ਪੰਜਾਬੀ ਸਿਤਾਰਿਆਂ ਨੇ ਬਾਬਾ ਨਾਨਕ ਸਾਹਿਬ ਜੀ ਦੇ ਗੁਰਪੁਰਬ ‘ਤੇ ਦਿੱਤੀਆਂ ਵਧਾਈਆਂ

Written by  Lajwinder kaur   |  November 23rd 2018 11:37 AM  |  Updated: November 23rd 2018 11:49 AM

ਪੰਜਾਬੀ ਸਿਤਾਰਿਆਂ ਨੇ ਬਾਬਾ ਨਾਨਕ ਸਾਹਿਬ ਜੀ ਦੇ ਗੁਰਪੁਰਬ ‘ਤੇ ਦਿੱਤੀਆਂ ਵਧਾਈਆਂ

ਪਹਿਲੀ ਪਾਤਸ਼ਾਹੀ ਸਾਹਿਬ  ਸ੍ਰੀ ਗੁਰੂ ਨਾਨਕ ਦੇਵ ਜੀ ਦਾ 550 ਵਾਂ ਪ੍ਰਕਾਸ਼ ਪੁਰਬ ਪੂਰੇ ਦੇਸ਼ ਭਰ ‘ਚ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ। ਸਿੱਖ ਸਰਧਾਲੂਆਂ ਵੱਲੋਂ ਪ੍ਰਕਾਸ਼ ਪੁਰਬ ਨੂੰ ਮੁੱਖ ਰੱਖਦੇ ਹੋਏ ਸਵੇਰ ਤੋਂ ਹੀ ਗੁਰੂ ਘਰਾਂ ‘ਚ ਜਾ ਕੇ ਪਰਮਾਤਮਾ ਦਾ ਅਸ਼ੀਰਵਾਦ ਪ੍ਰਾਪਤ ਕਰ ਰਹੇ ਹਨ।

diljit dosanjh, baba nanak dev jiਇਸ ਦੇ ਨਾਲ ਹੀ ਸਾਡੇ ਪੰਜਾਬੀ ਸਿਤਾਰਿਆਂ ਤੇ ਕ੍ਰਿਕਟ ਖਿਡਾਰੀਆਂ ਨੇ ਵੀ ਬਾਬਾ ਨਾਨਕ ਦੇਵ ਜੀ ਪ੍ਰਕਾਸ਼ ਪੁਰਬ ਤੇ ਸਭ ਨੂੰ ਵਧਾਈਆਂ ਦਿੱਤੀਆਂ।

https://www.youtube.com/watch?time_continue=8&v=gikrOo1EGI4

ਆਉ ਤੁਹਾਨੂੰ ਦੱਸਦੇ ਹਾਂ ਪੰਜਾਬੀ ਸਿੰਗਰ ਦਿਲਜੀਤ ਦੋਸਾਂਝ ਜਿਹਨਾਂ ਕੁਝ ਦਿਨ ਪਹਿਲਾਂ ਹੀ ਇੱਕ ਰੂਹਾਨੀਆਤ ਵਾਲੇ ਗੀਤ ‘ਆਰ ਨਾਨਕ ਪਾਰ ਨਾਨਕ’ ਨਾਲ ਸਭ ਨੂੰ ਰੂਹਾਨ ਕੀਤਾ ਸੀ। ਦਿਲਜੀਤ ਨੇ ਅਪਣੇ ਫੇਸਬੁੱਕ ਅਕਾਊਂਟ ਤੋ ਵੀਡੀਓ ਸ਼ੇਅਰ ਕਰਦੇ ਹੋਏ ਲਿਖਿਆ,

“ਤੇਰਾ ਸ਼ਬਦ ਸੁਣਾਂ, ਵੈਰਾਗ ਹੋਵੇ

ਤਨ-ਮਨ ਦੇ ਬਦਲਣ ਵੇਗ ਬਾਬਾ

ਜਿਨ੍ਹਾਂ ਥਾਵਾਂ 'ਤੇ ਪਾਏ ਪੈਰ ਤੁਸੀਂ

ਉੱਥੇ ਅੱਜ ਵੀ ਵਰਤੇ ਦੇਗ ਬਾਬਾ

ਆਰ ਨਾਨਕ , ਪਾਰ ਨਾਨਕ

ਸਭ ਥਾਂ ਏਕ ਓਂਕਾਰ ਨਾਨਕ ।।“

ਤੇ ਅੱਜ ਗੁਰਪੁਰਬ ਤੇ ਦਿਲਜੀਤ ਨੇ ਅਪਣੇ ਫੇਸਬੁੱਕ ਅਕਾਊਂਟ ਤੇ ਲਿਖਿਆ,"  ਸਤਿਗੁਰੂ ਨਾਨਕ ਪ੍ਰਗਟਿਆ ਮਿਟੀ ਧੁੰਦ ਜਗੁ ਚਾਨਣ ਹੋਆ।

ਧੰਨ ਗੁਰੂ ਨਾਨਕ ਜੀ

ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ ਸਾਰੀ ਸੰਗਤ"

ਪੰਜਾਬੀ ਗਾਇਕ ਹਰਭਜਨ ਮਾਨ ਨੇ ਵੀ ਫੇਸਬੁੱਕ ਤੋਂ ਲਾਈਵ ਹੋ ਕੇ ਦੁਨੀਆਂ ਭਰ ਚ ਬੈਠੀਆਂ ਸੰਗਤਾਂ ਨੂੰ ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ ਦਿੱਤੀਆਂ । ਅਪਣੇ ਪਿੰਡ ਖੇਮੁਆਨੇ ਦੇ ਗੁਰਦੁਆਰੇ ਜਾਕੇ ਮੱਥਾ ਟੇਕਿਆ ਤੇ ਸਭ ਲਈ ਚੰਗੀਆਂ ਸਿਹਤਾਂ ਤੇ ਤਰੱਕੀਆਂ ਮਿਲਣ ਦੀ ਰੱਬ ਅੱਗੇ ਪ੍ਰਾਥਨਾ ਕੀਤੀ। ਤੇ ਨਾਲ ਹੀ ਦੀ ਸੰਗਤਾਂ ਨੂੰ ਕਰਤਾਰਪਰੁ ਲਾਂਘੇ ਨੂੰ ਲੈ ਕੇ ਮੁਬਾਰਕਾਂ ਦਿੱਤੀਆਂ। ਤੇ ਅਪਣੇ ਬੱਚਪਨ ਦੀਆਂ ਯਾਦਾਂ ਤਾਜ਼ਾ ਕੀਤੀਆਂ ।

https://www.facebook.com/harbhajanmann/videos/2112648305451882/

ਹੋਰ ਪੜ੍ਹੋ: ਗੁਰਦੁਆਰਾ ਸੱਚਖੰਡ ਸਾਹਿਬ ਦਾ ਇਤਿਹਾਸ ,ਪਾਕਿਸਤਾਨ ਦੇ ਫਰੂਖਾਬਾਦ ‘ਚ ਸਥਿਤ ਹੈ ਗੁਰਦੁਆਰਾ ਸਾਹਿਬ 

ਬਾਲੀਵੁੱਡ ਦੇ ਮਸ਼ਹੂਰ ਗਾਇਕ ਦਲੇਰ ਮਹਿੰਦੀ ਨੇ ਵੀ ਅਪਣੇ ਸੋਸ਼ਲ ਅਕਾਊਂਟ ਤੋਂ ਸਭ ਨੂੰ ਗੁਰਪੁਰਬ ਦੀਆਂ ਮੁਬਾਰਕਾਂ ਦਿੱਤੀਆਂ ਤੇ ਲਿਖੀਆ ਕੇ ‘ਬਾਬਾ ਨਾਨਕ ਮੇਰੇ ਨਾਲ ਹੈ’ ਨਾਲ ਹੀ  ਬਾਬਾ ਨਾਨਕ ਦੇਵ ਜੀ ਲਈ ਬਣਾਈ ਵੀਡੀਓ ਨੂੰ ਸਭ ਦੇ ਨਾਲ ਰੂਬਰੂ ਕਰਵਾਇਆ।

https://www.youtube.com/watch?time_continue=9&v=NKh9PevCy5k

 

-PTC Punjabi


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network