ਇਹਨਾਂ ਸਰਦਾਰਾਂ ਨੇ 'ਜੁਗਨੀ' ਨੂੰ ਲਗਾਇਆ ਬੀਟ ਬੌਕਸਿੰਗ ਦਾ ਤੜਕਾ, ਵੀਡੀਓ ਦੇਖ ਤੁਹਾਡਾ ਦਿਲ ਵੀ ਹੋ ਜਾਵੇਗਾ ਬਾਗੋਬਾਗ

written by Aaseen Khan | October 03, 2019

ਜਿਵੇਂ ਜਿਵੇਂ ਦੁਨੀਆਂ ਤਰੱਕੀ ਕਰ ਰਹੀ ਹੈ ਉਸੇ ਤਰ੍ਹਾਂ ਹੀ ਹਰ ਕਿਸੇ ਕੰਮ 'ਚ ਬਦਲਾਅ ਅਤੇ ਨਵੇਕਲਾ ਪਣ ਆ ਰਿਹਾ ਹੈ। ਭਾਵੇਂ ਵਿਗਿਆਨ ਹੋਵੇ ਹੋਵੇ ਜਾਂ ਮਨੋਰੰਜਨ ਜਗਤ ਹਰ ਕਿਸੇ ਦੇ ਕੰਮ ਕਰਨ ਦੇ ਰੰਗ ਢੰਗ ਵੀ ਬਦਲ ਰਹੇ ਹਨ। ਸੰਗੀਤ ਦੀ ਦੁਨੀਆ 'ਚ ਵੀ ਅਜਿਹਾ ਹੋ ਰਿਹਾ ਹੈ ਜਿਸ 'ਚ ਹੁਣ ਬੀਟ ਬੌਕਸਿੰਗ ਦਾ ਕਾਫੀ ਚਲਣ ਚੱਲ ਰਿਹਾ ਹੈ। ਮੂੰਹ ਦੇ ਨਾਲ ਤਰ੍ਹਾਂ ਤਰ੍ਹਾਂ ਦੀਆਂ ਅਵਾਜ਼ਾਂ ਨਾਲ ਸੰਗੀਤ ਦੇਣਾ ਅੱਜ ਦੇ ਯੁੱਗ ਦਾ ਨਵਾਂ ਸੰਗੀਤ ਹੈ ਜਿਸ ਨੂੰ ਵੀਡੀਓ 'ਚ ਨਜ਼ਰ ਆ ਰਹੇ ਇਹ ਸਰਦਾਰ ਬਾਖੂਬੀ ਬਿਆਨ ਕਰ ਰਹੇ ਹਨ ਉਹ ਵੀ ਪੰਜਾਬ ਦੇ ਲੋਕ ਗੀਤ 'ਜੁਗਨੀ' 'ਤੇ ਜਿਸ ਨੂੰ ਬਹੁਤ ਸਾਰੇ ਗਾਇਕ ਆਪਣੀ ਆਪਣੀ ਅਵਾਜ਼ ਅਤੇ ਅੰਦਾਜ਼ ਨਾਲ ਗਾ ਚੁੱਕੇ ਹਨ।

 
View this post on Instagram
 

Looking for jugni? If you know where she is please tag her below Follow Singer: @jagmeet_saini

A post shared by Instant Pollywood (@instantpollywood) on

ਹੋਰ ਵੇਖੋ : ਗਾਇਕ ਨੇ ਸਾਂਝੀ ਕੀਤੀ ਆਪਣੇ ਫੈਨ ਦੀ ਤਸਵੀਰ ਜਿਹੜਾ ਅੱਜ ਖੁਦ ਹੈ ਸੁਪਰਸਟਾਰ, ਕੀ ਤੁਸੀਂ ਪਹਿਚਾਣਿਆ ? ਇਹਨਾਂ ਗਾਇਕਾਂ ਨੇ ਜੁਗਨੀ ਨੂੰ ਬੀਟ ਬੌਕਸਿੰਗ ਦਾ ਤੜਕਾ ਲਗਾ ਬੜਾ ਹੀ ਸ਼ਾਨਦਾਰ ਗਾਇਆ ਹੈ। ਵੱਡੀ ਉਮਰ ਦੇ ਪੰਜਾਬੀ ਇਸ ਨੂੰ ਭਾਵੇਂ ਪਸੰਦ ਨਾ ਕਰਨ ਪਰ ਅੱਜ ਦੇ ਨੌਜਵਾਨਾਂ ਦੀ ਪਹਿਲੀ ਪਸੰਦ ਇਸੇ ਤਰ੍ਹਾਂ ਦਾ ਸੰਗੀਤ ਬਣਿਆ ਹੋਇਆ ਹੈ। ਇਹ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ ਅਤੇ ਲੋਕ ਇਹਨਾਂ ਕਲਾਕਾਰਾਂ ਦੀ ਕਾਫੀ ਤਾਰੀਫ ਵੀ ਕਰ ਰਹੇ ਹਨ।

0 Comments
0

You may also like