ਸਿੰਗਾ ਇਸ ਵਾਰ ਆਪਣਾ ਨਹੀਂ ਸਗੋਂ ਇਸ ਗੀਤਕਾਰ ਦਾ ਲਿਖਿਆ ਹੋਇਆ ਗੀਤ ਗਾਉਣਗੇ, ਸ਼ੇਅਰ ਕੀਤਾ ਨਵੇਂ ਗੀਤ ਦਾ ਪੋਸਟਰ
ਪੰਜਾਬੀ ਗਾਇਕ ਸਿੰਗਾ ਇੱਕ ਵਾਰ ਫਿਰ ਤੋਂ ਆਪਣੇ ਨਵੇਂ ਗੀਤ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਨ ਆ ਰਹੇ ਹਨ। ਜੀ ਹਾਂ ਉਹ ‘ਦਿਲ ਮੁਟਿਆਰ ਦਾ’(DIL MUTIYAR DA) ਟਾਈਟਲ ਹੇਠ ਆਪਣਾ ਨਵਾਂ ਗੀਤ ਲੈ ਕੇ ਆ ਰਹੇ ਹਨ। ਸਿੰਗਾ ਦੇ ਜ਼ਿਆਦਾਤਰ ਗੀਤ ਉਨ੍ਹਾਂ ਦੀ ਖੁਦ ਦੀ ਕਲਮ ‘ਚੋਂ ਨਿਕਲੇ ਹੋਏ ਹਨ। ਇਸ ਵਾਰ ਉਹ ਪੰਜਾਬੀ ਮਿਊਜ਼ਿਕ ਜਗਤ ਦੇ ਨਾਮੀ ਗੀਤਕਾਰ ਬੰਟੀ ਬੈਂਸ ਦੇ ਲਿਖੇ ਗੀਤ ਨੂੰ ਗਾਉਂਦੇ ਹੋਏ ਨਜ਼ਰ ਆਉਣਗੇ। ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਉੱਤੇ ਨਵੇਂ ਗੀਤ ਦਾ ਪੋਸਟਰ ਸ਼ੇਅਰ ਕੀਤਾ ਹੈ, ਜਿਸ ‘ਤੇ ਉਨ੍ਹਾਂ ਦੀ ਦਿਲ ਖਿਚਵੀਂ ਲੁੱਕ ਦੇਖਣ ਨੂੰ ਮਿਲ ਰਹੀ ਹੈ।
ਜੇ ਗੱਲ ਕਰੀਏ ਇਸ ਗੀਤ ਦੀ ਤਾਂ ਮਿਊਜ਼ਿਕ ਹੋਵੇਗਾ ਜੱਸੀ ਐਕਸ ਦਾ ਅਤੇ ਟਰੂ ਬੰਦੇ ਵੱਲੋਂ ਇਸ ਗੀਤ ਦਾ ਵੀਡੀਓ ਤਿਆਰ ਕੀਤਾ ਜਾਵੇਗਾ। ਇਸ ਗੀਤ ਨੂੰ ਨੁਪੂਰ ਆਡੀਓ ਵੱਲੋਂ ਪੇਸ਼ ਕੀਤਾ ਜਾਵੇਗਾ। ਫ਼ਿਲਹਾਲ ਗਾਣੇ ਦਾ ਪੋਸਟਰ ਸਾਹਮਣੇ ਆਇਆ ਹੈ ਤੇ ਗੀਤ ਦੀ ਰਿਲੀਜ਼ ਡੇਟ ਦਾ ਕੋਈ ਖੁਲਾਸਾ ਨਹੀਂ ਕੀਤਾ ਗਿਆ ਹੈ।
ਸਿੰਗਾ ਇਸ ਤੋਂ ਪਹਿਲਾਂ ਵੀ ਰੋਬਿਨ ਹੁੱਡ, ਜੱਟ ਦੀ ਕਲਿੱਪ, ਯਾਰ ਜੱਟ ਦੇ, ਜੱਟ ਦੀ ਈਗੋ, ਫੋਟੋ ਵਰਗੇ ਕਈ ਹਿੱਟ ਗੀਤ ਦੇ ਚੁੱਕੇ ਹਨ। ਇਸ ਤੋਂ ਇਲਾਵਾ ਉਹ ਬਹੁਤ ਜਲਦ ਅਦਾਕਾਰੀ ਦੇ ਖੇਤਰ ‘ਚ ਵੀ ਆਪਣੀ ਐਕਟਿੰਗ ਦੇ ਜਲਵੇ ਬਿਖੇਰਦੇ ਹੋਏ ਨਜ਼ਰ ਆਉਣਗੇ। ਉਨ੍ਹਾਂ ਦੀ ਝੋਲੀ ਦੋ ਪੰਜਾਬੀ ਫ਼ਿਲਮਾਂ ਨੇ। ਇੱਕ ਤਾਂ ਨਿਰਦੇਸ਼ਕ ਅਮਰਦੀਪ ਸਿੰਘ ਗਿੱਲ ਦੀ ਫ਼ਿਲਮ ‘ਜੋਰਾ-ਦੂਜਾ ਅਧਿਆਇ 2’ ‘ਚ ਨਜ਼ਰ ਆਉਣਗੇ ਜੋ ਕਿ ਬਹੁਤ ਜਲਦ ਰਿਲੀਜ਼ ਹੋਣ ਜਾ ਰਹੀ ਹੈ। ਇਸ ਤੋਂ ਇਲਾਵਾ ਉਹ ‘ਧਾਰਾ 420/302’ ‘ਚ ਵੀ ਮੁੱਖ ਕਿਰਦਾਰ ‘ਚ ਨਜ਼ਰ ਆਉਣਗੇ।