‘ਸੁਪਰ ਸਟਾਰ’ ਗੀਤ ਨੂੰ ਲਗਾਇਆ ਹਰਿਆਣਵੀ-ਪੰਜਾਬੀ ਗਾਇਕਾਂ ਨੇ ਆਪਣੀ ਆਵਾਜ਼ ਦਾ ਤੜਕਾ, ਦੇਖੋ ਵੀਡੀਓ

Written by  Lajwinder kaur   |  January 24th 2019 11:14 AM  |  Updated: January 24th 2019 11:33 AM

‘ਸੁਪਰ ਸਟਾਰ’ ਗੀਤ ਨੂੰ ਲਗਾਇਆ ਹਰਿਆਣਵੀ-ਪੰਜਾਬੀ ਗਾਇਕਾਂ ਨੇ ਆਪਣੀ ਆਵਾਜ਼ ਦਾ ਤੜਕਾ, ਦੇਖੋ ਵੀਡੀਓ

ਪੰਜਾਬੀ ਫਿਲਮ ‘ਸਾਡੀ ਮਰਜ਼ੀ’ ਜਿਸਦੇ ਬੈਕ ਟੂ ਬੈਕ ਗੀਤ ਰਿਲੀਜ਼ ਹੋ ਰਹੇ ਨੇ ਤੇ ਇਸ ਵਾਰ ਸਾਡੀ ਮਰਜ਼ੀ ਦਾ ਇੱਕ ਹੋਰ ਗੀਤ ਸੁਪਰ ਸਟਾਰ ਰਿਲੀਜ਼ ਹੋਇਆ ਹੈ। ਜਿਸ ਚ ਦਰਸ਼ਕਾਂ ਨੂੰ ਕੁੱਝ ਵੱਖਰਾ ਦੇਖਣ ਨੂੰ ਮਿਲੇਗਾ। ਇਸ ਗੀਤ ਨੂੰ ਦੋ ਸਿੰਗਰਾਂ ਨੇ ਗਾਇਆ ਹੈ ਜਿਸ ਚ ਇੱਕ ਹਰਿਆਣਾ ਦੇ ਮਸ਼ਹੂਰ ਸਿੰਗਰ ਹਰਿਆਣਵੀ ਸਿੰਗਰ MD KD ਤੇ ਪੰਜਾਬੀ ਗੀਤਕਾਰ ਤੇ ਸਿੰਗਰ ਵਿੰਦਰ ਨਾਥੁ ਮਾਜਰਾ ਨੇ ਆਪਣੀ ਆਵਾਜ਼ ਦੇ ਨਾਲ ਸ਼ਿੰਗਾਰਿਆ ਹੈ। ਇਸ ਗੀਤ ਦੇ ਬੋਲ ਵਿੰਦਰ ਨਾਥੁ ਮਾਜਰਾ ਤੇ MD KD ਨੇ ਹੀ ਲਿਖੇ ਨੇ। ਇਸ ਗੀਤ ਨੂੰ ਜੀ.ਐਲ.ਪ੍ਰੋਡਕਸ਼ਨ ਦੇ ਯੂਟਿਊਬ ਚੈਨਲ ‘ਤੇ ਰਿਲੀਜ਼ ਕੀਤਾ ਗਿਆ ਹੈ।

ਹੋਰ ਵੇਖੋ: ਜੈਸਮੀਨ ਸੈਂਡਲਾਸ ਦਾ ਦਿਲ ਕਿਸ ਦੇ ਪਿੱਛੇ ਪਿੱਛੇ ਭੱਜ ਰਿਹਾ ਹੈ, ਦੇਖੋ ਵੀਡੀਓ

ਗੱਲ ਕਰਦੇ ਹਾਂ ਵੀਡੀਓ ਦੀ ਜਿਸ ਨੂੰ ਖੇਤ ਤੇ ਇੱਟਾਂ ਦੇ ਭੱਠੇ ਉੱਤੇ ਸ਼ੂਟ ਕੀਤਾ ਗਿਆ ਹੈ। ਸੁਪਰ ਸਟਾਰ ਗੀਤ ‘ਚ ਫਿਲਮ ਦੇ ਹੀਰੋ ਅਨਿਰੁਧ ਲਲਿਤ ਦੇ ਨਾਲ ਪੰਜਾਬੀ ਅਤੇ ਹਰਿਆਣਾ ਦੇ ਸਿੰਗਰ ਵਿੰਦਰ ਨਾਥੁ ਮਾਜਰਾ ਤੇ MD KD ਵੀ ਨਜ਼ਰ ਆ ਰਹੇ ਨੇ। ਗੀਤ ਨੂੰ ਬਹੁਤ ਹੀ ਵਧੀਆ ਗਾਇਆ ਹੈ ਜਿਸ ‘ਚ ਗੱਭਰੂ ਅਨਿਰੁਧ ਦੀ ਤਾਰੀਫਾਂ ਕੀਤੀਆਂ ਗਈਆਂ ਨੇ। ਇਹ ਗੀਤ ਸਰੋਤਿਆਂ ਨੂੰ ਬਹੁਤ ਹੀ ਪਸੰਦ ਆ ਰਿਹਾ ਹੈ।

ਹੋਰ ਵੇਖੋ: 2019 ਦਾ ਪਹਿਲਾਂ ਗੀਤ ਲੈ ਕੇ ਆ ਰਹੇ ਨੇ ਬੱਬਲ ਰਾਏ

ਇਸ ਫਿਲਮ ‘ਚ ਨਾਇਕ ਦੀ ਭੂਮਿਕਾ ਨਾਇਕ ਅਨਿਰੁਧ ਲਲਿਤ ਤੇ ਨਾਇਕਾ ਦੀ ਭੂਮਿਕਾ ਆਂਚਲ ਤਿਆਗੀ ਤੇ ਇਹਨਾਂ ਤੋਂ ਇਲਾਵਾ ਪੰਜਾਬੀ ਇੰਡਸਟਰੀ ਦੇ ਦਿੱਗਜ ਅਦਾਕਾਰ ਯੋਗਰਾਜ ਸਿੰਘ, ਨੀਨਾ ਬੰਡੋਲ, ਅਨਿਰੁਧ ਲਲਿਤ ਤੇ ਹਾਰਬੀ ਸੰਘਾ ਸਣੇ ਹੋਰ ਕਈ ਕਲਾਕਾਰ ਨਜ਼ਰ ਆਉਣਗੇ। ਇਸ ਫਿਲਮ ਨੂੰ ਅਜੇ ਚੰਡੋਕ ਵੱਲੋਂ ਨਿਰਦੇਸ਼ਤ ਕੀਤਾ ਗਿਆ ਹੈ। ਪੰਜਾਬੀ ਫਿਲਮ ‘ਸਾਡੀ ਮਰਜ਼ੀ’ ਜੋ ਕਿ ਪੱਚੀ ਜਨਵਰੀ ਨੂੰ ਸਿਨੇਮਾ ਘਰਾਂ ‘ਚ ਰਿਲੀਜ਼ ਹੋਣ ਜਾ ਰਹੀ ਹੈ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network