‘ਮਿਹਨਤਾਂ ਦੇ ਪੈਂਦੇ ਨੇ ਮੁੱਲ’ ਸੁਨੰਦਾ ਸ਼ਰਮਾ ਨੇ ਲਈ ਨਵੀਂ ਕਾਰ, ਪ੍ਰਸ਼ੰਸਕ ਦੇ ਰਹੇ ਨੇ ਵਧਾਈਆਂ, ਸ਼ੇਅਰ ਕੀਤੀਆਂ ਨਵੀਂ ‘Mustang’ ਦੀਆਂ ਤਸਵੀਰਾਂ

Written by  Lajwinder kaur   |  April 19th 2020 11:06 AM  |  Updated: April 19th 2020 11:06 AM

‘ਮਿਹਨਤਾਂ ਦੇ ਪੈਂਦੇ ਨੇ ਮੁੱਲ’ ਸੁਨੰਦਾ ਸ਼ਰਮਾ ਨੇ ਲਈ ਨਵੀਂ ਕਾਰ, ਪ੍ਰਸ਼ੰਸਕ ਦੇ ਰਹੇ ਨੇ ਵਧਾਈਆਂ, ਸ਼ੇਅਰ ਕੀਤੀਆਂ ਨਵੀਂ ‘Mustang’ ਦੀਆਂ ਤਸਵੀਰਾਂ

ਪੰਜਾਬੀ ਗਾਇਕਾ ਸੁਨੰਦਾ ਸ਼ਰਮਾ ਨੇ ਆਪਣੇ ਫੈਨਜ਼ ਦੇ ਨਾਲ ਗੁੱਡ ਨਿਊਜ਼ ਸ਼ੇਅਰ ਕੀਤੀ ਹੈ । ਉਨ੍ਹਾਂ ਨੇ ਨਵੀਂ ਕਾਰ ਲੈ ਲਈ ਹੈ ਤੇ ਉਸ ਦੀਆਂ ਕੁਝ ਤਸਵੀਰਾਂ ਆਪਣੇ ਇੰਸਟਾਗ੍ਰਾਮ ਅਕਾਉਂਟ ‘ਤੇ ਸ਼ੇਅਰ ਕੀਤੀਆਂ ਨੇ । ਉਨ੍ਹਾਂ ਨੇ ਆਪਣੀ ਨਵੀਂ ਮਸਟੈਂਗ ਕਾਰ ਦੇ ਨਾਲ ਫੋਟੋਆਂ ਸਾਂਝੀਆਂ ਕਰਦੇ ਹੋਏ ਕੈਪਸ਼ਨ ‘ਚ ਲਿਖਿਆ ਹੈ, ‘ਮੇਰੀ ਨਵੀਂ ਕਾਰ...ਹੁਣ ਤੁਸੀਂ ਸੋਚ ਸਕਦੇ ਹੋ ਕਿ ਜਦੋਂ ਲਾਕਡਾਊਨ ਖੁੱਲ੍ਹੇਗਾ ਤਾਂ ਸਭ ਤੋਂ ਪਹਿਲਾਂ ਮੈਂ ਕੀ ਕਰਾਂਗੀ #mustang’ ।

ਇਸ ਪੋਸਟ ‘ਤੇ ਉਨ੍ਹਾਂ ਦੇ ਪ੍ਰਸ਼ੰਸਕਾਂ ਨੇ ਵਧਾਈ ਵਾਲੇ ਮੈਸੇਜਾਂ ਦੀ ਝੜੀ ਲਗਾ ਦਿੱਤੀ ਹੈ । ਇੱਕ ਲੱਖ ਤੋਂ ਵੱਧ ਇਸ ਪੋਸਟ ‘ਤੇ ਲਾਈਕਸ ਆ ਚੁੱਕੇ ਨੇ । ਕਹਿੰਦੇ ਨੇ ਰੱਬ ਵੀ ਉਨ੍ਹਾਂ ਲੋਕਾਂ ਦੀ ਮਦਦ ਕਰਦਾ ਹੈ ਜੋ ਆਪਣੀ ਮਦਦ ਖੁਦ ਕਰਦੇ ਨੇ । ਜੀ ਹਾਂ ਸਧਾਰਨ ਪਰਿਵਾਰ ਤੋਂ ਉੱਠ ਕੇ ਸੁਨੰਦਾ ਨੇ ਆਪਣੀ ਮਿਹਨਤ ਸਦਕਾ ਅੱਜ ਮਿਊਜ਼ਿਕ ਜਗਤ ‘ਚ ਵੱਡਾ ਨਾਂਅ ਬਣਾਇਆ ਹੈ।

 

View this post on Instagram

 

A post shared by Sunanda Sharma (@sunanda_ss) on

ਜੇ ਗੱਲ ਕਰੀਏ ਸੁਨੰਦਾ ਸ਼ਰਮਾ ਦੇ ਵਰਕ ਫਰੰਟ ਦੀ ਤਾਂ ਉਹ ਬਹੁਤ ਸਾਰੇ ਪੰਜਾਬੀ ਗੀਤ ਜਿਵੇਂ ਜਾਨੀ ਤੇਰਾ ਨਾਂਅ, ਸੈਂਡਲ, ਪਿਆਸ, ਬੈਨ, ਦੂਜੀ ਵਾਰ ਪਿਆਰ ਗੀਤਾਂ ਦੇ ਨਾਲ ਦਰਸ਼ਕਾਂ ਦਾ ਖੂਬ ਮਨੋਰੰਜਨ ਕਰ ਚੁੱਕੇ ਹਨ। ਇਸ ਤੋਂ ਇਲਾਵਾ ਉਹ ਬਾਲੀਵੁੱਡ ਦੀ ਕਈ ਫ਼ਿਲਮਾਂ ਚ ਗੀਤ ਗਾ ਚੁੱਕੇ ਨੇ । ਉਹ ਅਦਾਕਾਰੀ ਦੇ ਖੇਤਰ ‘ਚ ਵੀ ਵਾਹ ਵਾਹੀ ਖੱਟ ਚੁੱਕੇ ਹਨ। ਉਹ ਦਿਲਜੀਤ ਦੋਸਾਂਝ ਦੇ ਨਾਲ ਪੰਜਾਬੀ ਫ਼ਿਲਮ ‘ਰੰਗਰੂਟ’ ‘ਚ ਸਿਲਵਰ ਸਕਰੀਨ ਸ਼ੇਅਰ ਕਰ ਚੁੱਕੇ ਹਨ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network