ਵਿਰਾਸਤ ਸੰਧੂ ਲੈ ਕੇ ਆ ਰਹੇ ਹਨ ਨਵਾਂ ਗਾਣਾ ‘ਜੱਟ ਦਾ ਫਿਊਚਰ’

written by Rupinder Kaler | January 17, 2020

ਵਿਰਾਸਤ ਸੰਧੂ ਆਪਣੇ ਪ੍ਰਸ਼ੰਸਕਾਂ ਲਈ ਛੇਤੀ ਹੀ ਭੰਗੜਾ ਸੌਂਗ ਲੈ ਕੇ ਆ ਰਹੇ ਹਨ, ਜਿਸ ਦਾ ਪੋਸਟਰ ਉਹਨਾਂ ਨੇ ਆਪਣੇ ਇੰਸਟਾਗ੍ਰਾਮ ਤੇ ਸ਼ੇਅਰ ਕੀਤਾ ਹੈ । ‘ਜੱਟ ਦਾ ਫਿਊਚਰ’ ਟਾਈਟਲ ਹੇਠ ਇਸ ਗਾਣੇ ਨੂੰ ਪੀਟੀਸੀ ਪੰਜਾਬੀ ਤੇ ਪੀਟੀਸੀ ਚੱਕਦੇ ’ਤੇ 20 ਜਨਵਰੀ ਨੂੰ ਵਰਲਡ ਵਾਈਡ ਰਿਲੀਜ਼ ਕੀਤਾ ਜਾਵੇਗਾ । ਗਾਣੇ ਦੇ ਬੋਲ ਤਜਿੰਦਰ ਪਟਵਾਰੀ ਨੇ ਲਿਖੇ ਹਨ, ਤੇ ਮਿਊਜ਼ਿਕ ਸੁੱਖ ਬਰਾੜ ਨੇ ਤਿਆਰ ਕੀਤਾ ਹੈ । https://www.instagram.com/p/B7axDGWJPKv/ ਗੀਤ ਦਾ ਵੀਡੀਓ ਸਰਦਾਰ ਫ਼ਿਲਮਸ ਨੇ ਤਿਆਰ ਕੀਤਾ ਹੈ ।ਇਸ ਗਾਣੇ ਨੂੰ ਲੈ ਕੇ ਵਿਰਾਸਤ ਸੰਧੂ ਦੇ ਪ੍ਰਸ਼ੰਸਕ ਕਾਫੀ ਉਤਸ਼ਾਹਿਤ ਹਨ ਕਿਉਂਕਿ ਵਿਰਾਸਤ ਸੰਧੂ ਨੇ ਕਈ ਹਿੱਟ ਗਾਣੇ ਆਪਣੇ ਪ੍ਰਸ਼ੰਸਕਾਂ ਨੂੰ ਦਿੱਤੇ ਹਨ । ਉਹਨਾਂ ਦਾ ਪਰਾਈਸਲੱੈਸ ਗਾਣਾ ਸੁਪਰ ਹਿੱਟ ਰਿਹਾ ਹੈ । https://www.instagram.com/p/B4mshvdJ4W7/

0 Comments
0

You may also like