ਖੇਤੀ ਬਿੱਲਾਂ ਖਿਲਾਫ ਕਿਸਾਨਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਇਹ ਪੰਜਾਬੀ ਗਾਇਕ ਕਰ ਰਹੇ ਹਨ ਪ੍ਰਦਰਸ਼ਨ

written by Rupinder Kaler | October 02, 2020

ਦੇਸ਼ ਭਰ 'ਚ ਖੇਤੀ ਐਕਟ ਦਾ ਵਿਰੋਧ ਹੋ ਰਿਹਾ ਹੈ। ਅਜਿਹੇ 'ਚ ਕਿਸਾਨਾਂ ਦੇ ਹੱਕ ਲਈ ਪੰਜਾਬੀ ਸਿਤਾਰੇ ਇਕਜੁੱਟ ਹੋਏ ਹਨ। ਕਲਾਕਾਰਾਂ ਵੱਲੋਂ ਖੇਤੀ ਐਕਟ ਵਾਪਸ ਲੈਣ ਦੀ ਅਪੀਲ ਕੀਤੀ ਜਾ ਰਹੀ ਹੈ। ਕਲਾਕਾਰ ਵੱਖ-ਵੱਖ ਪ੍ਰਦਰਸ਼ਨਾਂ ਚ ਹਿੱਸਾ ਲੈ ਰਹੇ ਹਨ ਤੇ ਉਨ੍ਹਾਂ ਵੱਲੋਂ ਹੁਣ ਅੱਗੇ ਦੀ ਯੋਜਨਾ ਬਣਾਉਣ ਲਈ ਮੀਟਿੰਗ ਕੀਤੀ ਗਈ।

kissan

ਇਸ ਮੀਟਿੰਗ 'ਚ ਜੱਸ ਬਾਜਵਾ, ਮਨਕੀਰਤ ਔਲਖ, ਮਹਿਤਾਬ ਵਿਰਕ ਸ਼ਾਮਲ ਹੋਏ। ਅਜਿਹੇ 'ਚ ਪੰਜਾਬੀ ਗਾਇਕ ਸਿੱਪੀ ਗਿੱਲ ਨੇ ਵੀ ਕਿਸਾਨਾਂ ਨੂੰ ਸਮਰਥਨ ਦਿੱਤਾ ਹੈ। ਉਨ੍ਹਾਂ ਕਿਹਾ ਕਿਸਾਨਾਂ ਦੀ ਲੜਾਈ 'ਚ ਮੈਂ ਨਾਲ ਰਹਾਂਗਾ।

ਹੋਰ ਪੜ੍ਹੋ :

sippy

ਉਧਰ, ਜੱਸ ਬਾਜਵਾ ਵੀ ਕਿਸਾਨਾਂ ਦੀ ਆਵਾਜ਼ ਲਈ ਸਭ ਤੋਂ ਅੱਗੇ ਆਏ ਹਨ। ਕਈ ਕਿਸਾਨ ਧਰਨਿਆਂ 'ਚ ਸ਼ਾਮਲ ਹੋ ਚੁੱਕੇ ਜੱਸ ਬਾਜਵਾ ਨੇ ਕਈ ਕਲਾਕਾਰਾਂ ਖਿਲਾਫ ਭੜਾਸ ਕੱਢੀ।

ਉਨ੍ਹਾਂ ਕਿਹਾ ਕਿਸਾਨਾਂ ਦਾ ਸਾਥ ਦੇਣਾ ਬਹੁਤ ਜ਼ਰੂਰੀ ਹੈ। ਪੰਜਾਬੀ ਗਾਇਕ ਤੇ ਕਲਾਕਾਰ ਜਿੱਥੇ ਰੋਸ ਪ੍ਰਦਰਸ਼ਨਾਂ 'ਚ ਹਿੱਸਾ ਲੈ ਰਹੇ ਹਨ ਉੱਥੇ ਹੀ ਸੋਸ਼ਲ ਮੀਡੀਆ ਜ਼ਰੀਏ ਵੀ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਹਨ।

 

 

View this post on Instagram

 

Humble request .. ? Mudda sirf KISAN AND MAJDOOR ?

A post shared by Sippy Gill (@sippygillofficial) on

 

View this post on Instagram

 

A post shared by Jass Bajwa (ਜੱਸਾ ਜੱਟ) (@officialjassbajwa) on

sippy

You may also like