ਪੰਜਾਬੀ ਗਾਇਕਾ ਸਾਰਿਕਾ ਗਿੱਲ ਦੇ ਘਰੋਂ ਆਈ ਦੁੱਖ ਦੀ ਖ਼ਬਰ

Written by  Lajwinder kaur   |  October 19th 2019 12:17 PM  |  Updated: October 19th 2019 12:17 PM

ਪੰਜਾਬੀ ਗਾਇਕਾ ਸਾਰਿਕਾ ਗਿੱਲ ਦੇ ਘਰੋਂ ਆਈ ਦੁੱਖ ਦੀ ਖ਼ਬਰ

ਪੰਜਾਬੀ ਗਾਇਕਾ ਸਾਰਿਕਾ ਗਿੱਲ ਦੇ ਘਰੋਂ ਦੁੱਖ ਦੀ ਖ਼ਬਰ ਸਾਹਮਣੇ ਆਈ ਹੈ। ਉਨ੍ਹਾਂ ਦਾ ਪਰਿਵਾਰ ਸਦਮੇ ‘ਚ ਹੈ, ਕਿਉਂਕਿ ਉਨ੍ਹਾਂ ਦੀ ਨਾਨੀ ਜੀ ਇਸ ਦੁਨੀਆਂ ਨੂੰ ਅਲਵਿਦਾ ਕਹਿ ਗਏ ਹਨ। ਜਿਸਦੇ ਚੱਲਦੇ ਸਾਰਿਕਾ ਗਿੱਲ ਨੇ ਆਪਣੇ ਇੰਸਟਾਗ੍ਰਾਮ ਉੱਤੇ ਇੱਕ ਭਾਵੁਕ ਪੋਸਟ ਸਾਂਝੀ ਕੀਤੀ ਹੈ।

ਹੋਰ ਵੇਖੋ:ਜਗਦੀਪ ਸਿੱਧੂ ਲਿਖਣ ਦੇ ਨਾਲ ਸਕੈਚਿੰਗ ਬਨਾਉਣ ‘ਚ ਵੀ ਨੇ ਮਾਹਿਰ, ਸਾਂਝੇ ਕੀਤੇ ਸੰਜੇ ਦੱਤ ਦੇ ਸਕੈਚ

ਪੋਸਟ ‘ਚ ਉਨ੍ਹਾਂ ਨੇ ਆਪਣੀ ਨਾਨੀ ਦੀ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ ਹੈ, ‘RIP ਬੀਬੀ ਜੀ..ਕੁਝ ਦਿਲ ਪਹਿਲਾਂ ਹੀ ਮੈਂ ਆਪਣੀ ਨਾਨੀ ਨੂੰ ਗਵਾ ਦਿੱਤਾ ਹੈ..ਮੈਂ ਸ਼ਬਦਾਂ ਰਾਹੀਂ ਬਿਆਨ ਨਹੀਂ ਕਰ ਸਕਦੀ ਜੋ ਮੇਰੀ ਤੇ ਮੇਰੇ ਪਰਿਵਾਰ ਦੀ ਜ਼ਿੰਦਗੀ ‘ਚ ਖ਼ਾਲੀਪਨ ਆ ਗਿਆ ਹੈ.. ਬਸ ਮੇਰੇ ਕੋਲ ਉਨ੍ਹਾਂ ਦੀਆਂ ਅਣਮੁੱਲੀਆਂ ਯਾਦਾਂ ਹੀ ਰਹਿ ਗਈਆਂ ਨੇ ਜੋ ਅਸੀਂ ਇਕੱਠੇ ਬਿਤਾਈਆਂ ਸਨ। ਜਿਹੜੀਆਂ ਵਾਰਤਾਲਾਪ ਅਸੀਂ ਕਰਦੇ ਹੁੰਦੇ ਸੀ ਉਹ ਵਾਰ-ਵਾਰ ਮੇਰੇ ਦਿਮਾਗ ‘ਚ ਘੁੰਮ ਰਹੀਆਂ ਨੇ..ਮੈਨੂੰ ਬੀਬੀ ਜੀ ਤੁਹਾਡੇ ਨਾਲ ਬੈਠ ਕੇ ਗੱਲਾਂ ਕਰਨ ਦਾ ਕੋਈ ਮੌਕਾ ਨਹੀਂ ਮਿਲੇਗਾ ..'

ਉਨ੍ਹਾਂ ਨੇ ਅੱਗੇ ਲਿਖਿਆ ਹੈ- 'ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦੀ ਹਾਂ ਕਿ ਤੁਸੀਂ ਆਪਣੇ ਬਜ਼ੁਰਗਾਂ ਨਾਲ ਵੱਧ ਤੋਂ ਵੱਧ ਸਮਾਂ ਬਿਤਾਓ, ਕਿਉਂਕਿ ਉਹ ਪਲ ਅਨਮੋਲ ਹੁੰਦੇ ਹਨ ਅਤੇ ਤੁਸੀਂ ਉਨ੍ਹਾਂ ਪਲਾਂ ਨੂੰ ਆਪਣੀ ਸਾਰੀ ਉਮਰ ਆਪਣੇ ਨਾਲ ਲੈ ਜਾਵੋਗੇ...ਵਾਹਿਗੁਰੂ ਜੀ ਆਪਣੇ ਚਰਨਾਂ ‘ਚ ਨਿਵਾਸ ਬਖਸ਼ਣ.. ਤੁਹਾਡੀ ਬਹੁਤ ਯਾਦ ਆ ਰਹੀ ਹੈ ਬੀਬੀ ਜੀ!'


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network