Advertisment

ਸਾਬਰ ਕੋਟੀ ਨੇ ਨੌਂ ਸਾਲ ਦੀ ਉਮਰ 'ਚ ਕਰਨੇ ਸ਼ੂਰੂ ਕੀਤੇ ਸਨ ਸਟੇਜ਼ ਸ਼ੋਅ, ਪਰ ਮੌਤ ਦਾ ਰਿਹਾ ਇਹ ਵੱਡਾ ਕਾਰਨ  

author-image
By Rupinder Kaler
New Update
ਸਾਬਰ ਕੋਟੀ ਨੇ ਨੌਂ ਸਾਲ ਦੀ ਉਮਰ 'ਚ ਕਰਨੇ ਸ਼ੂਰੂ ਕੀਤੇ ਸਨ ਸਟੇਜ਼ ਸ਼ੋਅ, ਪਰ ਮੌਤ ਦਾ ਰਿਹਾ ਇਹ ਵੱਡਾ ਕਾਰਨ  
Advertisment
ਸਾਬਰ ਕੋਟੀ ਨੂੰ ਸੁਰਾਂ ਦਾ ਸੁਲਤਾਨ ਕਿਹਾ ਜਾਵੇ ਤਾਂ ਕੋਈ ਅਕਥਨੀ ਨਹੀਂ ਹੋਵੇਗੀ ਕਿਉਂਕਿ ਸਾਬਰ ਕੋਟੀ ਆਪਣੇ ਗੀਤਾਂ ਵਿੱਚ ਅਜਿਹੇ ਸੁਰ ਛੇੜਦਾ ਸੀ ਜਿਸ ਨੂੰ ਸੁਣਕੇ ਹਰ ਕੋਈ ਮਦਹੋਸ਼ ਹੋ ਜਾਂਦਾ ਸੀ । ਸਾਬਰ ਕੋਟੀ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ । ਸਾਬਰ ਕੋਟੀ ਦੇ ਮੁੱਢਲੇ ਜੀਵਨ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦਾ ਜਨਮ ਕਪੂਰਥਲਾ ਦੇ ਪਿੰਡ ਕੋਟ ਕਰਾਰ ਖਾਨ ਵਿੱਚ ਹੋਇਆ ਸੀ । ਸਾਬਰ ਕੋਟੀ ਦੇ ਘਰ ਗਾਉਣ ਵਜਾਉਣ ਵਾਲਾ ਮਹੌਲ ਸੀ ਇਸ ਲਈ ਉਹਨਾਂ ਨੇ ਬਚਪਨ ਵਿੱਚ ਹੀ ਸੰਗੀਤ ਦੀਆਂ ਬਰੀਕੀਆਂ ਸਿੱਖਣੀਆਂ ਸ਼ੁਰੂ ਕਰ ਦਿੱਤੀਆਂ ਸਨ । ਜਦੋਂ ਉਹ ਸਿਰਫ ਨੌਂ ਸਾਲ ਦੇ ਸਨ ਤਾਂ ਉਹਨਾਂ ਨੇ ਸਟਜ ਤੇ ਪ੍ਰਫਾਰਮੈਂਸ ਦੇਣੀ ਸ਼ੁਰੂ ਕਰ ਦਿੱਤੀ ਸੀ । ਪਰ ਉਹ ਆਪਣੇ ਗਾਇਕੀ ਦੇ ਫਨ ਨੂੰ ਹੋਰ ਨਿਖਾਰਨਾ ਚਾਹੁੰਦੇ ਸਨ ਇਸ ਲਈ ਉਹਨਾਂ ਨੇ ਪੂਰਨ ਸ਼ਾਹ ਕੋਟੀ ਨੂੰ ਆਪਣਾ ਗੁਰੂ ਧਾਰਿਆ ।
Advertisment
ਉਸਤਾਦ ਪੂਰਨ ਸ਼ਾਹ ਕੋਟੀ ਤੋਂ ਸਾਬਰ ਕੋਟੀ ਨੇ ਸੰਗੀਤ ਦੀ ਹਰ ਬਰੀਕੀ ਸਿੱਖੀ । ਸਾਬਰ ਕੋਟੀ ਦੀ ਸਭ ਤੋਂ ਪਹਿਲੀ ਕੈਸੇਟ 1998 ਵਿੱਚ ਸੋਨੇ ਦੇ ਕੰਗਨਾ ਆਈ ਸੀ । ਸਾਬਰ ਕੋਟੀ ਦੀਆਂ ਹੁਣ ਤੱਕ 13  ਕੈਸੇਟਾਂ ਮਾਰਕਿਟ ਵਿੱਚ ਆ ਚੁੱਕੀਆਂ ਹਨ । ਇਸ ਤੋਂ ਇਲਾਵਾ ਉਹ ਪੰਜ ਫਿਲਮਾਂ ਵਿੱਚ ਪਲੇਬੈਕ ਗਾਣੇ ਵੀ ਗਾ ਚੁੱਕੇ ਹਨ । ਉਹਨਾਂ ਦੇ ਹਿੱਟ ਗਾਣਿਆਂ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਵਿੱਚ ਤੈਨੂੰ ਕੀ ਦੱਸੀਏ, ਕਰ ਗਈ ਸੌਦਾ ਸਾਡਾ, ਉਹ ਮੌਸਮ ਵਾਂਗ ਬਦਲ ਗਏ, ਅਸੀਂ ਧੁਰ ਅੰਦਰ ਲੀਰਾਂ ਹੋਏ ਬੈਠੇ ਹਾਂ, ਆਏ ਹਾਏ ਗੁਲਾਬੋ, ਸੌਣ ਦਾ ਮਹੀਨਾ ਹੋਵੇ ਪੈਂਦੀ ਬਰਸਾਤ ਹੋਵੇ, ਪੀਂਘ ਹੁਲਾਰੇ ਲੈਂਦੀ ਤੋਂ ਇਲਾਵਾ ਹੋਰ ਕਈ ਹਿੱਟ ਗਾਣੇ ਰਹੇ । ਉਹਨਾਂ ਦੇ ਪਰਿਵਾਰ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦਾ ਵਿਆਹ ਰੀਟਾ ਨਾਲ ਹੋਇਆ ਸੀ । ਵਿਆਹ ਤੋਂ ਬਾਅਦ ਉਹਨਾਂ ਦੇ ਘਰ 4  ਬੱਚਿਆਂ ਨੇ ਜਨਮ ਲਿਆ ਸੀ । ਉਹਨਾਂ ਦਾ ਬੇਟਾ ਐਲਐਕਸ ਕੋਟੀ ਵੀ ਸੰਗੀਤ ਦੀ ਦੁਨੀਆ ਵਿੱਚ ਆਪਣੀ ਕਿਸਮਤ ਅਜਮਾ ਰਿਹਾ ਹੈ । Sabar Koti Sabar Koti ਸਾਬਰ ਕੋਟੀ ਦੀ ਮੌਤ ਦੇ ਕਾਰਨਾਂ ਦੀ ਗੱਲ ਕੀਤੀ ਜਾਵੇ ਤਾਂ ਉਹ ਕਾਫੀ ਸਮੇਂ ਤੋਂ ਬਿਮਾਰ ਚਲ ਰਹੇ ਸਨ । ਜਿਸ ਕਰਕੇ ਉਹਨਾਂ ਦੀ ਮੌਤ 25  ਜਨਵਰੀ 2018 ਵਿੱਚ ਹੋ ਗਈ ਸੀ ।ਭਾਵੇਂ ਸਾਬਰ ਕੋਟੀ ਇਸ ਦੁਨੀਆ ਵਿੱਚ ਨਹੀਂ ਪਰ ਉਹਨਾਂ ਦੇ ਗੀਤ ਹਮੇਸ਼ਾ ਅਮਰ ਰਹਿਣਗੇ ।
Advertisment

Stay updated with the latest news headlines.

Follow us:
Advertisment
Advertisment
Latest Stories
Advertisment