ਮਾਣਕ ਵਾਂਗ ਨਿੱਕਾ ਦਰਦੀ ਵੀ ਰਿਹਾ ਹੈ ਕਲੀਆਂ ਦਾ ਬਾਦਸ਼ਾਹ, ਪਰ ਢੋਅ ਰਿਹਾ ਹੈ ਗੁੰਮਨਾਮੀ ਦਾ ਹਨੇਰਾ 

Written by  Rupinder Kaler   |  March 22nd 2019 03:47 PM  |  Updated: March 22nd 2019 03:47 PM

ਮਾਣਕ ਵਾਂਗ ਨਿੱਕਾ ਦਰਦੀ ਵੀ ਰਿਹਾ ਹੈ ਕਲੀਆਂ ਦਾ ਬਾਦਸ਼ਾਹ, ਪਰ ਢੋਅ ਰਿਹਾ ਹੈ ਗੁੰਮਨਾਮੀ ਦਾ ਹਨੇਰਾ 

ਅਕਸਰ ਕਿਹਾ ਜਾਂਦਾ ਹੈ ਕਿ ਜਿਹੜੇ ਲੋਕ ਸਮੇਂ ਦੇ ਨਾਲ ਨਹੀਂ ਚੱਲਦੇ ਉਹ ਪਿੱਛੇ ਰਹਿ ਜਾਂਦੇ ਹਨ । ਅਜਿਹਾ ਹੀ ਕੁਝ ਹੋਇਆ ਹੈ ਪੰਜਾਬ ਦੇ ਕੁਝ ਲੋਕ ਗਾਇਕਾਂ ਨਾਲ, ਜਿਨ੍ਹਾਂ ਦੀ ਕਦੇ ਗਾਇਕੀ ਦੇ ਖੇਤਰ ਵਿੱਚ ਤੂਤੀ ਬੋਲਦੀ ਸੀ ਪਰ ਅੱਜ ਉਹ ਗੁੰਮਨਾਮੀ ਦਾ ਹਨੇਰਾ ਢੋਅ ਰਹੇ ਹਨ । ਮੋਗਾ ਦੇ ਪਿੰਡ ਚੰਦਪੁਰਾਣਾ ਦਾ ਰਹਿਣ ਵਾਲਾ ਲੋਕ ਗਾਇਕ ਨਿੱਕਾ ਦਰਦੀ ਵੀ ਗੁੰਮਨਾਮੀ ਦੇ ਭਵਰ ਵਿੱਚ ਗਵਾਚ ਗਿਆ ਹੈ । ਨਿੱਕਾ ਦਰਦੀ ਉਹ ਗਾਇਕ ਹੈ ਜਿਸ ਨੇ ਮੁਹੰਮਦ ਸਦੀਕ, ਕੁਲਦੀਪ ਮਾਣਕ, ਗੁਰਚਰਨ ਗਰੇਵਾਲ ਤੇ ਚਾਂਦੀ ਰਾਮ ਵਰਗੇ ਗਾਇਕਾਂ ਨਾਲ ਸਟੇਜ਼ਾਂ ਸਾਂਝੀਆਂ ਕੀਤੀਆ ਹਨ ।

https://www.youtube.com/watch?v=7lRDSZ9XAII

ਇਸ ਤੋਂ ਬਾਅਦ ਉਹਨਾਂ ਨੇ ਦੋਗਾਣਾ ਜੋੜੀ ਦੇ ਤੌਰ ਤੇ ਸ਼ੰਕੁਤਲਾ ਰਾਣੀ ਦੇ ਨਾਲ ਸਾਂਝ ਪਾਈ, ਬਾਅਦ ਵਿੱਚ ਸ਼ਕੁੰਤਲਾ ਰਾਣੀ ਹੀ ਉਹਨਾਂ ਦੀ ਜੀਵਨ ਸੰਗਨੀ ਬਣ ਗਈ । ਉਹਨਾਂ ਦੀ ਬੇਟੀ ਪਰਵੀਨ ਦਰਦੀ ਵੀ ਕਈ ਗਾਇਕਾਂ ਨਾਲ ਗਾਣੇ ਗਾ ਰਹੀ ਹੈ ।ਨਿੱਕਾ ਦਰਦੀ ਨੇ ਇੱਕ ਇੰਟਰਵਿਊ ਵਿੱਚ ਖੁਲਾਸਾ ਕੀਤਾ ਹੈ ਕਿ ਇੱਕ ਸਮਾਂ ਉਹ ਵੀ ਸੀ ਜਦੋਂ ਉਹ ਤੇ ਕੁਲਦੀਪ ਮਾਣਕ ਇੱਕ ਕਮਰੇ ਵਿੱਚ ਇੱਕਠੇ ਰਹਿੰਦੇ ਸਨ । 15  ਰੁਪਏ ਫੀਸ ਲੈ ਕੇ ਵੱਖ ਵੱਖ ਗਾਇਕਾਂ ਦੇ ਨਾਲ ਗਾਉਣ ਦਾ ਕੰਮ ਕਰਦੇ ਸਨ ।

https://www.youtube.com/watch?v=jRoTOiDV3jk

ਭਾਵੇਂ ਨਿੱਕਾ ਦਰਦੀ ਤੇ ਕੁਲਦੀਪ ਮਾਣਕ ਨੇ ਇੱਕੋ ਸਮੇਂ ਤੇ ਗਾਇਕੀ ਦੇ ਖੇਤਰ ਵਿੱਚ ਕਰੀਅਰ ਦੀ ਸ਼ੁਰੂਆਤ ਕੀਤੀ ਸੀ ਪਰ ਕੁਝ ਕਾਰਨਾਂ ਕਰਕੇ ਨਿੱਕਾ ਦਰਦੀ ਥੋੜਾ ਪਿੱਛੇ ਰਹਿ ਗਿਆ ਪਰ ਮਾਣਕ ਅੱਗੇ ਲੰਘ ਗਿਆ ਸੀ । ਪਰ ਕੁਝ ਸਮੇਂ ਬਾਅਦ ਹੀ ਜਿਸ ਤਰ੍ਹਾਂ ਮਾਣਕ ਗਾਇਕੀ ਦੇ ਖੇਤਰ ਦਾ ਚਮਕਦਾ ਸਿਤਾਰਾ ਬਣ ਗਿਆ ਸੀ ਉਸ ਤੋਂ ਕੁਝ ਸਮੇਂ ਬਾਅਦ ਹੀ ਨਿੱਕਾ ਦਰਦੀ ਦੀ ਚਮਕ ਵੀ ਹਰ ਪਾਸੇ ਦਿਖਾਈ ਦੇਣ ਲੱਗੀ ਸੀ ।

Nikka Dardi Nikka Dardi

ਉਸ ਸਮੇਂ ਵਿੱਚ ਨਿੱਕਾ ਦਰਦੀ ਤੇ ਸ਼ਕੁੰਤਲਾ ਦਾ ਗਾਣਾ 'ਨਲਕਾ' ਬਹੁਤ ਮਕਬੂਲ ਹੋਇਆ ਸੀ । ਆ ਲੈ ਬਾਬਾ ਪੰਜ ਰੁਪਏ ਤੇਰੇ ਪੈਰੀ ਪੈਂਦੀ ਆ ਗਾਣਾ ਵੀ ਬਹੁਤ ਸੁਪਰ ਹਿੱਟ ਰਿਹਾ ਸੀ ।ਇਹ ਗਾਣਾ ਗੁਰਬਖਸ਼ ਸਿੰਘ ਅਲਬੇਲਾ ਨੇ ਲਿਖਿਆ ਸੀ । ਨਿੱਕਾ ਦਰਦੀ ਜਿਨ੍ਹਾਂ ਵਧੀਆ ਗਾਇਕ ਹੈ ਓਨਾਂ ਹੀ ਵਧੀਆ ਗੀਤਕਾਰ ਹੈ । ਨਿੱਕੇ ਦੇ ਕਈ ਗਾਣੇ ਕੁਲਦੀਪ ਮਾਣਕ ਨੇ ਵੀ ਗਾਏ ਹਨ ।

Nikka Dardi Nikka Dardi

ਉਹਨਾਂ ਦਾ ਗਾਣਾ 'ਦੋਹਾਂ ਨੂੰ ਅੱਲਾ ਮਾਰ ਗਿਆ' ਬਹੁਤ ਹੀ ਮਕਬੂਲ ਹੋਇਆ ਸੀ ।ਪਰ ਅੱਜ ਕੱਲ੍ਹ ਨਿੱਕਾ ਦਰਦੀ ਅਧਰੰਗ ਵਰਗੀ ਬਿਮਾਰੀ ਦਾ ਸ਼ਿਕਾਰ ਹੋ ਕੇ ਗੁੰਮਨਾਮੀ ਦਾ ਬੋਝ ਨੂੰ ਢੋਅ ਰਿਹਾ ਹੈ । ਭਾਵੇਂ ਉਹ ਇਸ ਬਿਮਾਰੀ ਤੋਂ ਉਭਰ ਰਿਹਾ ਹੈ । ਇਸ ਬਿਮਾਰੀ ਨੇ ਉਸ ਦੇ ਘਰ ਦੇ ਹਲਾਤਾਂ ਨੂੰ ਬਦਲ ਦਿੱਤਾ ਹੈ । ਜਿਸ ਘਰ ਵਿੱਚ ਕਦੇ ਖੁਸ਼ਹਾਲੀ ਪਹਿਰਾ ਦਿੰਦੀ ਸੀ ਉਸ ਘਰ ਵਿੱਚ ਅੱਜ ਕੱਲ ਛੋਟੀ ਛੋਟੀ ਚੀਜ਼ ਲਈ ਤਰਸਿਆ ਜਾਂਦਾ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network