ਪੰਜਾਬੀ ਗਾਇਕ ਆਰ ਨੇਤ ਲੈ ਕੇ ਆ ਰਹੇ ਨੇ ਨਵਾਂ ਸਿੰਗਲ ਟਰੈਕ ‘ਕੰਡਾ ਤਾਰ’, ਸਾਂਝਾ ਕੀਤਾ ਪੋਸਟਰ

Written by  Lajwinder kaur   |  April 06th 2020 11:17 AM  |  Updated: April 06th 2020 11:33 AM

ਪੰਜਾਬੀ ਗਾਇਕ ਆਰ ਨੇਤ ਲੈ ਕੇ ਆ ਰਹੇ ਨੇ ਨਵਾਂ ਸਿੰਗਲ ਟਰੈਕ ‘ਕੰਡਾ ਤਾਰ’, ਸਾਂਝਾ ਕੀਤਾ ਪੋਸਟਰ

ਪੰਜਾਬੀ ਗਾਇਕ ਆਰ ਨੇਤ ਬਹੁਤ ਜਲਦ ਆਪਣਾ ਨਵਾਂ ਸਿੰਗਲ ਟਰੈਕ ਲੈ ਕੇ ਆ ਰਹੇ ਨੇ । ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ‘ਤੇ ਆਪਣੇ ਨਵੇਂ ਗੀਤ ‘ਕੰਡਾ ਤਾਰ’ ਦਾ ਪੋਸਟਰ ਆਪਣੇ ਫੈਨਜ਼ ਦੇ ਨਾਲ ਸ਼ੇਅਰ ਕੀਤਾ ਹੈ । ਜੇ ਗੱਲ ਕਰੀਏ ਪੋਸਟਰ ਦੀ ਤਾਂ ਉਸ ‘ਚ ਆਰ ਨੇਤ ਦੀ ਦੇਸੀ ਲੁੱਕ ਦੇਖਣ ਨੂੰ ਮਿਲ ਰਹੀ ਹੈ ਉਨ੍ਹਾਂ ਨੇ ਕੁੜਤਾ ਪਜਾਮਾ ਵਾਲੇ ਪਹਿਰਾਵੇ ਦੇ ਨਾਲ ਸਿਰ ‘ਤੇ ਪਰਨਾ ਬੰਨਿਆ ਹੋਇਆ ਹੈ । ਦਰਸ਼ਕਾਂ ਨੂੰ ਪੋਸਟਰ ਕਾਫੀ ਪਸੰਦ ਆ ਰਿਹਾ ਹੈ ।

ਹੋਰ ਵੇਖੋ:ਲਾਕਡਾਊਨ ਦੇ ਚੱਲਦੇ ਅਨੁਸ਼ਕਾ ਸ਼ਰਮਾ ਵਿਰਾਟ ਕੋਹਲੀ ਨਾਲ ਕੁਝ ਇਸ ਤਰ੍ਹਾਂ ਕਰ ਰਹੇ ਨੇ ਮਸਤੀ, ਫੋਟੋ ਕੀਤੀ ਸ਼ੇਅਰ, ਕੁਝ ਹੀ ਸਮੇਂ ‘ਚ ਆਏ ਮਿਲੀਅਨ ਲਾਈਕਸ

ਜੇ ਗੱਲ ਕਰੀਏ ਇਸ ਗੀਤ ਦੇ ਬੋਲਾਂ ਦੀ ਤਾਂ ਖੁਦ ਆਰ ਨੇਤ ਦੀ ਕਲਮ ‘ਚੋਂ ਨਿਕਲੇ ਨੇ ਤੇ ਗੀਤ ਨੂੰ ਉਹ ਆਪਣੀ ਆਵਾਜ਼ ਦੇ ਨਾਲ ਸ਼ਿੰਗਰਦੇ ਹੋਏ ਨਜ਼ਰ ਆਉਣਗੇ । ਗਾਣੇ ‘ਚ ਮਿਊਜ਼ਿਕ ਦੇਣਗੇ Empire । ਗਾਣੇ ਦਾ ਵੀਡੀਓ ਤਿਆਰ ਕੀਤਾ ਹੈ ਗ੍ਰੇਅ ਇੰਡੀਆ ਨੇ । ਇਸ ਗੀਤ ਨੂੰ ਆਰ ਨੇਤ ਦੇ ਮਿਊਜ਼ਿਕ ਲੇਬਲ ਹੇਠ ਰਿਲੀਜ਼ ਕੀਤਾ ਜਾਵੇਗਾ । ਫਿਲਹਾਲ ਤਾਂ ਗੀਤ ਕਦੋਂ ਰਿਲੀਜ਼ ਹੋਣਾ ਹੈ ਇਸ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ।

ਜੇ ਗੱਲ ਕਰੀਏ ਆਰ ਨੇਤ ਦੇ ਵਰਕ ਫਰੰਟ ਦੀ ਤਾਂ ਉਹ ਡਿਫਾਲਟਰ, ਦੱਬਦਾ ਕਿੱਥੇ ਆ, ਕਾਲੀ ਰੇਂਜ, ਗਲਤ ਬੰਦੇ, ਰੀਲਾਂ ਵਾਲਾ ਡੈੱਕ, ਬੇਬੇ ਬਾਪੂ ਵਰਗੇ ਕਈ ਖ਼ੂਬਸੂਰਤ ਗੀਤ ਦਰਸ਼ਕਾਂ ਦੀ ਝੋਲੀ ਪਾ ਚੁੱਕੇ ਨੇ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network