Advertisment

ਇਹ ਸਖਸ਼ ਸੀ ਸੁਰਜੀਤ ਬਿੰਦਰਖੀਆ ਦੀ ਪ੍ਰੇਰਨਾ, ਜਿਸ ਨੂੰ ਦਿਲ 'ਚ ਵਸਾਕੇ ਗਾਉਂਦੇ ਸਨ ਗਾਣੇ, ਦੇਖੋ ਵੀਡਿਓ

author-image
By Rupinder Kaler
New Update
ਇਹ ਸਖਸ਼ ਸੀ ਸੁਰਜੀਤ ਬਿੰਦਰਖੀਆ ਦੀ ਪ੍ਰੇਰਨਾ, ਜਿਸ ਨੂੰ ਦਿਲ 'ਚ ਵਸਾਕੇ ਗਾਉਂਦੇ ਸਨ ਗਾਣੇ, ਦੇਖੋ ਵੀਡਿਓ
Advertisment
ਕਹਿੰਦੇ ਹਨ ਕਿਸੇ ਸਾਹਿਤਕਾਰ ਜਾਂ ਗਾਇਕ ਦੀ ਕੋਈ ਨਾਲ ਕੋਈ ਪ੍ਰੇਰਨਾ ਹੁੰਦੀ ਹੈ ਜਿਸ ਨੂੰ ਮਨ ਵਿੱਚ ਵਸਾ ਕੇ ਸਾਹਿਤਕਾਰ ਸਾਹਿਤ ਦੀ ਰਚਨਾ ਕਰਦਾ ਹੈ ਤੇ ਗਾਇਕ ਗੀਤ ਗਾਉਂਦਾ ਹੈ । ਇਸੇ ਤਰ੍ਹਾਂ ਗਾਇਕ ਸੁਰਜੀਤ ਬਿੰਦਰਖੀਆ ਦੀ ਪ੍ਰੇਰਨਾ ਉਹਨਾਂ ਦੀ ਧਰਮ-ਪਤਨੀ ਸੀ । ਜਿਸ ਲਈ ਉਹ ਗਾਣੇ ਗਾਉਂਦੇ ਸਨ ਤੇ ਉਹਨਾਂ ਦਾ ਹਰ ਗਾਣਾ ਹਿੱਟ ਹੁੰਦਾ ਸੀ । ਇਸ ਸਭ ਦਾ ਖੁਲਾਸਾ ਸੁਰਜੀਤ ਬਿੰਦਰਖੀਆ ਦੀ ਇੱਕ ਪੁਰਾਣੀ ਵੀਡਿਓ ਵਿੱਚ ਹੁੰਦਾ ਹੈ ਜਿਸ ਨੂੰ ਕਿ ਬੰਟੀ ਬੈਂਸ ਨੇ ਆਪਣੇ ਇੰਸਟਾਗ੍ਰਾਮ 'ਤੇ ਸ਼ੇਅਰ ਕੀਤਾ ਹੈ । ਇਸ ਵੀਡਿਓ ਵਿੱਚ ਬਿੰਦਰਖੀਆ ਕਹਿੰਦੇ ਹਨ ਕਿ ਉਹਨਾਂ ਦੀ ਪ੍ਰੇਰਨਾ ਉਹਨਾ ਦੀ ਪਤਨੀ ਪ੍ਰੀਤ ਹੀ ਹੈ । ਇਸ ਵੀਡਿਓ ਦੇ ਨਾਲ ਹੀ ਬੰਟੀ ਬੈਂਸ ਨੇ ਇਸ ਗੱਲ ਦੀ ਵੀ ਜਾਣਕਾਰੀ ਦਿੱਤੀ ਹੈ ਕਿ ਬਿੰਦਰਖੀਆ ਦਾ ਯਾਰ ਬੋਲਦਾ ਗਾਣਾ ਇੱਕ ਵਾਰ ਫਿਰ ਨਵੇਂ ਰੂਪ ਵਿੱਚ 10 ਫਰਵਰੀ ਨੂੰ ਰਿਲੀਜ਼ ਹੋ ਰਿਹਾ ਹੈ । ਇਸ ਗਾਣੇ ਨੂੰ ਉਹਨਾਂ ਦੇ ਬੇਟੇ ਗੀਤਾਜ਼ ਨੇ ਗਾਇਆ ਹੈ । https://www.instagram.com/p/BtlWsOUB8Na/ ਇੱਥੇ ਤੁਹਨੂੰ ਦੱਸ ਦਿੰਦੇ ਹਾ ਕਿ ਯਾਰ ਬੋਲਦਾ ਗਾਣਾ ਸੁਰਜੀਤ ਬਿੰਦਰਖੀਆ ਦਾ ਹਿੱਟ ਗਾਣਾ ਸੀ । ਇਹ ਗਾਣਾ ਉਹਨਾਂ ਦੇ ਪ੍ਰਸ਼ੰਸਕਾਂ ਤੋਂ ਇਲਾਵਾ ਕਈ ਗਾਇਕਾਂ ਨੂੰ ਵੀ ਪਸੰਦ ਹੈ । ਇਸ ਗਾਣੇ ਨੂੰ ਪਸੰਦ ਕਰਨ ਵਾਲੇ ਗਾਇਕਾਂ ਵਿੱਚ ਸਭ ਤੋਂ ਪਹਿਲਾਂ ਦਿਲਜੀਤ ਦੋਸਾਂਝ ਆਉਂਦੇ ਹਨ । ਗੈਰੀ ਸੰਧੂ ਵੱਲੋਂ ਵੀ ਇਸ ਗਾਣੇ ਨੂੰ ਆਪਣੇ ਸ਼ੋਅ ਵਿੱਚ ਗਾਇਆ ਜਾਂਦਾ ਹੈ ।
Advertisment

Stay updated with the latest news headlines.

Follow us:
Advertisment
Advertisment
Latest Stories
Advertisment