Advertisment

ਮਾਂ ਦੇ ਪਿਆਰ ਤੇ ਕੁਰਬਾਨੀਆਂ ਨੂੰ ਬਿਆਨ ਕਰ ਰਿਹਾ ਹੈ ਸਿੰਗਾ ਆਪਣੇ ਨਵੇਂ ਗੀਤ ‘IK SUPNA’ ‘ਚ, ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ, ਦੇਖੋ ਵੀਡੀਓ

author-image
By Lajwinder kaur
New Update
ਮਾਂ ਦੇ ਪਿਆਰ ਤੇ ਕੁਰਬਾਨੀਆਂ ਨੂੰ ਬਿਆਨ ਕਰ ਰਿਹਾ ਹੈ ਸਿੰਗਾ ਆਪਣੇ ਨਵੇਂ ਗੀਤ ‘IK SUPNA’ ‘ਚ, ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ, ਦੇਖੋ ਵੀਡੀਓ
Advertisment
ਪੰਜਾਬੀ ਗਾਇਕ ਸਿੰਗਾ ਜੋ ਕਿ ਆਪਣੇ ਨਵੇਂ ਸਿੰਗਲ ਟਰੈਕ ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋ ਗਏ ਨੇ । ਉਹ ਇੱਕ ਸੁਪਨਾ (IK SUPNA) ਟਾਈਟਲ ਹੇਠ ਆਪਣਾ ਨਵਾਂ ਗੀਤ ਲੈ ਕੇ ਆਏ ਨੇ । ਇਸ ਗੀਤ ‘ਚ ਉਨ੍ਹਾਂ ਨੇ ਇੱਕ ਪੁੱਤ ਦੇ ਆਪਣੀ ਮਾਂ ਦੇ ਲਈ ਪਿਆਰ ਨੂੰ ਜ਼ਾਹਿਰ ਕੀਤਾ ਹੈ ।
Advertisment
publive-image ਜੇ ਗੱਲ ਕਰੀਏ ਗੀਤ ਦੇ ਬੋਲਾਂ ਦੀ ਤਾਂ ਉਹ ਸਿੰਗਾ ਦੀ ਕਲਮ ‘ਚੋਂ ਹੀ ਨਿਕਲੇ ਨੇ । ਇਸ ਗੀਤ ਦਾ ਮਿਊਜ਼ਿਕ ਕਿਲ ਬੰਦਾ ਨੇ ਦਿੱਤਾ ਹੈ । Hunny Singh & Pulkit Setia Pk ਨੇ ਇਸ ਗੀਤ ਦਾ ਸ਼ਾਨਦਾਰ ਵੀਡੀਓ ਤਿਆਰ ਕੀਤਾ ਹੈ । ਗੀਤ ‘ਚ ਅਦਾਕਾਰੀ ਕਰਦੇ ਹੋਏ ਦਿਖਾਈ ਦੇ ਰਹੇ ਨੇ ਖੁਦ ਸਿੰਗਾ ਤੇ ਪੰਜਾਬੀ ਕਲਾਕਾਰ । ਇਸ ਗੀਤ ਨੂੰ ਸਿੰਗਾ ਦੇ ਆਫ਼ੀਸ਼ੀਅਲ ਯੂਟਿਊਬ ਚੈਨਲ ਉੱਤੇ ਰਿਲੀਜ਼ ਕੀਤਾ ਗਿਆ ਹੈ । ਦਰਸ਼ਕਾਂ ਵੱਲੋਂ ਗੀਤ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ । publive-image ਜੇ ਗੱਲ ਕਰੀਏ ਸਿੰਗਾ ਦੇ ਵਰਕ ਫਰੰਟ ਦੀ ਤਾਂ ਉਹ ਇਸ ਤੋਂ ਪਹਿਲਾਂ ਵੀ ਕਈ ਹਿੱਟ ਗੀਤ ਦੇ ਚੁੱਕੇ ਨੇ । ਇਸ ਤੋਂ ਇਲਾਵਾ ਉਹ ਅਦਾਕਾਰੀ ਦੇ ਖੇਤਰ ‘ਚ ‘ਜੋਰਾ-ਦੂਜਾ ਅਧਿਆਇ 2’ ਦੇ ਨਾਲ ਕਦਮ ਰੱਖ ਚੁੱਕੇ ਨੇ । publive-image
Advertisment

Stay updated with the latest news headlines.

Follow us:
Advertisment
Advertisment
Latest Stories
Advertisment