ਰਣਜੀਤ ਬਾਵਾ ‘Town Vich’ ਦਾ ਟੀਜ਼ਰ ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ, ਦੇਖੋ ਟੀਜ਼ਰ

written by Lajwinder kaur | March 09, 2021

ਪੰਜਾਬੀ ਗਾਇਕ ਰਣਜੀਤ ਬਾਵਾ ਜੋ ਕਿ ਬਹੁਤ ਜਲਦ ਆਪਣੇ ਨਵੇਂ ਸਿੰਗਲ ਟਰੈਕ ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋਣ ਵਾਲੇ ਨੇ । ਉਹ ‘ਟਾਊਨ ਵਿੱਚ’ (Town Vich)ਟਾਈਟਲ ਹੇਠ ਚੱਕਵਾਂ ਗੀਤ ਲੈ ਕੇ ਆ ਰਹੇ ਨੇ। ਇਸ ਗੀਤ ਨੂੰ 10 ਮਾਰਚ ਨੂੰ ਪੀਟੀਸੀ ਪੰਜਾਬੀ,ਪੀਟੀਸੀ ਚੱਕ ਦੇ ਤੇ ਪੀਟੀਸੀ ਮਿਊਜ਼ਿਕ ਉੱਤੇ ਐਕਸਕਲਿਉਸਿਵ ਚਲਾਇਆ ਜਾਵੇਗਾ।

inside image of ranjit bawa song twon vich at ptc punjabi image source- instagram

ਹੋਰ ਪੜ੍ਹੋ :  ਸੋਨੀਆ ਮਾਨ ਕਿਸਾਨ ਆਗੂ ਜੋਗਿੰਦਰ ਸਿੰਘ ਉਗਰਾਹਾਂ ਨੂੰ ਮਿਲਕੇ ਹੋਈ ਭਾਵੁਕ, ਕਿਹਾ- ‘ਮੈਨੂੰ ਤੁਹਾਡੀ ਬੁੱਕਲ ‘ਚ ਉਹ ਨਿੱਘ ਮਹਿਸੂਸ ਹੋਇਆ ਜੋ ਇੱਕ ਧੀ ਨੂੰ ਅਪਣੇ ਪਿਤਾ ਦੀ ਬੁੱਕਲ ਵਿੱਚ ਹੁੰਦਾ ਏ’

inside image of ranjit bawa song twon vich at ptc punjabi image source-youtube

ਇਸ ਗੀਤ ਦੇ ਬੋਲਾਂ ਦੀ ਤਾਂ ਉਹ ਰਣਬੀਰ ਸਿੰਘ ਨੇ ਲਿਖੇ ਨੇ ਤੇ ਮਿਊਜ਼ਿਕ  Youngstarr Pop Boy ਦਾ ਸੁਣਨ ਨੂੰ ਮਿਲੇਗਾ । Kaka Films ਵੱਲੋਂ ਇਸ ਗੀਤ ਦਾ ਵੀਡੀਓ ਤਿਆਰ ਕੀਤਾ ਗਿਆ ਹੈ। ਜੇ ਗੱਲ ਕਰੀਏ ਟੀਜ਼ਰ ਦੀ ਤਾਂ ਉਹ ਬਹੁਤ ਸ਼ਾਨਦਾਰ ਹੈ । ਜਿਸ ਨੂੰ ਟੀ-ਸੀਰੀਜ਼ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ । ਦਰਸ਼ਕਾਂ ਵੱਲੋਂ ਟੀਜ਼ਰ ਨੂੰ ਚੰਗਾ ਹੁੰਗਾਰਾ ਮਿਲ ਰਿਹਾ ਹੈ । ਇਸ ਗੀਤ ਨੂੰ ਲੈ ਕੇ ਫੈਨਜ਼ ਕਾਫੀ ਉਤਸੁਕ ਨੇ ।

instagram ranjit bawa image source- instagram

ਜੇ ਗੱਲ ਕਰੀਏ ਰਣਜੀਤ ਬਾਵਾ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਜਗਤ ਨੂੰ ਕਈ ਹਿੱਟ ਗੀਤ ਦੇ ਚੁੱਕੇ ਨੇ। ਉਹ ਫਤਿਹ ਆ, ਮੇਰਾ ਕੀ ਕਸੂਰ, ਯਾਰੀ ਚੰਡੀਗੜ੍ਹ ਵਾਲੀਏ, ਟਰੱਕਾਂ ਵਾਲੇ, ਡਾਲਰ Vs ਰੋਟੀ ਵਰਗੇ ਕਈ ਸੁਪਰ ਹਿੱਟ ਗੀਤਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੇ ਨੇ। ਗਾਇਕੀ ਦੇ ਨਾਲ ਉਹ ਅਦਾਕਾਰੀ ਦੇ ਖੇਤਰ ‘ਚ ਕਾਫੀ ਐਕਟਿਵ ਨੇ । ਉਹ ਬਹੁਤ ਜਲਦ ਡੈਡੀ ਕੂਲ ਮੁੰਡੇ ਫੂਲ 2 ‘ਚ ਅਦਾਕਾਰੀ ਕਰਦੇ ਹੋਏ ਨਜ਼ਰ ਆਉਣਗੇ।

 

 

View this post on Instagram

 

A post shared by PTC Punjabi (@ptc.network)
0 Comments
0

You may also like