ਖੇਤੀ ਬਿੱਲ ਰੱਦ ਹੋਣ ‘ਤੇ ਪੰਜਾਬੀ ਸਿਤਾਰਿਆਂ ਨੇ ਵੀ ਜਤਾਈ ਖੁਸ਼ੀ, ਸੰਘਰਸ਼ ‘ਚ ਸ਼ਾਮਿਲ ਹਰ ਵਿਅਕਤੀ ਨੂੰ ਦਿੱਤੀ ਵਧਾਈ

Written by  Shaminder   |  November 20th 2021 11:18 AM  |  Updated: November 20th 2021 11:18 AM

ਖੇਤੀ ਬਿੱਲ ਰੱਦ ਹੋਣ ‘ਤੇ ਪੰਜਾਬੀ ਸਿਤਾਰਿਆਂ ਨੇ ਵੀ ਜਤਾਈ ਖੁਸ਼ੀ, ਸੰਘਰਸ਼ ‘ਚ ਸ਼ਾਮਿਲ ਹਰ ਵਿਅਕਤੀ ਨੂੰ ਦਿੱਤੀ ਵਧਾਈ

ਬੀਤੇ ਦਿਨ ਕੇਂਦਰ ਸਰਕਾਰ ਨੇ ਖੇਤੀ ਕਾਨੂੰਨਾਂ (agriculture bill)  ਨੂੰ ਵਾਪਸ ਲੈਣ ਦਾ ਐਲਾਨ ਕਰ ਦਿੱਤਾ ਹੈ । ਜਿਸ ਤੋਂ ਬਾਅਦ ਪੰਜਾਬ ‘ਚ ਜਸ਼ਨ ਦਾ ਮਹੌਲ ਬਣਿਆ ਹੋਇਆ ਹੈ । ਬੀਤੇ ਦਿਨ ਪੰਜਾਬ ਦੇ ਵੱਖ ਵੱਖ ਜ਼ਿਲਿਆਂ ‘ਚ ਖੇਤੀ ਕਾਨੂੰਨ ਰੱਦ ਹੋਣ ਦੀ ਖੁਸ਼ੀ ‘ਚ ਜਸ਼ਨ (Celebration) ਮਨਾਏ ਗਏ । ਉੱਥੇ ਹੀ ਪੰਜਾਬੀ ਸਿਤਾਰਿਆਂ (Punjabi Stars) ਨੇ ਵੀ ਖੇਤੀ ਕਾਨੂੰਨ ਰੱਦ ਹੋਣ ‘ਤੇ ਖੁਸ਼ੀ ਜਤਾਈ । ਅਦਾਕਾਰ ਦਰਸ਼ਨ ਔਲਖ (Darshan Aulakh)  ਨੇ ਵੀ ਆਪਣੀ ਇੱਕ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ ਕਿ ‘ਬਾਬੇ ਨੇ ਬਾਬਰ ਝੁਕਾ ਦਿੱਤਾ, ਇੱਕ ਵਾਰ ਫਿਰ ਔਲਖਾ, ਪੰਜਾਬੀਆਂ ਨੇ ਦਿੱਲੀ ਦਾ ਤਖਤ ਹਿਲਾ ਦਿੱਤਾ’ ਹਿੰਮਤ ਏ ਮਰਦਾ ਮਦਦ ਏ ਖੁਦਾ’’।

Darshan Aulakh image From instagram

ਹੋਰ ਪੜ੍ਹੋ : ਜਸਵਿੰਦਰ ਭੱਲਾ ਦੇ ਪੁੱਤਰ ਪੁਖਰਾਜ ਭੱਲਾ ਦਾ ਹੋਇਆ ਵਿਆਹ, ਤਸਵੀਰਾਂ ਵਾਇਰਲ

ਇਸ ਤੋਂ ਇਲਾਵਾ ਰਣਜੀਤ ਬਾਵਾ ਨੇ ਵੀ ਇੱਕ ਪੋਸਟ ਸਾਂਝੀ ਕਰਦੇ ਹੋਏ ਸਭ ਨੂੰ ਖੇਤੀ ਬਿੱਲ ਵਾਪਸ ਹੋਣ ‘ਤੇ ਸਭ ਨੂੰ ਵਧਾਈ ਦਿੱਤੀ ਹੈ । ਦੱਸ ਦਈਏ ਕਿ ਬੀਤੇ ਦਿਨ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਮੌਕੇ ‘ਤੇ ਦੇਸ਼ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦਾ ਐਲਾਨ ਕਰ ਦਿੱਤਾ ਹੈ ।

Ranjit Bawa shared post image From instagram

ਪਰ ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਉਹ ਹਾਲੇ ਦਿੱਲੀ ਦੀਆਂ ਸਰਹੱਦਾਂ ‘ਤੇ ਡਟੇ ਰਹਿਣਗੇ । ਹਾਲਾਂਕਿ ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਸਪਸ਼ਟ ਕਰ ਦਿੱਤਾ ਹੈ ਕਿ ਅੰਦੋਲਨ ਤਤਕਾਲ ਵਾਪਸ ਨਹੀਂ ਹੋਵੇਗਾ। ਅਸੀਂ ਉਸ ਦਿਨ ਦਾ ਇੰਤਜ਼ਰ ਕਰਾਂਗੇ ਜਦੋਂ ਖੇਤੀ ਕਾਨੂੰਨ ਨੂੰ ਸੰਸਦ ਵਿਚ ਰੱਦ ਕੀਤਾ ਜਾਵੇਗਾ।

ਰਾਕੇਸ਼ ਟਿਕੈਤ ਨੇ ਇਹ ਵੀ ਸਪਸ਼ਟ ਕੀਤਾ ਕਿ ਸਰਕਾਰ ਐਮਐਸਪੀ ਦੇ ਨਾਲ ਨਾਲ ਕਿਸਾਨਾਂ ਨਾਲ ਸਬੰਧਿਤ ਦੂਜੇ ਮੁੱਦਿਆਂ ’ਤੇ ਵੀ ਗੱਲਬਾਤ ਕਰੀਏ। ਰਾਕੇਸ਼ ਟਿਕੈਤ ਨੇ ਕਿਹਾ ਕਿ ਪੀਐਮ ਮੋਦੀ ਦੇ ਐਲਾਨ ’ਤੇ ਭਰੋਸਾ ਨਹੀਂ ਹੈ। ਉਨ੍ਹਾਂ ਕਿਹਾ ਕਿ ਅਜੇ ਤਾਂ ਐਲਾਨ ਹੀ ਹੋਇਆ ਹੈ। ਅਸੀਂ ਸੰਸਦ ਵਿਚ ਕਾਨੂੰਨਾਂ ਦੀ ਵਾਪਸੀ ਤਕ ਇੰਤਜ਼ਾਰ ਕਰਾਂਗੇ।

 

View this post on Instagram

 

A post shared by Ranjit Bawa (@ranjitbawa)


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network