Advertisment

ਪ੍ਰਭ ਗਿੱਲ ਪੇਸ਼ ਕਰ ਰਹੇ ਨੇ ਪਿਆਰ ਦੇ ਰੰਗ ਆਪਣੇ ਨਵੇਂ ਗੀਤ ‘ਲਵ ਯੂ ਓਏ’ 'ਚ, ਦਰਸ਼ਕਾਂ ਵੱਲੋਂ ਮਿਲ ਰਿਹਾ ਹੈ ਭਰਵਾਂ ਹੁੰਗਾਰਾ

author-image
By Lajwinder kaur
New Update
ਪ੍ਰਭ ਗਿੱਲ ਪੇਸ਼ ਕਰ ਰਹੇ ਨੇ ਪਿਆਰ ਦੇ ਰੰਗ ਆਪਣੇ ਨਵੇਂ ਗੀਤ ‘ਲਵ ਯੂ ਓਏ’ 'ਚ, ਦਰਸ਼ਕਾਂ ਵੱਲੋਂ ਮਿਲ ਰਿਹਾ ਹੈ ਭਰਵਾਂ ਹੁੰਗਾਰਾ
Advertisment
ਪ੍ਰਭ ਗਿੱਲ ਅਜਿਹੇ ਗਾਇਕ ਨੇ ਜਿਨ੍ਹਾਂ ਦੇ ਜ਼ਿਆਦਤਰ ਗਾਣੇ ਰੋਮਾਂਟਿਕ ਜ਼ੌਨਰ ਦੇ ਹੀ ਹੁੰਦੇ ਹਨ। ਦਰਸ਼ਕਾਂ ‘ਚ ਪਿਆਰ ਨੂੰ ਵੰਡਦੇ ਹੋਏ ਉਨ੍ਹਾਂ ਦਾ ਇੱਕ ਹੋਰ ਨਵਾਂ ਗੀਤ LOVE YOU OYE ਸਰੋਤਿਆਂ ਦੀ ਕਚਹਿਰੀ ‘ਚ ਹਾਜ਼ਿਰ ਹੋ ਚੁੱਕਿਆ ਹੈ। ਇਸ ਗਾਣੇ ਨੂੰ ਪ੍ਰਭ ਗਿੱਲ ਨੇ ਆਪਣੀ ਪਿਆਰ ਭਰੀ ਆਵਾਜ਼ ਦੇ ਨਾਲ ਗਾਇਆ ਹੈ, ਤੇ ਫੀਮੇਲ ਗਾਇਕਾ ਸਵੀਤਾਜ ਬਰਾੜ ਨੇ ਗੀਤ ‘ਚ ਉਨ੍ਹਾਂ ਦੇ ਸਾਥ ਦਿੱਤਾ ਹੈ। ਹੋਰ ਵੇਖੋ:‘ਜੱਜਮੈਂਟਲ ਹੈ ਕਿਆ’ ਦੇ ਨਵੇਂ ਗੀਤ ‘ਚ ਦੇਖਣ ਨੂੰ ਮਿਲ ਰਹੀ ਹੈ ਕੰਗਨਾ ਰਣੌਤ ਤੇ ਜਿੰਮੀ ਸ਼ੇਰਗਿੱਲ ਦੀ ਜੁਗਲਬੰਦੀ ਇਸ ਗਾਣੇ ਦੇ ਬੋਲ ਮਨਿੰਦਰ ਕੈਲੀ ਦੀ ਕਲਮ ‘ਚੋਂ ਨਿਕਲੇ ਨੇ ਤੇ ਮਿਊਜ਼ਿਕ ਦੇਸੀ ਰੂਟਜ਼ ਨੇ ਦਿੱਤਾ ਹੈ। ਇਸ ਗਾਣੇ ਦੀ ਵੀਡੀਓ ਟਰੂ ਮੇਕਰਸ ਵੱਲੋਂ ਖ਼ੂਬਸੂਰਤ ਤਿਆਰ ਕੀਤੀ ਗਈ ਹੈ। ਇਸ ਗਾਣੇ OldSkool Music ਦੇ ਲੇਬਲ ਹੇਠ ਰਿਲੀਜ਼ ਕੀਤਾ ਹੈ। ਇਸ ਗਾਣੇ ‘ਚ ਅਦਾਕਾਰੀ ਖੁਦ ਪ੍ਰਭ ਗਿੱਲ ਨੇ ਕੀਤੀ ਹੈ ਤੇ ਉਨ੍ਹਾਂ ਦਾ ਸਾਥ ਦੇ ਰਹੇ ਨੇ ਪੰਜਾਬੀ ਇੰਡਸਟਰੀ ਦੀ ਖ਼ੂਬਸੂਰਤ ਮਾਡਲ ਮਾਹਿਰਾ ਸ਼ਰਮਾ। ਇਸ ਗਾਣੇ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ। ਇਸ ਗਾਣੇ ਨੂੰ ਇੱਕ ਮਿਲੀਅਨ ਵਿਊਜ਼ ਮਿਲ ਚੁੱਕੇ ਹਨ।
Advertisment

Stay updated with the latest news headlines.

Follow us:
Advertisment
Advertisment
Latest Stories
Advertisment