ਕੌਰ-ਬੀ ਨੇ ਉਹਨਾਂ ਦੀਆਂ ਫੇਕ ਨਿਊਜ਼ ਲਗਾਉਣ ਵਾਲਿਆਂ ਨੂੰ ਦਿੱਤੀ ਚਿਤਾਵਨੀ, ਇਸ ਤਰ੍ਹਾਂ ਦੀਆਂ ਸਾਹਮਣੇ ਆਈਆਂ ਸਨ ਖ਼ਬਰਾਂ

Written by  Rupinder Kaler   |  April 11th 2020 12:23 PM  |  Updated: April 11th 2020 12:23 PM

ਕੌਰ-ਬੀ ਨੇ ਉਹਨਾਂ ਦੀਆਂ ਫੇਕ ਨਿਊਜ਼ ਲਗਾਉਣ ਵਾਲਿਆਂ ਨੂੰ ਦਿੱਤੀ ਚਿਤਾਵਨੀ, ਇਸ ਤਰ੍ਹਾਂ ਦੀਆਂ ਸਾਹਮਣੇ ਆਈਆਂ ਸਨ ਖ਼ਬਰਾਂ

ਲਾਕਡਾਊਨ ਕਰਕੇ ਹਰ ਕੋਈ ਆਪਣੇ ਘਰ ਵਿੱਚ ਰਹਿਣ ਲਈ ਮਜ਼ਬੂਰ ਹੈ । ਇੱਥੋਂ ਤੱਕ ਕਿ ਮਿਊਜ਼ਿਕ ਤੇ ਫ਼ਿਲਮ ਇੰਡਸਟਰੀ ਦੇ ਸਿਤਾਰੇ ਵੀ ਘਰਾਂ ਵਿੱਚ ਕੈਦ ਹੋ ਕੇ ਰਹਿ ਗਏ ਹਨ, ਪਰ ਇਸ ਸਭ ਦੇ ਚਲਦੇ ਗਾਇਕਾ ਕੌਰ-ਬੀ ਨੇ ਆਪਣੇ ਇੰਸਟਾਗ੍ਰਾਮ ’ਤੇ ਇੱਕ ਪੋਸਟ ਪਾਈ ਹੈ । ਇਸ ਪੋਸਟ ਵਿੱਚ ਕੌਰ-ਬੀ ਨੇ ਉਹਨਾਂ ਖ਼ਬਰਾਂ ਦਾ ਖੰਡਨ ਕੀਤਾ ਹੈ ਜਿਨ੍ਹਾਂ ਵਿੱਚ ਕਿਹਾ ਗਿਆ ਸੀ ਕਿ ਕੌਰ-ਬੀ ਨੂੰ ਉਹਨਾਂ ਦੇ ਘਰ ਵਿੱਚ ਨਜ਼ਰਬੰਦ ਕੀਤਾ ਗਿਆ ਹੈ ।

https://www.instagram.com/p/B-WyaJiJz-j/

ਕੌਰ-ਬੀ ਵੱਲੋਂ ਸ਼ੇਅਰ ਕੀਤੀ ਪੋਸਟ ਵਿੱਚ ਕਿਹਾ ਹੈ ‘ਇਹ ਸਭ ਕੁਝ ਫੇਕ ਹੈ, ਮੈਂ ਠੀਕ ਹਾਂ, ਪਹਿਲਾਂ ਪੂਰੀ ਗੱਲ ਪਤਾ ਕਰ ਲਿਆ ਕਰੋ । ਪਬਲੀਸਿਟੀ ਲਈ ਪਖੰਡ ਕਰਦੇ ਰਹਿੰਦੇ ਹੋ । ਫੇਕ ਨਿਊਜ਼ ਨੂੰ ਵਧਾਵਾ ਦੇਣ ਵਾਲਿਓ, ਤੁਹਾਡਾ ਵੀ ਪਰਿਵਾਰ ਹੈ, ਹੁਣ ਏਨਾਂ ਕੁਝ ਹੋ ਰਿਹਾ, ਥੋੜਾ ਰੱਬ ਤੋਂ ਡਰੋ’ । ਤੁਹਾਨੂੰ ਦੱਸ ਦਿੰਦੇ ਹਾਂ ਕਿ ਕੁਝ ਦਿਨ ਪਹਿਲਾਂ ਇਹ ਖ਼ਬਰਾਂ ਸਾਹਮਣੇ ਆਈਆਂ ਸੀ ਕਿ ਕੌਰ ਬੀ ਨੂੰ ਉਹਨਾਂ ਦੇ ਪਿੰਡ ਵਾਲੇ ਘਰ ਵਿੱਚ ਆਈਸੋਲੇਟ ਕੀਤਾ ਗਿਆ ਹੈ ।

https://www.instagram.com/p/B-pYSe6pswx/

ਇਹਨਾਂ ਖ਼ਬਰਾਂ ਦੇ ਵਾਇਰਲ ਹੋਣ ਤੋਂ ਬਾਅਦ ਕੌਰ-ਬੀ ਹੁਣ ਸਾਹਮਣੇ ਆਈ ਹੈ, ਤੇ ਉਹਨਾਂ ਨੇ ਇਨ੍ਹਾਂ ਸਾਰੀਆਂ ਖ਼ਬਰਾਂ ਨੂੰ ਇੱਕ ਅਫਵਾਹ ਦੱਸਿਆ ਹੈ । ਉਹਨਾਂ ਦੀ ਸਿਹਤ ਬਿਲਕੁਲ ਠੀਕ ਹੈ । ਸਾਰਿਆਂ ਨੂੰ ਇਸ ਤਰ੍ਹਾਂ ਦੀਆਂ ਫੇਕ ਨਿਊਜ਼ ਤੇ ਵਿਸ਼ਵਾਸ਼ ਨਹੀਂ ਕਰਨਾ ਚਾਹੀਦਾ ।

https://www.instagram.com/p/B-znvHep4bt/


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network