Advertisment

ਕੌਰ ਬੀ ਨੇ ਆਪਣੇ ਪਿਤਾ ਦੇ ਨਾਲ ਤਸਵੀਰ ਸ਼ੇਅਰ ਕਰਦੇ ਹੋਏ ਕੀਤਾ ਬਰਥਡੇਅ ਵਿਸ਼

author-image
By Lajwinder kaur
New Update
ਕੌਰ ਬੀ ਨੇ ਆਪਣੇ ਪਿਤਾ ਦੇ ਨਾਲ ਤਸਵੀਰ ਸ਼ੇਅਰ ਕਰਦੇ ਹੋਏ ਕੀਤਾ ਬਰਥਡੇਅ ਵਿਸ਼
Advertisment
ਪੰਜਾਬੀ ਗਾਇਕਾ ਕੌਰ ਬੀ ਨੇ ਆਪਣੇ ਪਿਤਾ ਦੇ ਜਨਮ ਦਿਨ ਉੱਤੇ ਪੋਸਟ ਪਾਈ ਹੈ। ਆਪਣੇ ਪਿਤਾ ਨੂੰ ਬਰਥਡੇਅ ਵਿਸ਼ ਕਰਦੇ ਹੋਏ ਉਨ੍ਹਾਂ ਨੇ ਤਸਵੀਰ ਵੀ ਸ਼ੇਅਰ ਕੀਤੀ ਹੈ ਤੇ ਨਾਲ ਹੀ ਕੈਪਸ਼ਨ ‘ਚ ਲਿਖਿਆ ਹੈ, ‘ਹੈਪੀ ਬਰਥਡੇਅ ਡੈਡੀ ਜੀ ਰੱਬ ਮੇਰੀ ਉਮਰ ਵੀ ਲਾ ਦੇਵੇ ਮੇਰੇ ਬਾਪੂ ਨੂੰ..ਧੰਨਵਾਦ ਮੈਨੂੰ ਏਨੀਂ ਸੋਹਣੀ ਜ਼ਿੰਦਗੀ ਦੇਣ ਲਈ..’
 
View this post on Instagram
 

Happy Birthday DaddyJi Rab Meri Umar v La Dewe Mere Bapu Nu? Thank you so much for giving me such a Beautiful life?❤️????

A post shared by KaurB (@kaurbmusic) on

Advertisment
ਹੋਰ ਵੇਖੋ:ਕੁਲਵਿੰਦਰ ਬਿੱਲਾ ਨੇ ਸ੍ਰੀ ਹਰਿਮੰਦਰ ਸਾਹਿਬ ‘ਚ ਟੇਕਿਆ ਮੱਥਾ, ਤਸਵੀਰ ਕੀਤੀ ਸਾਂਝੀ ਇਸ ਪੋਸਟ ਉੱਤੇ ਉਨ੍ਹਾਂ ਦੇ ਫੈਨਜ਼ ਤੇ ਪੰਜਾਬੀ ਸੰਗੀਤਕ ਜਗਤ ਦੀਆਂ ਹਸਤੀਆਂ ਕਮੈਂਟਸ ਰਾਹੀਂ ਕੌਰ ਬੀ ਦੇ ਪਿਤਾ ਨੂੰ ਜਨਮ ਦਿਨ ਦੀਆਂ ਵਧਾਈਆਂ ਦੇ ਰਹੇ ਹਨ। publive-image ਜੇ ਗੱਲ ਕਰੀਏ ਕੌਰ ਬੀ ਸੰਗੀਤਕ ਸਫ਼ਰ ਦੀ ਤਾਂ ਉਨ੍ਹਾਂ ਨੇ ਆਪਣੇ ਮਿਊਜ਼ਿਕ ਦੇ ਸੁਫ਼ਨਿਆਂ ਨੂੰ ਹਕੀਕਤ ‘ਚ ਬਦਲਣ ਲਈ ਬਹੁਤ ਮਿਹਨਤ ਕੀਤੀ ਹੈ। ਉਨ੍ਹਾਂ ਨੂੰ ਬਚਪਨ ਤੋਂ ਹੀ ਗਾਉਣ ਦਾ ਸ਼ੌਕ ਸੀ। ਉਨ੍ਹਾਂ ਨੇ ਸਿੰਗਿੰਗ ਰਿਆਲਿਟੀ ਸ਼ੋਅ ਵਾਇਸ ਆਫ਼ ਪੰਜਾਬ ਵਿੱਚ ਹਿੱਸਾ ਲਿਆ। ਜਿੱਥੇ ਉਨ੍ਹਾਂ ਦੇ ਸੁਫ਼ਨਿਆਂ ਨੂੰ ਖੰਭ ਮਿਲ ਗਏ ਤੇ ਇਸ ਮੰਚ ਤੋਂ ਉਨ੍ਹਾਂ ਨੇ ਬਹੁਤ ਕੁਝ ਸਿੱਖਿਆ। ਇਸ ਤੋਂ ਬਾਅਦ ਉਨ੍ਹਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਪੰਜਾਬੀ ਫ਼ਿਲਮ ‘ਡੈਡੀ ਕੂਲ ਮੁੰਡੇ ਫੂਲ’ ਵਿੱਚ ਜੱਸੀ ਗਿੱਲ ਦੇ ਨਾਲ ਇੱਕ ਡਿਊਂਟ ਗੀਤ ‘ਕਲਾਸਮੇਟ’ ਗਾਉਣ ਰਾਹੀਂ ਕੀਤੀ। ਕੌਰ ਬੀ ਦਾ ਦੂਜਾ ਪ੍ਰਸਿੱਧ ਗੀਤ ਪੀਜ਼ਾ ਹੱਟ ਹੈ। ਇਸ ਤੋਂ ਬਾਅਦ ਮਿੱਤਰਾਂ ਦੇ ਬੂਟ, ਕਾਫਿਰ, ਬਜਟ, ਪਰਾਂਦਾ, ਸੰਧੂਰੀ ਰੰਗ, ਫੁਲਕਾਰੀ, ਸੁਨੱਖੀ ਵਰਗੇ ਗੀਤਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੇ ਹਨ। ਹਾਲ ਹੀ ‘ਚ ਉਹ ‘ਲਾਹੌਰ ਦਾ ਪਰਾਂਦਾ’ ਗੀਤ ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋਏ ਹਨ। ਇਸ ਗਾਣੇ ਨੂੰ ਚੰਗਾ ਹੁੰਗਾਰਾ ਮਿਲ ਰਿਹਾ ਹੈ।
Advertisment

Stay updated with the latest news headlines.

Follow us:
Advertisment
Advertisment
Latest Stories
Advertisment