ਕੁਲਬੀਰ ਝਿੰਜਰ ਆਪਣੇ ਨਵੇਂ ਗੀਤ ‘ਦੁਨੀਆ’ ਦੇ ਨਾਲ ਜਿੱਤ ਰਹੇ ਨੇ ਦਰਸ਼ਕਾਂ ਦਾ ਦਿਲ, ਗੀਤ ਛਾਇਆ ਟਰੈਂਡਿੰਗ ‘ਚ, ਦੇਖੋ ਵੀਡੀਓ

Written by  Lajwinder kaur   |  June 15th 2020 12:47 PM  |  Updated: June 15th 2020 12:55 PM

ਕੁਲਬੀਰ ਝਿੰਜਰ ਆਪਣੇ ਨਵੇਂ ਗੀਤ ‘ਦੁਨੀਆ’ ਦੇ ਨਾਲ ਜਿੱਤ ਰਹੇ ਨੇ ਦਰਸ਼ਕਾਂ ਦਾ ਦਿਲ, ਗੀਤ ਛਾਇਆ ਟਰੈਂਡਿੰਗ ‘ਚ, ਦੇਖੋ ਵੀਡੀਓ

ਪੰਜਾਬੀ ਗਾਇਕ ਕੁਲਬੀਰ ਝਿੰਜਰ ਲੰਬੇ ਇੰਤਜ਼ਾਰ ਤੋਂ ਬਾਅਦ ਆਪਣਾ ਨਵਾਂ ਸਿੰਗਲ ਟਰੈਕ ਲੈ ਕੇ ਦਰਸ਼ਕਾਂ ਦੇ ਰੁਬਰੂ ਹੋਏ ਨੇ । ਜੀ ਹਾਂ ਉਹ ‘ਦੁਨੀਆ’ (Duniya) ਟਾਈਟਲ ਹੇਠ ਆਪਣਾ ਨਵਾਂ ਗੀਤ ਲੈ ਕੇ ਆਏ ਨੇ । ਇਸ ਗੀਤ ਨੂੰ ਉਨ੍ਹਾਂ ਨੇ ਆਪਣੀ ਦਮਦਾਰ ਆਵਾਜ਼ ਦੇ ਨਾਲ ਸ਼ਿੰਗਾਰਿਆ ਹੈ ।

Vote for your favourite : https://www.ptcpunjabi.co.in/voting/

Hans Raj Mahala maha

ਜੇ ਗੱਲ ਕਰੀਏ ਦੁਨੀਆ ਗੀਤ ਦੇ ਬੋਲ ਖੁਦ ਕੁਲਬੀਰ ਝਿੰਜਰ ਨੇ ਹੀ ਲਿਖੇ ਨੇ ਤੇ ਗੀਤ ‘ਚ ਜੋ ਡਾਇਲਾਗਸ ਸੁਣਨ ਨੂੰ ਮਿਲ ਰਹੇ ਨੇ ਉਹ ਵੀ ਖੁਦ ਹੀ ਲਿਖੇ ਨੇ । ਇਸ ਗੀਤ ਨੂੰ ਮਿਊਜ਼ਿਕ ਪਰੂਫ ਨੇ ਦਿੱਤਾ ਹੈ ਤੇ ਵੀਡੀਓ ਤੇਜ਼ੀ ਸੰਧੂ ਨੇ ਤਿਆਰ ਕੀਤਾ ਹੈ । ਗੀਤ ‘ਚ ਅੱਜ ਕੱਲ ਦੀ ਦੁਨੀਆ ਦੀ ਗੱਲ ਕੀਤੀ ਗਈ ਹੈ, ਕਿਵੇਂ ਲੋਕੀਂ ਆਪਣੇ ਮਤਲਬ ਲਈ ਦੂਜੇ ਲੋਕਾਂ ਦਾ ਫਾਇਦਾ ਚੁੱਕਦੇ ਨੇ । ਵੀਡੀਓ ‘ਚ ਅਦਾਕਾਰੀ ਕਰਦੇ ਹੋਏ ਨਜ਼ਰ ਆ ਰਹੇ ਨੇ ਖੁਦ ਕੁਲਬੀਰ ਝਿੰਜਰ ਤੇ ਕਈ ਹੋਰ ਪੰਜਾਬੀ ਅਦਾਕਾਰ । ਇਸ ਗੀਤ ਨੂੰ Vehli Janta Records ਦੇ ਯੂਟਿਊਬ ਚੈਨਲ ਉੱਤੇ ਰਿਲੀਜ਼ ਕੀਤਾ ਗਿਆ ਹੈ । ਦਰਸ਼ਕਾਂ ਵੱਲੋਂ ਗੀਤ ਨੂੰ ਚੰਗਾ ਹੁੰਗਾਰਾ ਮਿਲ ਰਿਹਾ ਹੈ ਜਿਸ ਕਰਕੇ ਗੀਤ ਟਰੈਂਡਿੰਗ ‘ਚ ਚੱਲ ਰਿਹਾ ਹੈ ।

Kulbir Jhinjer-1

ਹੋਰ ਵੇਖੋ:ਬੱਬੂ ਮਾਨ ਦੇ ਗੀਤ ‘ਮਿੱਤਰਾਂ ਦੀ ਛੱਤਰੀ’ ਨੇ ਹਾਸਿਲ ਕੀਤੇ ‘100 ਮਿਲੀਅਨ’ ਵਿਊਜ਼, ਫੈਨਜ਼ ਦੇ ਰਹੇ ਨੇ ਵਧਾਈਆਂ

ਜੇ ਗੱਲ ਕਰੀਏ ਕੁਲਬੀਰ ਝਿੰਜਰ ਦੀ ਤਾਂ ਉਹ ਇਸ ਤੋਂ ਪਹਿਲਾਂ ‘ਕਾਲਜ ਦੀ ਫਿਰ ਯਾਦ ਆਈ’, ਯਾਰਾਂ ਨਾਲ ਚਿੱਲ, ਗੇੜੀ, ਸਰਦਾਰਨੀ, ਪਿੰਡ, ਕੁੜਤੇ ਪਜਾਮੇ,ਘੈਂਟ ਨੱਡੀ, ਚੋਰੀ ਚੋਰੀ, ਕਲਾਸ ਮੇਟ ਵਰਗੇ ਕਈ ਸੁਪਰ ਹਿੱਟ ਗੀਤ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਦੇ ਚੁੱਕੇ ਨੇ ।Kulbir Jhinjer-3


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network