
ਪੰਜਾਬੀ ਗਾਇਕ ਨਿੰਜਾ ਜੋ ਕਿ ਮਹੀਨਿਆਂ ਤੋਂ ਬਾਅਦ ਆਪਣਾ ਨਵਾਂ ਸਿੰਗਲ ਟਰੈਕ ਲੈ ਕੇ ਆ ਰਹੇ ਨੇ । ਜੀ ਹਾਂ ਉਹ ਬਹੁਤ ਜਲਦ ‘ਧੋਖਾ’ (DHOKHA) ਟਾਈਟਲ ਹੇਠ ਨਵਾਂ ਗਾਣਾ ਲੈ ਕੇ ਰਹੇ ਨੇ ।
ਹੋਰ ਪੜ੍ਹੋ : ਪਰਮੀਸ਼ ਵਰਮਾ ਨੇ ਆਪਣੀ ਭਤੀਜੀ ਅੰਬਰ ਦੇ ਲਈ ਪਿਆਰੀ ਜਿਹੀ ਪੋਸਟ ਪਾ ਕੇ ਕੀਤਾ ਬਰਥਡੇਅ ਵਿਸ਼, ਭਵਿੱਖ ‘ਚ ਅੰਬਰ ਵਰਗੀਆਂ ਪੰਜ ਧੀਆਂ ਚਾਹੁੰਦੇ ਨੇ ਪਰਮੀਸ਼
ਪਰਦੀਪ ਮਲਕ ਦੇ ਲਿਖੇ ਗੀਤ ਨੂੰ ਨਿੰਜਾ ਆਪਣੀ ਦਮਦਾਰ ਆਵਾਜ਼ ਦੇ ਨਾਲ ਸ਼ਿੰਗਾਰਣਗੇ । ਗਾਣੇ ‘ਚ ਮਿਊਜ਼ਿਕ ਹੋਵੇਗਾ ਗੋਲਡ ਬੁਆਏ ਹੋਰਾਂ ਦਾ । ਟਰੂ ਮੇਕਰਸ ਵੱਲੋਂ ਇਸ ਗੀਤ ਦਾ ਵੀਡੀਓ ਤਿਆਰ ਕੀਤਾ ਗਿਆ ਹੈ । ਪੂਰਾ ਗੀਤ ਬਹੁਤ ਜਲਦ ਦਰਸ਼ਕਾਂ ਦੇ ਰੁਬਰੂ ਹੋ ਜਾਵੇਗਾ ।
ਜੇ ਗੱਲ ਕਰੀਏ ਨਿੰਜਾ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਆਦਤ, ਓ ਕਿਉਂ ਨਾ ਜਾਣ ਸਕੇ, ਕੱਲ੍ਹਾ ਚੰਗਾ, ਦਿਲ ਵਰਗੇ ਕਈ ਸੁਪਰ ਹਿੱਟ ਗੀਤ ਦੇ ਚੁੱਕੇ ਨੇ । ਇਸ ਤੋਂ ਇਲਾਵਾ ਉਹ ਪੰਜਾਬੀ ਫ਼ਿਲਮਾਂ ‘ਚ ਕਾਫੀ ਸਰਗਰਮ ਨੇ ।