ਕੌਰ-ਬੀ ਨੂੰ ਇਸ ਤਰ੍ਹਾਂ ਦਾ ਚਾਹੀਦਾ ਹੈ ਲਾਈਫ-ਪਾਰਟਨਰ, ਕੀਤਾ ਖੁਲਾਸਾ

written by Rupinder Kaler | January 16, 2020

ਪੀਟੀਸੀ ਪੰਜਾਬੀ ਦੇ ਨਵੇਂ ਸ਼ੋਅ ‘ਚਾਹ ਦਾ ਕੱਪ ਸੱਤੀ ਦੇ ਨਾਲ’ ਵਿੱਚ ਇਸ ਵਾਰ ਚਾਹ ਦੀਆਂ ਚੁਸਕੀਆਂ ਦਾ ਮਜ਼ਾ ਲੈਣ ਲਈ ਪੰਜਾਬੀ ਗਾਇਕਾ ਬਲਜਿੰਦਰ ਕੌਰ ਉਰਫ਼ ਕੌਰ-ਬੀ ਪਹੁੰਚ ਰਹੀ ਹੈ । ਸ਼ੋਅ ਦੀ ਦੀ ਹੋਸਟ ਸਤਿੰਦਰ ਸੱਤੀ ਇਸ ਸ਼ੋਅ ਵਿੱਚ ਕੌਰ-ਬੀ ਦੀ ਨਿੱਜੀ ਜ਼ਿੰਦਗੀ ਦੇ ਕਈ ਰਾਜ਼ ਖੋਲਣ ਜਾ ਰਹੇ ਹਨ । ਸ਼ੋਅ ਵਿੱਚ ਕੌਰ–ਬੀ ਇਸ ਗੱਲ ਦਾ ਖੁਲਾਸਾ ਕਰੇਗੀ ਕਿ ਕਿਸ ਤਰ੍ਹਾਂ ਉਹ ਬਲਜਿੰਦਰ ਕੌਰ ਤੋਂ ਕੌਰ-ਬੀ ਬਣੀ ਤੇ ਉਹ ਕਦੋਂ ਵਿਆਹ ਦੇ ਬੰਧਨ ਵਿੱਚ ਬੱਝਣ ਜਾ ਰਹੀ ਹੈ ਅਤੇ ਉਸ ਨੂੰ ਕਿਸ ਤਰ੍ਹਾਂ ਦਾ ਲਾਈਫ ਪਾਰਟਨਰ ਚਾਹੀਦਾ । ਉਸ ਨੂੰ ਬਚਪਨ ਵਿੱਚ ਕਿਸ ਤਰ੍ਹਾਂ ਦੀਆਂ ਖੇਡਾਂ ਪਸੰਦ ਸੀ ਤੇ ਹੁਣ ਇੱਕ ਸਟਾਰ ਬਣਕੇ ਉਸ ਨੂੰ ਕੀ ਪਸੰਦ ਹੈ ਤੇ ਕੀ ਨਾ ਪਸੰਦ ਹੈ, ਇਹ ਸਭ ਜਾਨਣ ਲਈ ਦੇਖੋ ‘ਚਾਹ ਦਾ ਕੱਪ ਸੱਤੀ ਦੇ ਨਾਲ’ ਹਰ ਬੁੱਧਵਾਰ ਰਾਤ 8.30 ਵਜੇ ਸਿਰਫ਼ ਪੀਟੀਸੀ ਪੰਜਾਬੀ ’ਤੇ । ਜੇਕਰ ਤੁਹਾਡੇ ਤੋਂ ਬੁੱਧਵਾਰ ਦਾ ਇੰਤਜ਼ਾਰ ਨਹੀਂ ਹੁੰਦਾ ਤਾਂ ਇਸ ਸ਼ੋਅ ਨੂੰ ਤੁਸੀਂ ‘ਪੀਟੀਸੀ ਪਲੇਅ’ ਐਪ ’ਤੇ ਵੀ ਦੇਖ ਸਕਦੇ ਹੋ । ਹੁਣ ਦੇਰ ਕਿਸ ਗੱਲ ਦੀ ਅੱਜ ਹੀ ਗੁਗਲ ਪਲੇਅ ’ਤੇ ਜਾਓ ਤੇ ਡਾਉਂਨਲੋਡ ਕਰੋ ‘ਪੀਟੀਸੀ ਪਲੇਅ’ ਐਪ ।

0 Comments
0

You may also like