦੇ ਸਨ ਅਤੇ ਗਾਇਕੀ ਦਾ ਸ਼ੌਂਕ ਉਨ੍ਹਾਂ ਨੂੰ ਬਚਪਨ ਤੋਂ ਹੀ ਸੀ । ਇਸ ਤੋਂ ਇਲਾਵਾ ਉਹ ਪੀਟੀਸੀ ਪੰਜਾਬੀ ਦੇ ਸ਼ੋਅ ਵਾਇਸ ਆਫ਼ ਪੰਜਾਬ ‘ਚ ਵੀ ਉਹ ਦੋ ਵਾਰ ਆਏ ਸਨ ।
Advertisment
publive-image ਇੱਕ ਸਮਾਂ ਸੀ ਜਦੋਂ ਕੌਰ ਬੀ ਖੁਦ ਰਿਆਲਿਟੀ ਸ਼ੋਅ ਭਾਗ ਲੈਣ ਲਈ ਲਾਈਨਾਂ ‘ਚ ਲੱਗਦੇ ਸੀ,ਪਰ ਹੁਣ ਉਨ੍ਹਾਂ ਨੁੰ ਮਿਲਣ ਲਈ ਫੈਨਸ ਦੀਆਂ ਕਤਾਰਾਂ ਲੱਗ ਜਾਂਦੀਆਂ ਹਨ । ਪਰ ਕੌਰ ਬੀ ਦਾ ਕਹਿਣਾ ਹੈ ਕਿ ਇਹ ਦਿਨ ਉਨ੍ਹਾਂ ਨੂੰ ਸੰਘਰਸ਼ ਤੋਂ ਬਾਅਦ ਮਿਲੇ ਨੇ ਉਹ ਕਦੇ ਵੀ ਆਪਣੇ ਪ੍ਰਸ਼ੰਸਕਾਂ ਨੂੰ ਨਿਰਾਸ਼ ਨਹੀਂ ਕਰਦੇ ਅਤੇ ਉਨ੍ਹਾਂ ਦੀ ਕੋਸ਼ਿਸ਼ ਹੁੰਦੀ ਹੈ ਕਿ ਆਪਣੇ ਹਰੇਕ ਪ੍ਰਸ਼ੰਸਕ ਨਾਲ ਉਹ ਤਸਵੀਰ ਖਿਚਵਾਉਣ ਅਤੇ ਮਿਲਣ । ਜੈਜ਼ੀ ਬੀ ਦੇ ਨਾਲ ਡਿਊਟ ਸੌਂਗ ਕਰਨ ਵਾਲੀ ਕੌਰ ਬੀ ਮਹਿਜ਼ ਇਕਲੌਤੀ ਗਾਇਕਾ ਹੈ ਜਿਨ੍ਹਾਂ ਨੇ ਉਨ੍ਹਾਂ ਨਾਲ ਗੀਤ ਕੀਤਾ ‘ਮਿੱਤਰਾਂ ਦੇ ਬੂਟ’ ਜੋ ਕਿ ਇੱਕ ਹਿੱਟ ਗੀਤ ਬਣ ਗਿਆ । publive-image ਪੰਜਾਬੀ ਗਾਇਕਾ ਕੌਰ ਬੀ ‘ਲਾਹੌਰ ਦਾ ਪਰਾਂਦਾ’, ‘ਜੱਟੀ’, ‘ਕਾਫ਼ਿਰ’, ‘ਬਜਟ’, ‘ਸੰਧੂਰੀ ਰੰਗ’, ‘ਖੁਦਗਰਜ਼ ਮੁਹੱਬਤ’, ‘ਪਰਾਂਦਾ’, ‘ਅਗੇਂਜ਼ਡ ਜੱਟੀ’, ‘ਫੀਲਿੰਗ’, ‘ਮਹਾਰਾਣੀ’ ਸਣੇ ਕਈ ਹਿੱਟ ਗੀਤ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਦੇ ਚੁੱਕੇ ਨੇ । publive-image
Advertisment

Stay updated with the latest news headlines.

Follow us:
Advertisment
Advertisment
Latest Stories
Advertisment