ਫ਼ਤਿਹਵੀਰ ਦੀ ਮਾਂ ਦੇ ਦਿਲ ਦੀ ਹਾਲਤ ਨੂੰ ਗੀਤ ਰਾਹੀਂ ਪੇਸ਼ ਕੀਤਾ ਵੀਤ ਬਲਜੀਤ ਨੇ 

Written by  Rupinder Kaler   |  June 10th 2019 11:43 AM  |  Updated: June 10th 2019 11:43 AM

ਫ਼ਤਿਹਵੀਰ ਦੀ ਮਾਂ ਦੇ ਦਿਲ ਦੀ ਹਾਲਤ ਨੂੰ ਗੀਤ ਰਾਹੀਂ ਪੇਸ਼ ਕੀਤਾ ਵੀਤ ਬਲਜੀਤ ਨੇ 

ਮਿਸ਼ਨ ਫ਼ਤਹਿ ਹਾਲੇ ਵੀ ਜਾਰੀ ਹੈ। ਹਾਲਾਂਕਿ, ਐੱਨਡੀਆਰਐੱਫ ਨੇ ਫ਼ਤਿਹਵੀਰ ਤੱਕ ਪਹੁੰਚਣ ਲਈ ਆਖਰੀ ਸੁਰੰਗ ਵੀ ਪੁੱਟ ਲਈ ਹੈ। ਪਰ ਕੁਝ ਕਾਰਨਾਂ ਕਰਕੇ ਹਾਲੇ ਬੱਚੇ ਨੂੰ ਬਾਹਰ ਨਹੀਂ ਕੱਢਿਆ ਜਾ ਸਕਿਆ।  ਫ਼ਤਿਹਵੀਰ ਦਾ ਦੂਜਾ ਜਨਮ ਦਿਨ ਹੈ ਅਤੇ ਸਾਰੇ ਦੁਆ ਕਰ ਰਹੇ ਹਨ ਕਿ ਉਹ ਆਪਣਾ ਜਨਮ ਦਿਨ ਮਨਾ ਸਕੇ। ਪਰ ਬੋਰ ਦੇ ਫ਼ਿਲਟਰ ਵਿੱਚ ਫਸੇ ਹੋਣ ਕਾਰਨ ਫ਼ਤਿਹਵੀਰ ਨੂੰ ਬਚਾਉਣ ਵਿੱਚ ਮੁਸ਼ਕਿਲਾਂ ਆ ਰਹੀਆਂ ਹਨ।

https://www.instagram.com/p/BygZqZEBe1N/

ਪੁਲਿਸ ਨੇ ਲੋਕਾਂ ਨੂੰ ਦੂਰ ਰੱਖਣ ਲਈ ਅੱਜ ਬੈਰੀਕੇਡਿੰਗ ਕਰ ਦਿੱਤੀ ਹੈ, ਤਾਂ ਜੋ ਬੱਚੇ ਨੂੰ ਬਾਹਰ ਕੱਢਣ ਸਮੇਂ ਹਾਲਾਤ ਕਾਬੂ ਵਿੱਚ ਰੱਖੇ ਜਾ ਸਕਣ।ਫ਼ਤਿਹਵੀਰ ਨੂੰ ਤੁਰੰਤ ਮੈਡੀਕਲ ਸਹਾਇਤਾ ਦੀ ਤਿਆਰੀ ਪੂਰੀ ਹੋ ਚੁੱਕੀ ਹੈ। ਸੀਸੀਟੀਵੀ ਤਸਵੀਰਾਂ ਤੋਂ ਵੀ ਪਤਾ ਲੱਗਦਾ ਹੈ ਕਿ ਫ਼ਤਿਹਵੀਰ ਬੁਰੀ ਤਰ੍ਹਾਂ ਫਸਿਆ ਹੋਇਆ ਹੈ, ਪਰ ਅੱੈਨਡੀਆਰਐੱਫ ਟੀਮਾਂ ਉਸ ਤੋਂ ਹੇਠਾਂ ਜਾ ਕੇ ਪਾਈਪ ਤੋੜਨ ਦੀ ਕੋਸ਼ਿਸ਼ ਕਰ ਰਹੀਆਂ ਹਨ ਅਤੇ ਇਹ ਵੀ ਧਿਆਨ ਰੱਖਿਆ ਜਾ ਰਿਹਾ ਹੈ ਕਿ ਹਿੱਲਜੁੱਲ ਹੋਣ ਕਰਕੇ ਕਿਤੇ ਬੱਚਾ ਹੋਰ ਹੇਠਾਂ ਨਾ ਖਿਸਕ ਜਾਵੇ।ਉੱਧਰ ਹਰ ਕੋਈ ਫ਼ਤਿਹਵੀਰ ਦੀ ਸਲਾਮਤੀ ਲਈ ਦੁਆ ਕਰ ਰਿਹਾ ਹੈ ।

https://www.instagram.com/p/BygE9r7n9VL/

ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਸਿਤਾਰਿਆ ਨੇ ਵੀ ਆਪਣੇ ਆਪਣੇ ਤਰੀਕੇਟ ਨਾਲ ਫਤਹਿ ਦੀ ਸਲਾਮਤੀ ਦੀ ਦੁਆ ਕੀਤੀ ਹੈ । ਗਾਇਕ ਤੇ ਗੀਤਕਾਰ ਵੀਤਬਲਜੀਤ ਨੇ ਤਾਂ ਫਤਹਿ ਦੀ ਸਲਾਮਤੀ ਲਈ ਗਾਣਾ ਵੀ ਗਾਇਆ ਹੈ । ਵੀਤ ਬਲਜੀਤ ਨੇ ਇਹ ਗਾਣਾ ਆਪਣੇ ਇੰਸਟਾਗ੍ਰਾਮ ਤੇ ਸ਼ੇਅਰ ਕੀਤਾ ਹੈ । ਇਸ ਗੀਤ ਵਿੱਚ ਵੀਤ ਬਲਜੀਤ ਨੇ ਮਾਂ ਦੇ ਦਿਲ ਦੇ ਹਲਾਤਾਂ ਨੂੰ ਬਿਆਨ ਕੀਤਾ ਹੈ । ਇਹ ਗੀਤ ਬਹੁਤ ਹੀ ਭਾਵੁਕ ਹੈ ।

https://www.instagram.com/p/ByfYT4OFBil/


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network