ਬਚਪਨ ਵਿੱਚ ਕੁਝ ਇਸ ਤਰ੍ਹਾਂ ਦਿਖਾਈ ਦਿੰਦੇ ਸਨ ਤੁਹਾਡੇ ਪਸੰਦੀਦਾ ਸਟਾਰ, ਦੇਖੋ ਤਸਵੀਰਾਂ 

Written by  Rupinder Kaler   |  December 20th 2018 02:23 PM  |  Updated: December 21st 2018 01:43 PM

ਬਚਪਨ ਵਿੱਚ ਕੁਝ ਇਸ ਤਰ੍ਹਾਂ ਦਿਖਾਈ ਦਿੰਦੇ ਸਨ ਤੁਹਾਡੇ ਪਸੰਦੀਦਾ ਸਟਾਰ, ਦੇਖੋ ਤਸਵੀਰਾਂ 

ਤਸਵੀਰਾਂ ਸਾਡੇ ਹੱਥ ਲੱਗੀਆਂ ਹਨ ਜਿੰਨ੍ਹਾਂ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇਹਨਾਂ ਕਲਾਕਾਰਾਂ ਵਿੱਚ ਬਚਪਨ ਤੋਂ ਹੀ ਕੁਝ ਕਰਨ ਦਾ ਜਜ਼ਬਾ ਸੀ । ਜਿਹੜਾ ਕਿ ਅੱਜ ਸਾਕਾਰ ਹੋਇਆ ਹੈ । ਪਹਿਲੀ ਤਸਵੀਰ ਜੱਸੀ ਗਿੱਲ ਦੀ ਹੈ ਜਿਸ ਵਿੱਚ ਹੁਣ ਦੇ ਜੱਸੀ ਗਿੱਲ ਤੇ ਬਚਪਨ ਵਾਲੇ ਜੱਸੀ ਗਿੱਲ ਦਾ ਫਰਕ ਪਤਾ ਲਗਦਾ ਹੈ । ਜੱਸੀ ਗਿੱਲ ਜਿੰਨੇ ਹੈਡਸਮ ਹੁਣ ਹਨ ਓਨੇ ਹੀ ਬਚਪਨ ਵਿੱਚ ਵੀ ਸਨ ਉਹਨਾਂ ਦੀ ਸਮਾਇਲ ਹਰ ਇੱਕ ਨੂੰ ਮੋਹ ਲੈਂਦੀ ਸੀ ।

jassi gill jassi gill

ਦੂਜੀ ਤਸਵੀਰ ਬੱਬਲ ਰਾਏ ਦੀ ਹੈ ਇਸ ਤਸਵੀਰ ਵਿੱਚ ਬੱਬਲ ਰਾਏ ਟੀ-ਸ਼ਰਟ ਵਿੱਚ ਦਿਖਾਈ ਦੇ ਰਹੇ ਹਨ ।

babbal rai babbal rai

ਤੀਜੀ ਤਸਵੀਰ ਗਿੱਪੀ ਗਰੇਵਾਲ ਦੀ ਹੈ ਇਸ ਤਸਵੀਰ ਵਿੱਚ ਗਿੱਪੀ ਨੇ ਪਟਕਾ ਬੰਨਿਆ ਹੋਇਆ ਹੈ । ਤਸਵੀਰ ਵਿੱਚ ਉਹ ਕਾਫੀ ਸੀਰੀਅਸ ਦਿਖਾਈ ਦੇ ਰਹੇ ਹਨ ।

gippy grewal gippy grewal

ਚੌਥੀ ਤਸਵੀਰ ਵਿੱਚ ਮਾਨਾਂ ਦੇ ਮਾਨ ਹਰਭਜਨ ਮਾਨ ਦੀ ਹੈ ਇਹ ਤਸਵੀਰ ਉਹਨਾਂ ਦਿਨਾਂ ਦੀ ਹੈ ਜਦੋਂ ਹਰਭਜਨ ਮਾਨ ਕਵੀਸ਼ਰੀ ਗਾਉਂਦੇ ਹੁੰਦੇ ਸਨ ।

harbhajan maan harbhajan maan

ਪੰਜਵੀਂ ਤਸਵੀਰ ਮਾਸਟਰ ਸਲੀਮ ਦੀ ਹੈ। ਉਹਨਾਂ ਦੀ ਇਸ ਤਸਵੀਰ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਉਹਨਾਂ ਨੂੰ ਗਾਉਣ ਦੀ ਚੇਟਕ ਬਚਪਨ ਤੋਂ ਹੀ ਲੱਗ ਗਈ ਸੀ

master saleem master saleem

ਛੇਵੀਂ ਤਸਵੀਰ ਨੀਰੂ ਬਾਜਵਾ ਦੀ ਹੈ ਉਹਨਾਂ ਨੇ ਇਸ ਤਸਵੀਰ ਵਿੱਚ ਪੱਗ ਬੰਨੀ ਹੋਈ ਹੈ ਇਸ ਤਸਵੀਰ ਨੂੰ ਦੇਖਕੇ ਲਗਦਾ ਹੈ ਕਿ ਅਦਾਕਾਰੀ ਦੇ ਗੁਣ ਉਹਨਾਂ ਵਿੱਚ ਬਚਪਨ ਤੋਂ ਹੀ ਸਨ ।

neeru bajwa neeru bajwa

ਸੱਤਵੀਂ ਤਸਵੀਰ ਰੌਸ਼ਨ ਪ੍ਰਿੰਸ ਦੀ ਹੈ ਜਿਸ ਵਿੱਚ ਉਹ ਕਿਸੇ ਸਕੂਲ ਦੇ ਪ੍ਰੋਗਰਾਮ ਵਿੱਚ ਗਾ ਰਹੇ ਹਨ । ਸਕੂਲ ਦੇ ਪ੍ਰੋਗਰਾਮਾਂ ਤੋਂ ਬਾਅਦ ਉਹ ਵੱਡੇ ਸਟੇਜਾਂ ਦੀ ਸ਼ੋਭਾ ਬਣੇ ।

roshan prince roshan prince

ਅੱਠਵੀਂ ਤਸਵੀਰ ਸਤਿੰਦਰ ਸਰਤਾਜ ਦੀ ਹੈ ਉਹਨਾਂ ਦੀ ਇਸ ਤਸਵੀਰ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਾਲਜ ਲਾਈਫ ਵਿੱਚ ਪੈਰ ਧਰਦੇ ਹੀ ਕਾਮਯਾਬੀ ਉਹਨਾਂ ਦੇ ਪੈਰ ਚੁੰਮਣ ਲੱਗ ਗਈ ਸੀ ।

satinder sartaj satinder sartaj

ਨੌਵੀਂ ਤਸਵੀਰ ਸ਼ੈਰੀ ਮਾਨ ਦੀ ਹੈ ਕਿਊਟ ਜਿਹਾ ਬੱਚਾ ਦਿਖਾਈ ਦੇ ਰਿਹਾ ਹੈ ਤੇ ਉਹਨਾਂ ਦੀ ਕਿਊਟ ਲੁੱਕ ਅੱਜ ਵੀ ਬਰਕਰਾਰ ਹੈ ।

sharry maan sharry maan

ਦਸਵੀਂ ਤਸਵੀਰ ਤਰਸੇਮ ਜੱਸੜ ਦੀ ਹੈ ਇਸ ਤਸਵੀਰ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਉਹਨਾਂ ਵਿੱਚ ਕੁਝ ਕਰਨ ਦਾ ਜਜ਼ਬਾ ਬਚਪਨ ਤੋਂ ਹੀ ਸੀ ।

tarsem jassar tarsem jassar

ਗਿਆਰਵੀਂ ਤਸਵੀਰ ਬੱਬੂ ਮਾਨ ਦੀ ਹੈ ਇਹ ਤਸਵੀਰ ਉਹਨਾਂ ਦੇ ਸਟ੍ਰਗਲ ਦੇ ਦਿਨਾਂ ਦੀ ਹੈ ਇਸ ਤਸਵੀਰ ਵਿੱਚ ਵੀ ਉਹਨਾਂ ਦਾ ਉੇਹੀ ਐਟੀਟਿਊਡ ਹੈ ਜਿਹੜਾ ਕਿ ਹੁਣ ਵੀ ਬਰਕਰਾਰ ਹੈ ।

babbu maan babbu maan

ਬਾਰਵੀਂ ਤਸਵੀਰ ਟਰਬਨ ਬੁਆਏ ਦਿਲਜੀਤ ਦੋਸਾਂਝ ਦੀ ਹੈ । ਜਿਸ ਵਿੱਚ ਉਹ ਜੂੜੇ ਤੇ ਰੁਮਾਲ ਬੰਨੀ ਬੈਠੇ ਹਨ ।

diljit dosanjh diljit dosanjh


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network