ਇਹਨਾਂ ਪੰਜਾਬੀ ਗਾਇਕਾਂ ਨੇ ਸ਼ਹੀਦਾਂ ਦੀਆਂ ਸ਼ਹਾਦਤਾਂ ਨੂੰ ਕੀਤਾ ਗੀਤਾਂ ਰਾਹੀਂ ਬਿਆਨ, ਦੇਖੋ ਵੀਡੀਓ

Written by  Aaseen Khan   |  February 21st 2019 06:15 PM  |  Updated: February 21st 2019 06:15 PM

ਇਹਨਾਂ ਪੰਜਾਬੀ ਗਾਇਕਾਂ ਨੇ ਸ਼ਹੀਦਾਂ ਦੀਆਂ ਸ਼ਹਾਦਤਾਂ ਨੂੰ ਕੀਤਾ ਗੀਤਾਂ ਰਾਹੀਂ ਬਿਆਨ, ਦੇਖੋ ਵੀਡੀਓ

ਇਹਨਾਂ ਪੰਜਾਬੀ ਗਾਇਕਾਂ ਨੇ ਸ਼ਹੀਦਾਂ ਦੀਆਂ ਸ਼ਹਾਦਤਾਂ ਨੂੰ ਕੀਤਾ ਗੀਤਾਂ ਰਾਹੀਂ ਬਿਆਨ, ਦੇਖੋ ਵੀਡੀਓ : ਪੁਲਵਾਮਾ ਦੇ ਅੱਤਵਾਦੀ ਹਮਲੇ 'ਚ ਸ਼ਹੀਦਾਂ ਲਈ ਦੇਸ਼ ਭਰ 'ਚ ਸੋਗ ਦੀ ਲਹਿਰ ਹੈ। ਗਾਇਕਾਂ ਅਤੇ ਗੀਤਕਾਰਾਂ ਨੇ ਸ਼ਹੀਦਾਂ ਦੀ ਸ਼ਹਾਦਤ ਨੂੰ ਕਲਮ ਰਾਹੀਂ ਸ਼ਰਧਾਂਜਲੀ ਦਿੱਤੀ ਹੈ। ਪੰਜਾਬੀ ਗਾਇਕ ਆਰ ਨੇਤ ਨੇ ਜਿੱਥੇ ਸ਼ਹੀਦਾਂ ਦੀਆਂ ਮਾਵਾਂ ਦਾ ਹਾਲ ਗਾਣੇ ਰਾਹੀਂ ਬਿਆਨ ਕੀਤਾ ਹੈ ਉੱਥੇ ਹੀ ਗਾਇਕ ਸਿੰਗਾ ਨੇ ਹਮਲੇ ਪ੍ਰਤੀ ਗੁੱਸਾ ਆਪਣੇ ਗਾਣੇ ਰਾਹੀਂ ਜ਼ਾਹਿਰ ਕੀਤਾ ਹੈ। ਉੱਥੇ ਹੀ ਗਾਇਕ ਜਤਿੰਦਰ ਧੀਮਾਨ ਨੇ ਵੀ 'ਦੇਸ਼ ਲਈ ਸ਼ਹੀਦ' ਗਾਣਾ ਗਾਇਆ ਹੈ ਜਿਸ 'ਚ ਉਹਨਾਂ ਇੱਕ ਸ਼ਹੀਦ ਦੀਆਂ ਭਾਵਨਾਵਾਂ ਨੂੰ ਉਜਾਗਰ ਕੀਤਾ ਹੈ।

ਗਾਇਕ ਜਤਿੰਦਰ ਧੀਮਾਨ ਜਿੰਨ੍ਹਾਂ ਨੇ ਆਪਣੀ ਗਾਇਕੀ ਤੇ ਤੂੰਬੀ ਨਾਲ ਚੰਗੀ ਪਹਿਚਾਣ ਬਣਾ ਲਈ ਹੈ। ਜਤਿੰਦਰ ਧੀਮਾਨ ਪੁਲਵਾਮਾ 'ਚ ਸ਼ਹੀਦ ਹੋਏ ਜਵਾਨਾਂ 'ਤੇ ਗਾਣਾ ਲੈ ਕੇ ਆ ਚੁੱਕੇ ਹਨ। ਇਸ ਗਾਣੇ ਰਾਹੀਂ ਜਤਿੰਦਰ ਧੀਮਾਨ ਨੇ ਸ਼ਹਾਦਤ ਦਾ ਜਾਮ ਪੀ ਚੁੱਕੇ ਉਹਨਾਂ ਯੋਧਿਆਂ ਨੂੰ ਯਾਦ ਕੀਤਾ ਹੈ, ਜਿਹੜੇ ਆਪਣੇ ਦੇਸ਼ ਲਈ ਤੇ ਪਰਿਵਾਰ ਲਈ ਜਾਨਾਂ ਵਾਰ ਚੁੱਕੇ ਹਨ।

ਜਿੱਥੇ ਬਾਲੀਵੁੱਡ ਅਤੇ ਪਾਲੀਵੁੱਡ ਸਮੇਤ ਦੇਸ਼ ਦੀ ਤਮਾਮ ਆਵਾਮ ਸ਼ਹੀਦਾਂ ਨੂੰ ਸ਼ਧਾਂਜਲੀ ਦੇ ਰਹੀ ਹੈ ਉੱਥੇ ਹੀ ਗਾਇਕ ਅਤੇ ਗੀਤਕਾਰ ਆਪਣੀ ਕਲਮ ਰਾਹੀਂ ਸ਼ਹੀਦਾਂ ਨੂੰ ਯਾਦ ਕਰ ਰਹੇ ਹਨ। ਜਤਿੰਦਰ ਧੀਮਾਨ ਦੇ ਇਸ ਗੀਤ ਰਾਹੀਂ ਸ਼ਹੀਦ ਆਪਣੀ ਮਾਂ ਅਤੇ ਧਰਮ ਪਤਨੀ ਨੂੰ ਕੀ ਕਹਿਣਾ ਚਾਹੁੰਦਾ ਹੈ ਉਹ ਬਿਆਨ ਕੀਤਾ ਹੈ।

'ਦੇਸ਼ ਲਈ ਸ਼ਹੀਦ' ਗਾਣੇ ਨੂੰ ਗਾਇਆ ਤਾਂ ਜਾਤਿਦੰਰ ਧੀਮਾਨ ਨੇ ਹੀ ਹੈ ਉੱਥੇ ਹੀ ਗਾਣੇ ਦੇ ਬੋਲ ਯੁਵਰਾਜ ਸੰਧੂ ਦੀ ਕਲਮ ਚੋਂ ਨਿੱਕਲੇ ਹਨ।

ਹੋਰ ਵੇਖੋ : ਰਣਜੀਤ ਬਾਵਾ ਪਹੁੰਚੇ ਪੁਲਵਾਮਾ ‘ਚ ਸ਼ਹੀਦ ਹੋਏ ਕੁਲਵਿੰਦਰ ਸਿੰਘ ਦੇ ਘਰ, ਪਰਿਵਾਰ ਨਾਲ ਵੰਡਾਇਆ ਦੁੱਖ, ਦੇਖੋ ਤਸਵੀਰਾਂ

 

 

View this post on Instagram

 

#Respect #Salute #IndianArmy ??????

A post shared by SINGGA (@singga_official) on

ਦੱਸ ਦਈਏ ਪੁਲਵਾਮਾ 'ਚ ਹੋਏ ਹਮਲੇ 'ਚ 42 ਤੋਂ ਵੱਧ ਸੀਆਰਪੀਐਫ ਦੇ ਜਵਾਨ ਸ਼ਹੀਦ ਹੋ ਗਏ ਹਨ। ਜਿੰਨ੍ਹਾਂ 'ਚ 4 ਜਵਾਨ ਪੰਜਾਬ ਦੇ ਵੀ ਸੀ। ਕਈ ਸਿਤਾਰਿਆਂ ਨੇ ਮਾਲੀ ਮਦਦ ਨਾਲ ਵੀ ਸ਼ਹੀਦਾਂ ਦੇ ਪਰਿਵਾਰਾਂ ਦੀ ਮਦਦ ਕੀਤੀ ਹੈ। ਜਿੰਨ੍ਹਾਂ 'ਚ ਐਮੀ ਵਿਰਕ, ਰਣਜੀਤ ਬਾਵਾ, ਦਿਲਜੀਤ ਦੋਸਾਂਝ ਅਤੇ ਬਾਦਸ਼ਾਹ ਵਰਗੇ ਨਾਮ ਸ਼ਾਮਿਲ ਹਨ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network