ਕੌਰ ਬੀ ਨੇ ਨੇਹਾ ਕੱਕੜ ਦੇ ਵਿਆਹ ‘ਚ ਲਾਈਆਂ ਰੌਣਕਾਂ, ਜੋੜੀ ਨੂੰ ਇਸ ਤਰ੍ਹਾਂ ਦਿੱਤੀਆਂ ਅਸੀਸਾਂ

written by Shaminder | October 28, 2020

ਨੇਹਾ ਕੱਕੜ ਅਤੇ ਰੋਹਨਪ੍ਰੀਤ ਦੇ ਵਿਆਹ ਦੀਆਂ ਵੀਡੀਓ ਅਤੇ ਤਸਵੀਰਾਂ ਲਗਾਤਾਰ ਵਾਇਰਲ ਹੋ ਰਹੀਆਂ ਹਨ । ਕੌਰ ਬੀ ਨੇ ਵੀ ਇਸ ਵਿਆਹ ‘ਚ ਸ਼ਿਰਕਤ ਕੀਤੀ ਅਤੇ ਆਪਣੇ ਗੀਤਾਂ ਦੇ ਨਾਲ ਖੂਬ ਰੌਣਕਾਂ ਲਗਾਈਆਂ । ਕੌਰ ਬੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇਸ ਨਵ-ਵਿਆਹੁਤਾ ਜੋੜੀ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸਾਂਝੇ ਕੀਤੇ ਹਨ ਅਤੇ ਜੋੜੀ ਨੂੰ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਲਈ ਵਧਾਈ ਦਿੱਤੀ ਹੈ ।

neha kakkar and rohan neha kakkar and rohan

ਇਸ ਦੇ ਨਾਲ ਹੀ ਲਿਖਿਆ ‘ਰੱਬ ਨੇ ਬਣਾ ਦੀ ਜੋੜੀ ਵਾਹਿਗੁਰੂ ਜੀ ਖੁਸ਼ ਰੱਖਣ ਜੋੜੀ ਨੂੰ’ ।ਕੌਰ ਬੀ ਵੱਲੋਂ ਸ਼ੇਅਰ ਕੀਤੀਆਂ ਗਈਆਂ ਇਨ੍ਹਾਂ ਤਸਵੀਰਾਂ ਅਤੇ ਵੀਡੀਓਜ਼ ਨੂੰ ਦਰਸ਼ਕਾਂ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ ਅਤੇ ਲਗਾਤਾਰ ਇਸ ‘ਤੇ ਕਮੈਂਟਸ ਕੀਤੇ ਜਾ ਰਹੇ ਨੇ ।

ਹੋਰ ਪੜ੍ਹੋ : ਦੇਖੋ ਵੀਡੀਓ : ਸੋਸ਼ਲ ਮੀਡੀਆ ਉੱਤੇ ਖੂਬ ਪਸੰਦ ਕੀਤਾ ਜਾ ਰਿਹਾ ਹੈ ਨੇਹਾ ਕੱਕੜ ਦਾ ਆਪਣੀ ਵੈਡਿੰਗ ਰਿਸੈਪਸ਼ਨ ‘ਚ ਰੋਹਨਪ੍ਰੀਤ ਦੇ ਲਈ ਗਾਇਆ ਰੋਮਾਂਟਿਕ ਸੌਂਗ

neha kakkar and rohan neha kakkar and rohan

ਦੱਸ ਦਈਏ 24 ਅਕਤੂਬਰ ਨੂੰ ਨੇਹਾ ਕੱਕੜ ਨੇ ਰੋਹਨਪ੍ਰੀਤ ਦੇ ਨਾਲ ਵਿਆਹ ਕਰਵਾਇਆ ਹੈ ਅਤੇ ਇਹ ਜੋੜੀ ਵਿਆਹ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਛਾਈ ਹੋਈ ਹੈ । ਕਿਉਂਕਿ ਇਸ ਜੋੜੀ ਦੀਆਂ ਤਸਵੀਰਾਂ ਅਤੇ ਵੀਡੀਓ ਸੋਸ਼ਲ ਮੀਡੀਆ ‘ਤੇ ਛਾਈਆਂ ਹੋਈਆਂ ਹਨ ।

 

View this post on Instagram

 

ਰੌਣਕਾਂ? After Lockdown 1st Performance??❤️

A post shared by KaurB? (@kaurbmusic) on

ਨੇਹਾ ਕੱਕੜ ਨੇ ਆਪਣੇ ਸੰਗੀਤਕ ਸਫ਼ਰ ਦੀ ਸ਼ੁਰੂਆਤ ਮਾਤਾ ਦੀਆਂ ਭੇਂਟਾ ਦੇ ਨਾਲ ਕੀਤੀ ਸੀ ।

kaur b kaur b

ਕੋਈ ਸਮਾਂ ਸੀ ਉਹ ਜਗਰਾਤਿਆਂ ‘ਚ ਗਾਉਂਦੀ ਹੁੰਦੀ ਸੀ । ਪਰ ਨੇਹਾ ਕੱਕੜ ਨੇ ਆਪਣੀ ਮਿਹਨਤ ਦੇ ਨਾਲ ਜੋ ਮੁਕਾਮ ਹਾਸਲ ਕੀਤਾ ਹੈ, ਉਸ ਦੀ ਬਦੌਲਤ ੳੇੁਹ ਬਾਲੀਵੁੱਡ ਦੇ ਹਿੱਟ ਗਾਇਕਾਂ ਦੀ ਸੂਚੀ ‘ਚ ਆਉਂਦੀ ਹੈ ।

0 Comments
0

You may also like