ਇਸ ਵਜ੍ਹਾ ਕਰਕੇ ਮੁਹੰਮਦ ਸਦੀਕ ਤੇ ਰਣਜੀਤ ਕੌਰ ਨੇ ਦੋਗਾਣੇ ਗਾਉਣਾ ਕੀਤੇ ਸਨ ਬੰਦ, ਜਾਣੋਂ ਪੂਰੀ ਕਹਾਣੀ 

Written by  Rupinder Kaler   |  February 27th 2019 02:15 PM  |  Updated: February 27th 2019 03:41 PM

ਇਸ ਵਜ੍ਹਾ ਕਰਕੇ ਮੁਹੰਮਦ ਸਦੀਕ ਤੇ ਰਣਜੀਤ ਕੌਰ ਨੇ ਦੋਗਾਣੇ ਗਾਉਣਾ ਕੀਤੇ ਸਨ ਬੰਦ, ਜਾਣੋਂ ਪੂਰੀ ਕਹਾਣੀ 

ਮੁਹੰਮਦ ਸਦੀਕ ਉਹ ਨਾਂ ਜਿਸ ਨੇ ਲਗਭਗ ਦੋ ਦਹਾਕੇ ਪੰਜਾਬੀ ਮਿਊਜ਼ਿਕ ਇੰਡਸਟਰੀ ਤੇ ਪਾਲੀਵੁੱਡ ਤੇ ਰਾਜ ਕੀਤਾ ।ਅੱਜ ਵੀ ਇਸ ਨਾਂ ਦਾ ਡੰਕਾ ਸੰਗੀਤ ਦੀ ਦੁਨੀਆ ਵਿੱਚ ਬੋਲਦਾ ਹੈ । ਮੁਹੰਮਦ ਸਦੀਕ ਸੁਰਾਂ ਨਾਲ ਇਸ ਤਰ੍ਹਾਂ ਖੇਡਦਾ ਹੈ ਜਿਵੇਂ ਕੋਈ ਬੱਚਾ ਖਿਡੌਣੇ ਨਾਲ ਖੇਡਦਾ ਹੈ । ਸੁਰਾਂ ਤੇ ਏਨੀ ਪਕੜ ਇਸ ਲਈ ਵੀ ਹੈ ਕਿਉਂਕਿ ਉਹ ਭਾਈ ਮਰਦਾਨੇ ਦੀ ਬਰਾਦਰੀ ਨਾਲ ਸਬੰਧ ਰੱਖਦਾ ਹੈ । ਮੁਹੰਮਦ ਸਦੀਕ ਦਾ ਦਾਦਾ ਭਗਵਾਨ ਸਿੰਘ ਵੀ ਗੁਰਦੁਅਰਾ ਸਾਹਿਬ ਵਿੱਚ ਕੀਰਤਨ ਕਰਿਆ ਕਰਦਾ ਸੀ । ਮੁਹੰਮਦ ਸਦੀਕ ਨੂੰ ਗਾਣੇ ਗਾਉਣ ਦੀ ਚੇਟਕ ਬਚਪਨ ਵਿੱਚ ਹੀ ਲੱਗ ਗਈ ਸੀ ਇਸ ਲਈ ਉਹ ਸਕੂਲ ਦੇ ਹਰ ਪ੍ਰੋਗਰਾਮ 'ਤੇ ਮੁਹੰਮਦ ਰਫੀ ਦਾ ਗਾਣਾ ਜੱਗਵਾਲਾ ਮੇਲਾ ਗਾਉਂਦਾ ਸੀ ਤੇ ਉਹਨਾਂ ਦੇ ਅਧਿਆਪਕ ਉਹਨਾਂ ਨੂੰ ਹਰ ਰੋਜ਼ ਨਵਾਂ ਗਾਣਾ ਤਿਆਰ ਕਰਨ ਲਈ ਕਹਿੰਦੇ ਸਨ ।

https://www.youtube.com/watch?v=4WnKEVmbLTY

ਮੁਹੰਮਦ ਸਦੀਕ ਦੀ ਸੰਗੀਤ ਵਿੱਚ ਰੁਚੀ ਨੂੰ ਦੇਖਦੇ ਹੋਏ ਉਹਨਾਂ ਦੇ ਘਰਦੇ ਪਟਿਆਲਾ ਘਰਾਣੇ ਦੇ ਉਸਤਾਨ ਬਾਕਰ ਹੁਸੈਨ ਕੋਲ ਛੱਡ ਆਏ ਤੇ ਬਾਕਰ ਹੁਸੈਨ ਤੋਂ ਹੀ ਉਹਨਾਂ ਨੇ ਸੰਗੀਤ ਦੀਆਂ ਬਰੀਕੀਆਂ ਸਿੱਖੀਆਂ । ਸੰਗੀਤ ਸਿੱਖਣ ਤੋਂ ਬਾਅਦ ਘਰ ਦੇ ਗੁਜ਼ਾਰੇ ਲਈ ਸਦੀਕ ਕੇ ਇੱਕ ਥਿਏਟਰ ਕੰਪਨੀ ਕੋਲ 15 ਰੁਪਏ ਤੇ ਨੌਕਰੀ ਕੀਤੀ । ਇਸ ਸਭ ਦੇ ਚਲਦੇ ਪੰਜਾਬ ਸਰਕਾਰ ਦੇ ਲੋਕ ਸੰਪਰਕ ਵਿਭਾਗ ਦੀ ਟੀਮ ਨੇ ਜਦੋਂ ਮੁਹੰਮਦ ਸਦੀਕ ਦਾ ਗਾਣਾ ਸੁਣਿਆ ਤਾਂ ਇਹ ਟੀਮ ਸਦੀਕ ਤੋਂ ਏਨੀ ਪ੍ਰਭਾਵਿਤ ਹੋਈ ਕਿ 1960 ਵਿੱਚ ਉਹਨਾਂ ਨੂੰ ਲੋਕ ਸੰਪਰਕ ਵਿਭਾਗ ਵਿੱਚ ਨੌਕਰੀ ਦੇ ਦਿੱਤੀ ਗਈ ।

https://www.youtube.com/watch?v=gI4x8WV59MM

ਨੌਕਰੀ ਕਰਦੇ ਹੋਏ ਸਦੀਕ ਨੇ 1962 ਵਿੱਚ ਆਪਣੀ ਪਹਿਲੀ ਕੈਸੇਟ ਰਿਕਾਰਡ ਕਰਵਾਈ। ਮੁਹੰਮਦ ਸਦੀਕ ਨੇ ਇਸ ਰਿਕਾਰਡਿੰਗ ਤੋਂ ਬਾਅਦ ਫਿਰ ਕਦੇ ਵੀ ਪਿੱਛੇ ਮੁੜਕੇ ਨਹੀਂ ਦੇਖਿਆ ਤੇ ਇੱਕ ਤੋਂ ਬਾਅਦ ਇੱਕ ਹਿੱਟ ਕੈਸੇਟਾਂ ਦਿੱਤੀਆਂ । ਸਦੀਕ ਨੇ ਅਦਾਕਾਰੀ ਵਿੱਚ ਵੀ ਆਪਣੇ ਜ਼ੌਹਰ ਦਿਖਾਏ ਹਨ । ਉਹਨਾਂ ਦੀ ਪਹਿਲੀ ਪੰਜਾਬੀ ਫ਼ਿਲਮ ਕੁਲੀ ਯਾਰ ਦੀ ਸੀ ਬੂਟਾ ਸਿੰਘ ਸ਼ਾਦ ਦੀ ਪ੍ਰੋਡਕਸ਼ਨ ਵਿੱਚ ਬਣੀ ਇਸ ਫ਼ਿਲਮ ਵਿੱਚ ਉਹਨਾਂ ਦਾ ਛੋਟਾ ਜਿਹਾ ਰੋਲ ਸੀ , ਇਹ ਰੋਲ ਮੁਹੰਮਦ ਸਦੀਕ ਨੂੰ ਏਨਾਂ ਪਸੰਦ ਆਇਆ ਕਿ ਉਹਨਾਂ ਨੂੰ ਜਦੋਂ ਵੀ ਮੌਕਾ ਮਿਲਦਾ ਉਹ ਫ਼ਿਲਮਾਂ ਵਿੱਚ ਆਪਣੀ ਅਦਾਕਾਰੀ ਦਿਖਾਉਂਦੇ ।

https://www.youtube.com/watch?v=oWRkoXFyVfQ

ਫ਼ਿਲਮ ਜਿਊਣਾ ਮੋੜ ਵਿੱਚ ਚੱਤਰੇ ਦਾ ਕਿਰਦਾਰ ਉਹਨਾਂ ਨੇ ਹੀ ਨਿਭਾਇਆ ਸੀ । ਇਸੇ ਤਰ੍ਹਾਂ ਤਬਾਹੀ ਫ਼ਿਲਮ ਵਿੱਚ ਉਹਨਾਂ ਨੇ ਇੱਕ ਇੰਸਪੈਕਟਰ ਦਾ ਰੋਲ ਨਿਭਾਇਆ ਸੀ । ਜਿਹੜਾ ਕਿ ਹਰ ਇੱਕ ਨੂੰ ਪਸੰਦ ਆਇਆ ਸੀ । ਸਦੀਕ ਨੇ ਫ਼ਿਲਮਾਂ ਦੇ ਨਾਲ ਨਾਲ ਲੜੀਵਾਰ ਨਾਟਕਾਂ ਤੇ ਟੈਲੀ ਫ਼ਿਲਮਾਂ ਵਿੱਚ ਵੀ ਕੰਮ ਕੀਤਾ ਹੈ । ਉਹਨਾਂ ਦੇ ਲੜੀਵਾਰ ਨਾਟਕ ਦਾ ਨਾਂ ਰਾਣੋ ਸੀ ।ਪਰ ਇਸ ਦੇ ਬਾਵਜੂਦ ਉਹਨਾਂ ਨੇ ਆਪਣਾ ਸੰਗੀਤ ਨਹੀਂ ਛੱਡਿਆ ।

https://www.youtube.com/watch?v=GWUe4BCknf0

ਮੁਹੰਮਦ ਸਦੀਕ, ਬਾਬੂ ਸਿੰਘ ਮਾਨ ਤੇ ਰਣਜੀਤ ਕੌਰ ਦੀ ਇਸ ਤਿਕੜੀ ਨੇ ਇੱਕ ਤੋਂ ਬਾਅਦ ਇੱਕ ਹਿੱਟ ਗੀਤ ਦੇ ਕੇ ਨਵੇਂ ਰਿਕਾਰਡ ਕਾਇਮ ਕੀਤੇ ਸਨ । ਮੁਹੰਮਦ ਸਦੀਕ ਤੇ ਰਣਜੀਤ ਕੌਰ ਨੇ ਇੱਕਠੇ 34  ਸਾਲ ਕੰਮ ਕੀਤਾ । ਇਸ ਜੋੜੀ ਨੇ ਕਈ ਹਿੱਟ ਦੋਗਾਣੇ ਦਿੱਤੇ । ਪਰ ਸਾਲ 1988 ਤੋਂ ਬਾਅਦ ਇੱਕ ਵੇਲਾ ਅਜਿਹਾ ਵੀ ਆਇਆ ਕਿ ਇਹ ਜੋੜੀ ਟੁੱਟ ਗਈ ।

ਹੋਰ ਵੇਖੋ :ਵਾਇਸ ਆਫ ਪੰਜਾਬ ਦਾ ਹਿੱਸਾ ਬਣਨ ਲਈ ਆਪਣੇ ਪਸੰਦ ਦੇ ਪ੍ਰਤੀਭਾਗੀ ਨੂੰ ਕਰੋ ਵੋਟ ਤੇ ਕਰੋ ਹਾਸਲ ਐਂਟਰੀ ਪਾਸ

mohammad sadiq mohammad sadiq

ਸਦੀਕ ਨੇ ਇੱਕ ਇੰਟਵਿਊ ਵਿੱਚ ਖੁਲਾਸਾ ਕੀਤਾ ਹੈ ਕਿ ਰਣਜੀਤ ਕੌਰ ਨੂੰ ਗਲੇ ਵਿੱਚ ਕੁਝ ਪ੍ਰੋਬਲਮ ਸੀ ਜਿਸ ਕਰਕੇ ਉਹਨਾਂ ਦੀ ਇਹ ਹਿੱਟ ਜੋੜੀ ਟੁੱਟ ਗਈ ਸੀ । ਰਣਜੀਤ ਕੌਰ ਨੇ ਸਦੀਕ ਨੂੰ ਰੇਡੀਓ ਆਰਟਿਸਟ ਸੁਖਜੀਤ ਨਾਲ ਮਿਲਾਇਆ ਜਿਸ ਤੋਂ ਬਾਅਦ ਸਦੀਕ ਨੇ ਸੁਖਜੀਤ ਨਾਲ ਦੋਗਾਣੇ ਕੀਤੇ ।

https://www.youtube.com/watch?v=ddwhLQBrXvc

ਮੁਹੰਮਦ ਸਦੀਕ ਨੂੰ ਆਪਣੇ ਗਾਣਿਆਂ ਲਈ ਕਈ ਅਵਾਰਡ ਵੀ ਮਿਲੇ ਹਨ । ਪੀਟੀਸੀ ਪੰਜਾਬੀ ਵੱਲੋਂ ਉਹਨਾਂ ਨੂੰ ਲਾਈਫ ਟਾਈਮ ਅਚੀਵਮੈਂਟ ਅਵਾਰਡ ਵੀ ਮਿਲ ਚੁੱਕਿਆ ਹੈ । ਸਦੀਕ ਨੂੰ ਲੋਕ ਏਨਾ ਸੁਣਦੇ ਤੇ ਪਸੰਦ ਕਰਦੇ ਹਨ ਕਿ ਕੁਝ ਲੋਕਾਂ ਨੇ ਉਹਨਾਂ ਨੂੰ ਚਾਂਦੀ ਦੀ ਤੂੰਬੀ ਦੇ ਕੇ ਵੀ ਸਨਮਾਨਿਤ ਕੀਤਾ ਹੈ ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network