ਪੀਟੀਸੀ ਪੰਜਾਬੀ ਅਤੇ ਪੀਟੀਸੀ ਮਿਊਜ਼ਿਕ ਵੱਲੋਂ ਰਿਲੀਜ ਕੀਤਾ ਗਿਆ ਸੁਦੇਸ਼ ਕੁਮਾਰੀ ਦਾ ਨਵਾਂ ਗੀਤ " ਦੇਸੀ ਲੁੱਕ ", ਵੇਖੋ ਵੀਡੀਓ

Written by  Anmol Sandhu   |  August 09th 2018 03:45 AM  |  Updated: August 09th 2018 03:49 AM

ਪੀਟੀਸੀ ਪੰਜਾਬੀ ਅਤੇ ਪੀਟੀਸੀ ਮਿਊਜ਼ਿਕ ਵੱਲੋਂ ਰਿਲੀਜ ਕੀਤਾ ਗਿਆ ਸੁਦੇਸ਼ ਕੁਮਾਰੀ ਦਾ ਨਵਾਂ ਗੀਤ " ਦੇਸੀ ਲੁੱਕ ", ਵੇਖੋ ਵੀਡੀਓ

ਪੰਜਾਬੀ ਗਾਇਕੀ ਵਿੱਚ ਸੁਰੀਲੀ ਆਵਾਜ਼ ਦੀ ਮਾਲਕਿਨ " ਸੁਦੇਸ਼ ਕੁਮਾਰੀ " ਦਾ ਹਾਲ ਹੀ ਵਿੱਚ ਪੀਟੀਸੀ ਪੰਜਾਬੀ ਅਤੇ ਪੀਟੀਸੀ ਮਿਊਜ਼ਿਕ ਵੱਲੋਂ ਇੱਕ ਨਵਾਂ ਗੀਤ " ਦੇਸੀ ਲੁੱਕ " ਰਿਲੀਜ ਕੀਤਾ ਗਿਆ ਹੈ ਜੋ ਕਿ ਇਹਨਾਂ ਦੇ ਫੈਨਸ ਵੱਲੋਂ ਕਾਫੀ ਪਸੰਦ ਕੀਤਾ ਗਿਆ ਹੈ | ਇਸ ਗੀਤ ਦਾ ਮਿਊਜ਼ਿਕ " ਏ ਪੀ ਸਿੰਘ " ਨੇਂ ਦਿੱਤਾ ਹੈ ਅਤੇ ਇਸਦੇ ਬੋਲ " ਦੀਪ ਬੇਨਰੇਵਾਲਾ " ਨੇ ਲਿਖੇ ਹਨ |

https://www.youtube.com/watch?v=LuAHb4Yfj0o

" ਸੁਦੇਸ਼ ਕੁਮਾਰੀ " ਨੇਂ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਾਫੀ ਸਾਰੇ ਹਿੱਟ ਗੀਤ ਦਿੱਤੇ ਹਨ ਜਿਵੇਂ ਕਿ ਵੇ ਸੁਦਾਈਆਂ, ਸਫਾਰੀ , ਜੱਟ ਵੈਲੀ ਆਦਿ ਕਾਫੀ ਹਿੱਟ ਹੋਏ ਸਨ ਅਤੇ ਪਿਛਲੇ ਸਾਲ ਸੁਰਜੀਤ ਭੁੱਲਰ ਨਾਲ ਇਹਨਾਂ ਦਾ ਗੀਤ " 36 ਕਮੀਆਂ ਰਿਲੀਜ ਹੋਇਆ ਸੀ ਜਿਸ ਨੂੰ ਕਿ ਫੈਨਸ ਵੱਲੋਂ ਕਾਫੀ ਭਰਮਾਂ ਹੁੰਗਾਰਾ ਦਿੱਤਾ ਗਿਆ ਸੀ |

ਇਸ ਤੋਂ ਇਲਾਵਾਂ ਸੁਦੇਸ਼ ਕੁਮਾਰੀ ਨੇਂ ਧਾਰਮਿਕ ਗੀਤ ਵੀ ਗਾਏ ਹਨ | ਸੁਦੇਸ਼ ਕੁਮਾਰੀ ਨੇਂ ਕਾਫੀ ਸਾਰੇ ਪੰਜਾਬੀ ਕਲਾਕਾਰਾਂ ਨਾਲ ਗੀਤ ਗਏ ਚੁੱਕੇ ਹਨ ਜਿਵੇਂ ਕਿ ਸੁਰਜੀਤ ਭੁੱਲਰ, ਵੀਰ ਦਵਿੰਦਰ, ਮੰਗੀ ਮਾਹਲ, ਧਰਮਪ੍ਰੀਤ, ਦੀਪ ਢਿੱਲੋਂ ਆਦਿ | ਜੇਕਰ ਆਪਾਂ ਪੰਜਾਬ ਦੇ ਵਿੱਚ ਸੁਰੀਲੀ ਅਵਾਜ ਵਾਲੀਆ ਮਹਿਲਾ ਗਾਇਕਾ ਦੀ ਲਿਸਟ ਵੇਖੀਏ ਤਾਂ ਸੁਦੇਸ਼ ਕੁਮਾਰੀ ਦਾ ਨਾਂ ਵੀ ਟੋਪ ਵਿੱਚ ਆਉਂਦਾ ਹੈ |


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network