ਮਿਸ ਪੂਜਾ ਨੇ ਆਪਣੇ ਮਰਹੂਮ ਪਿਤਾ ਨੂੰ ਯਾਦ ਕਰਦੇ ਹੋਏ ਪਾਈ ਭਾਵੁਕ ਪੋਸਟ, ਪ੍ਰਸ਼ੰਸਕ ਕਮੈਂਟਸ ਕਰਕੇ ਦੇ ਰਹੇ ਨੇ ਹੌਸਲਾ

Written by  Lajwinder kaur   |  September 25th 2020 04:21 PM  |  Updated: September 25th 2020 04:21 PM

ਮਿਸ ਪੂਜਾ ਨੇ ਆਪਣੇ ਮਰਹੂਮ ਪਿਤਾ ਨੂੰ ਯਾਦ ਕਰਦੇ ਹੋਏ ਪਾਈ ਭਾਵੁਕ ਪੋਸਟ, ਪ੍ਰਸ਼ੰਸਕ ਕਮੈਂਟਸ ਕਰਕੇ ਦੇ ਰਹੇ ਨੇ ਹੌਸਲਾ

ਹਰ ਇਨਸਾਨ ਦੇ ਲਈ ਉਸਦੇ ਮਾਂ-ਬਾਪ ਬਹੁਤ ਹੀ ਖ਼ਾਸ ਹੁੰਦੇ ਨੇ । ਪਰ ਜਦੋਂ ਅਚਾਨਕ ਮਾਪਿਆਂ ‘ਚੋਂ ਕੋਈ ਇੱਕ ਇਸ ਦੁਨੀਆ ਤੋਂ ਚਲਾ ਜਾਂਦਾ ਹੈ ਤਾਂ ਦੁੱਖਾਂ ਦਾ ਪਹਾੜ ਡਿੱਗ ਪੈਂਦਾ ਹੈ । ਅਜਿਹਾ ਹੀ ਦੁੱਖ ‘ਚ ਏਨੀਂ ਦਿਨੀਂ ਨਿਕਲ ਰਹੇ ਨੇ ਪੰਜਾਬੀ ਗਾਇਕਾ ਮਿਸ ਪੂਜਾ । ਕੁਝ ਦਿਨ ਪਹਿਲਾਂ ਹੀ ਮਿਸ ਪੂਜਾ ਦੇ ਪਿਤਾ ਦਾ ਦਿਹਾਂਤ ਹੋ ਗਿਆ ਹੈ ।miss pooja and her father

ਹੋਰ ਪੜ੍ਹੋ : ‘ਇੱਕ ਆਵਾਜ਼ ਕਿਸਾਨਾਂ ਦੇ ਹੱਕ ਵਿੱਚ’-ਹਰਫ ਚੀਮਾ, ‘ਸਰਕਾਰੇ’ ਗੀਤ ‘ਚ ਦੱਸਿਆ ਪੰਜਾਬੀਆਂ ਦੀ ਤਾਕਤ ਨੂੰ, ਗਾਣਾ ਛਾਇਆ ਟਰੈਂਡਿੰਗ ‘ਚ

ਮਿਸ ਪੂਜਾ ਦੇ ਪਿਤਾ ਇੰਦਰਪਾਲ ਸਿੰਘ ਲਗਭਗ 65 ਸਾਲ ਦੀ ਉਮਰ ‘ਚ ਇਸ ਰੰਗਲੀ ਦੁਨੀਆ ਨੂੰ ਅਲਵਿਦਾ ਕਹਿ ਗਏ ਨੇ ।

Miss Pooja's Father Inderpal Kainth

ਮਿਸ ਪੂਜਾ ਨੇ ਆਪਣੇ ਸੋਸ਼ਲ ਮੀਡੀਆ ਉੱਤੇ ਆਪਣੇ ਪਿਤਾ ਨੂੰ ਯਾਦ ਕਰਦੇ ਹੋਏ ਬਹੁਤ ਹੀ ਪਿਆਰੀ ਜਿਹੀ ਤਸਵੀਰ ਸਾਂਝੀ ਕੀਤੀ ਹੈ ।

misss pooja

ਇਸ ਪੋਸਟ ‘ਚ ਉਨ੍ਹਾਂ ਨੇ ਲਿਖਿਆ ਹੈ ਕਿ- ‘ਮੇਰੇ ਹੀਰੋ, ਮੇਰਾ ਦਿਲ, ਮੇਰੀ ਜਾਨ, ਮੇਰੀ ਜ਼ਿੰਦਗੀ ਚਲੀ ਗਈ ਹੈ ਅਤੇ ਮੈਨੂੰ ਇਕੱਲਾ ਛੱਡ ਗਈ ਹੈ । ਜੋ ਵੀ ਮੈਂ ਆਪਣੀ ਜ਼ਿੰਦਗੀ ਵਿਚ ਪ੍ਰਾਪਤ ਕੀਤਾ ਹੈ ਉਹ ਸਿਰਫ ਆਪਣੇ ਪਾਪਾ ਕਰਕੇ ਹਾਸਿਲ ਕੀਤਾ ਹੈ । ਸਭ ਚੀਜ਼ਾਂ ਲਈ ਪਾਪਾ ਦਾ ਧੰਨਵਾਦ, ਮੈਨੂੰ ਇੰਨਾ ਕਾਬਿਲ ਇਨਸਾਨ ਬਨਾਉਣ ਦੇ ਲਈ ਹੈ’ ।

Miss Pooja's Father Inderpal Kainth Passes Away

ਇਸ ਤੋਂ ਇਲਾਵਾ ਉਨ੍ਹਾਂ ਨੇ ਆਪਣੇ ਪਿਤਾ ਦੇ ਨਾਲ ਜੁੜੀਆਂ ਯਾਦਾਂ ਨੂੰ ਸਾਂਝਾ ਕੀਤਾ ਹੈ । ਉਨ੍ਹਾਂ ਨੇ ਆਪਣੇ ਪਿਤਾ ਦੇ ਲਈ ਪਿਆਰ ਨੂੰ ਜ਼ਾਹਿਰ ਕੀਤਾ ਹੈ । ਇਸ ਪੋਸਟ ਉੱਤੇ ਪ੍ਰਸ਼ੰਸਕ ਵੀ ਕਮੈਂਟਸ ਕਰਕੇ ਮਿਸ ਪੂਜਾ ਨੂੰ ਹਿੰਮਤ ਦੇ ਰਹੇ ਨੇ ।

miss pooja shared emotional post for her father


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network