27 ਸਾਲਾਂ ਦਾ ਹੋਇਆ ਸਿੱਧੂ ਮੂਸੇਵਾਲਾ, ਆਪਣੇ ਫੈਨਜ਼ ਨਾਲ ਕੁਝ ਇਸ ਤਰ੍ਹਾਂ ਮਨਾ ਰਹੇ ਨੇ ਜਨਮ ਦਿਨ

Written by  Lajwinder kaur   |  June 11th 2020 10:38 AM  |  Updated: June 11th 2020 10:48 AM

27 ਸਾਲਾਂ ਦਾ ਹੋਇਆ ਸਿੱਧੂ ਮੂਸੇਵਾਲਾ, ਆਪਣੇ ਫੈਨਜ਼ ਨਾਲ ਕੁਝ ਇਸ ਤਰ੍ਹਾਂ ਮਨਾ ਰਹੇ ਨੇ ਜਨਮ ਦਿਨ

ਆਪਣੇ ਗੀਤਾਂ ਦੇ ਨਾਲ ਲੋਕਾਂ ਨੂੰ ਨਚਾਉਣ ਵਾਲੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਅੱਜ ਆਪਣਾ 27ਵਾਂ ਜਨਮ ਮਨਾ ਰਹੇ ਨੇ । ਉਨ੍ਹਾਂ ਦੇ ਜਨਮਦਿਨ ਦਾ ਸੈਲੀਬ੍ਰੇਸ਼ਨ ਕੱਲ੍ਹ ਰਾਤ ਤੋਂ ਹੀ ਸ਼ੁਰੂ ਹੋ ਗਿਆ । ਜਿਸ ਦੀਆਂ ਕੁਝ ਝਲਕੀਆਂ ਸਿੱਧੂ ਮੂਸੇਵਾਲਾ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਪਾਈਆਂ ਨੇ ।

Vote for your favourite : https://www.ptcpunjabi.co.in/voting/

ਉਧਰ ਸਿੱਧੂ ਮੂਸੇਵਾਲਾ ਦੇ ਫੈਨਜ਼ ਬੜੇ ਹੀ ਉਤਸ਼ਾਹ ‘ਚ ਦਿਖਾਈ ਦੇ ਰਹੇ ਨੇ । ਸੋਸ਼ਲ ਮੀਡੀਆ ਉੱਤੇ ਸਿੱਧੂ ਮੂਸੇਵਾਲਾ ਨੂੰ ਵੀਡੀਓ ਬਣਾ ਕੇ ਪ੍ਰਸ਼ੰਸਕ ਜਨਮਦਿਨ ਦੀਆਂ ਮੁਬਾਰਾਕਾਂ ਦੇ ਰਹੇ ਨੇ ।

ਹੋਰ ਵੇਖੋ:ਮਨਿੰਦਰ ਬੁੱਟਰ ਦੀ ਕਲਮ ਤੇ ਐਮੀ ਵਿਰਕ ਦੀ ਆਵਾਜ਼ ‘ਚ ਰਿਲੀਜ਼ ਹੋਇਆ ‘Tod Da E Dil’ ਗੀਤ ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ, ਦੇਖੋ ਵੀਡੀਓ

ਉਨ੍ਹਾਂ ਦਾ ਇੱਕ ਵੀਡੀਓ ਦਰਸ਼ਕਾਂ ਨੂੰ ਖੂਬ ਪਸੰਦ ਆ ਰਿਹਾ ਹੈ ਉਹ ਛੋਟੇ ਬੱਚੇ ਦੇ ਨਾਲ ਆਪਣੇ ਜਨਮਦਿਨ ਦਾ ਕੇਕ ਕੱਟਦੇ ਹੋਏ ਨਜ਼ਰ ਆ ਰਹੇ ਨੇ ।

ਵਿਵਾਦਾਂ ਦੇ ਨਾਲ ਘਿਰੇ ਰਹਿਣ ਵਾਲੇ ਸਿੱਧੂ ਮੂਸੇਵਾਲੇ ਨੇ ਆਪਣੇ ਫੈਨਜ਼ ਨੂੰ ਇੱਕ ਤੋਹਫਾ ਵੀ ਦੇ ਦਿੱਤਾ ਹੈ । ਉਨ੍ਹਾਂ ਨੇ ਅੰਮ੍ਰਿਤ ਮਾਨ ਨਾਲ ਆ ਰਹੇ ਨਵੇਂ ਗੀਤ ਦਾ ਟੀਜ਼ਰ ਵੀ ਰਿਲੀਜ਼ ਕਰ ਦਿੱਤਾ ਹੈ । ਜਿਸ ਨੂੰ ਦਰਸ਼ਕ ਖੂਬ ਪਸੰਦ ਕਰ ਰਹੇ ਨੇ । ਜੇ ਗੱਲ ਕਰੀਏ ਸਿੱਧੂ ਮੂਸੇਵਾਲਾ ਦੇ ਵਰਕ ਫਰੰਟ ਦੀ ਉਹ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗੀਤ ਦੇ ਚੁੱਕੇ ਨੇ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network