ਨਾਨਕ ਪਾਤਸ਼ਾਹ ਦੇ 550 ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਪੰਜਾਬੀ ਸੰਗੀਤ ਜਗਤ, ਇਹਨਾਂ ਗਾਇਕਾਂ ਨੇ ਰਿਲੀਜ਼ ਕੀਤੇ ਗੀਤ

Written by  Aaseen Khan   |  November 07th 2019 12:21 PM  |  Updated: November 07th 2019 12:21 PM

ਨਾਨਕ ਪਾਤਸ਼ਾਹ ਦੇ 550 ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਪੰਜਾਬੀ ਸੰਗੀਤ ਜਗਤ, ਇਹਨਾਂ ਗਾਇਕਾਂ ਨੇ ਰਿਲੀਜ਼ ਕੀਤੇ ਗੀਤ

ਜਗਤ ਗੁਰ ਬਾਬਾ ਨਾਨਕ ਜੀ ਦਾ 550 ਵਾਂ ਪ੍ਰਕਾਸ਼ ਦਿਹਾੜਾ 12 ਨਵੰਬਰ ਨੂੰ ਪੂਰੀ ਦੁਨੀਆਂ 'ਚ ਧੂਮ ਧਾਮ ਨਾਲ ਮਨਾਇਆ ਜਾ ਰਿਹਾ ਹੈ। ਜਿੱਥੇ 72 ਸਾਲ ਬਾਅਦ ਕਰਤਾਰਪੁਰ ਲਾਂਘਾ ਖੁੱਲ੍ਹਣ ਦੀ ਖੁਸ਼ੀ ਇਸ ਪ੍ਰਕਾਸ਼ ਦਿਹਾੜੇ 'ਤੇ ਸੰਗਤਾਂ ਨੂੰ ਮਿਲ ਰਹੀ ਹੈ ਉਥੇ ਹੀ ਪੰਜਾਬੀ ਸੰਗੀਤ ਜਗਤ ਦੇ ਕਲਾਕਾਰ ਵੀ ਗੁਰੂ ਨਾਨਕ ਪਾਤਸ਼ਾਹ ਦੇ ਫਲਸਫੇ ਅਤੇ ਉਪਦੇਸ਼ ਬਿਆਨ ਕਰਦੇ ਗਾਣੇ ਹਰ ਰੋਜ਼ ਰਿਲੀਜ਼ ਕਰ ਰਹੇ ਹਨ।

ਹੁਣ ਤੱਕ ਬਹੁਤ ਸਾਰੇ ਗਾਇਕਾਂ ਦਾ ਨਾਮ ਇਸ ਲਿਸਟ 'ਚ ਜੁੜ ਚੁੱਕਿਆ ਹੈ ਜਿੰਨ੍ਹਾਂ 'ਚ ਬੱਬੂ ਮਾਨ, ਸੁਖਸ਼ਿੰਦਰ ਸ਼ਿੰਦਾ, ਅਨਮੋਲ ਗਗਨ ਮਾਨ,ਅਜੀਤ ਸਿੰਘ, ਜੈਜ਼ੀ ਬੀ,ਆਰ ਨੇਤ,ਸੁਨੰਦਾ ਸ਼ਰਮਾ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਨਾਮ ਹਨ ਜਿੰਨ੍ਹਾਂ ਦੇ ਗਾਣੇ ਤੁਹਾਨੂੰ ਅੱਜ ਸੁਨਾਉਣ ਵਾਲੇ ਹਾਂ।

guru nanak dev ji guru nanak dev ji

ਗਾਇਕਾਂ ਵੱਲੋਂ ਰਿਲੀਜ਼ ਕੀਤੇ ਗਏ ਇਹਨਾਂ ਗਾਣਿਆਂ 'ਚ ਬਾਬੇ ਨਾਨਕ ਦੇ ਉਪਦੇਸ਼ ਤੋਂ ਇਲਾਵਾ ਅੱਜ ਦੇ ਸਮਾਜਿਕ ਹਾਲਾਤ ਅਤੇ ਲਾਂਘੇ ਦਾ ਜ਼ਿਕਰ ਵੀ ਕੀਤਾ ਜਾ ਰਿਹਾ ਹੈ। ਬਹੁਤ ਸਾਰੇ ਗਾਣੇ ਬਾਬੇ ਨਾਨਕ ਦੀਆਂ ਸਿਫਤਾਂ ਕਰਦੇ ਹੋਏ ਵੀ ਸੁਣੇ ਜਾ ਸਕਦੇ ਹਨ। ਆਉ ਦੇਖਦੇ ਹੁਣ ਤੱਕ ਕਿਹੜੇ ਕਿਹੜੇ ਗਾਇਕ ਗਾਣੇ ਰਿਲੀਜ਼ ਕਰ ਚੁੱਕੇ ਹਨ।

ਬੱਬੂ ਮਾਨ - ਲਾਂਘਾ

ਸਤਿੰਦਰ ਸਰਤਾਜ - ਆਰਤੀ 

ਅਜੀਤ ਸਿੰਘ - ਨਾਨਕ ਦੇ ਦੇਸ਼

ਸੁਖਸ਼ਿੰਦਰ ਸ਼ਿੰਦਾ - ਗੁਰੂ ਨਾਨਕ ਮਹਿਮਾ

ਅਨਮੋਲ ਗਗਨ ਮਾਨ - ਨਾਨਕ

ਸੁਨੰਦਾ ਸ਼ਰਮਾ - ਨਾਨਕੀ ਦਾ ਵੀਰ

ਆਰ ਨੇਤ - ਬਾਬਾ ਨਾਨਕ

ਗੁਰਲੇਜ ਅਖਤਰ ਅਤੇ ਕੁਲਵਿੰਦਰ ਕੈਲੀ - ਸੱਚ ਖੰਡ

ਜੈਜ਼ੀ ਬੀ - ਧੰਨ ਧੰਨ ਬਾਬਾ ਨਾਨਕ

ਰਵਿੰਦਰ ਗਰੇਵਾਲ - ਮੇਰਾ ਸਤਿਗੁਰ ਬਾਬਾ ਨਾਨਕ

ਹਰਸ਼ਦੀਪ ਕੌਰ ਅਤੇ ਹੋਰ ਕਲਾਕਾਰ - ਸਤਿਗੁਰ ਨਾਨਕ ਆਏ ਨੇ

ਫ਼ਿਰੋਜ਼ ਖ਼ਾਨ - ਮਾਰੋ ਬਾਬਾ ਜੀ ਗੇੜਾ 

ਮੀਤ ਕੌਰ -550 ਸਾਲ ਗੁਰੂ ਦੀ ਬਾਣੀ ਦੇ ਨਾਲ 

ਹੋਰ ਵੇਖੋ : ਪੀਟੀਸੀ ਰਿਕਾਰਡਜ਼ ਵੱਲੋਂ ਭਾਈ ਅੰਮ੍ਰਿਤਪਾਲ ਸਿੰਘ ਦੀ ਆਵਾਜ਼ 'ਚ ਨਵਾਂ ਸ਼ਬਦ ਰਿਲੀਜ਼ 

ਇਹਨਾਂ ਤੋਂ ਇਲਾਵਾ ਆਉਣ ਵਾਲੇ ਸਮੇਂ 'ਚ ਹੋਰ ਵੀ ਬਹੁਤ ਸਾਰੇ ਗਾਣੇ ਸਾਹਮਣੇ ਆਉਣ ਵਾਲੇ ਹਨ। ਪੰਜਾਬੀ ਸੰਗੀਤ ਜਗਤ ਤੋਂ ਇਲਾਵਾ ਬਾਲੀਵੁੱਡ 'ਚ ਗੁਰ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਗਾਣੇ ਰਿਲੀਜ਼ ਕੀਤੇ ਗਏ ਹਨ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network