ਆਰ ਨੇਤ ਦੇ ਆਉਣ ਵਾਲੇ ਨਵੇਂ ਗੀਤ ‘855’ ਦਾ ਟੀਜ਼ਰ ਹੋਇਆ ਰਿਲੀਜ਼, ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ

Written by  Lajwinder kaur   |  August 31st 2020 05:55 PM  |  Updated: August 31st 2020 05:55 PM

ਆਰ ਨੇਤ ਦੇ ਆਉਣ ਵਾਲੇ ਨਵੇਂ ਗੀਤ ‘855’ ਦਾ ਟੀਜ਼ਰ ਹੋਇਆ ਰਿਲੀਜ਼, ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ

ਪੰਜਾਬੀ ਗਾਇਕ ਆਰ ਨੇਤ ਜੋ ਕਿ ਆਪਣੇ ਨਵੇਂ ਗੀਤ ਦੇ ਨਾਲ ਹੇਟਰਾਂ ਦੇ ਨਾਲ ਦੰਦ ਖੱਟੇ ਕਰਦੇ ਹੋਏ ਨਜ਼ਰ ਆਉਣਗੇ । ਉਹ ਬਹੁਤ ਜਲਦ ਆਪਣੇ ਨਵੇਂ ਗੀਤ ‘855’ ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋਣਗੇ । ਜਿਸਦੇ ਚੱਲਦੇ ਗੀਤ ਦਾ ਟੀਜ਼ਰ ਰਿਲੀਜ਼ ਕਰ ਦਿੱਤਾ ਗਿਆ ਹੈ ।

ਇਸ ਗੀਤ ਦੇ ਬੋਲ ਖੁਦ ਆਰ ਨੇਤ ਨੇ ਹੀ ਲਿਖੇ ਨੇ । ਜੇ ਗੱਲ ਕਰੀਏ ਗੀਤ ਦੀ ਤਾਂ ਉਹ ਦਾ ਕਿਡ ਨੇ ਦਿੱਤਾ ਹੈ । ਇਸ ਗੀਤ ‘ਚ ਫੀਮੇਲ ਵੋਕਲ ਅਫਸਾਨਾ ਖ਼ਾਨ ਦੀ ਹੋਵੇਗੀ । ਗੀਤ ਦਾ ਵੀਡੀਓ ਸੂਰਜ ਕੁਮਾਰ ਐਂਡ ਸਿੱਧੂ ਵੱਲੋਂ ਡਾਇਰੈਕਟ ਕੀਤਾ ਗਿਆ ਹੈ । ਗੀਤ ‘ਚ ਅਦਾਕਾਰੀ ਕਰਦੇ ਹੋਏ ਨਜ਼ਰ ਆਉਣਗੇ ਖੁਦ ਆਰ ਨੇਤ ਤੇ ਮਾਹੀ ਸ਼ਰਮਾ । 35 ਸੈਕਿੰਡ ਦਾ ਸ਼ਾਨਦਾਰ ਟੀਜ਼ਰ ਨੂੰ ਸਪੀਡ ਰਿਕਾਡਜ਼ ਦੇ ਯੂਟਿਊਬ ਚੈਨਲ ਉੱਤੇ ਰਿਲੀਜ਼ ਕੀਤਾ ਗਿਆ ਹੈ । ਦਰਸ਼ਕਾਂ ਵੱਲੋਂ ਟੀਜ਼ਰ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ ।

ਆਰ ਨੇਤ ਇਸ ਤੋਂ ਪਹਿਲਾਂ ਵੀ ਕਈ ਸੁਪਰ ਹਿੱਟ ਗੀਤ ਪੰਜਾਬੀ ਮਿਊਜ਼ਿਕ ਜਗਤ ਨੂੰ ਦੇ ਚੁੱਕੇ ਨੇ । ਉਨ੍ਹਾਂ ਦੇ ਸਾਰੇ ਹੀ ਗੀਤਾਂ ਨੂੰ ਦਰਸ਼ਕਾਂ ਵੱਲੋਂ ਖੂਬ ਪਿਆਰ ਮਿਲਦਾ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network