ਕਿਸਾਨਾਂ ਦੇ ਦਿੱਲੀ ਮਾਰਚ ਨੂੰ ਪੂਰਾ ਸਮਰਥਨ ਦੇ ਰਹੇ ਹਨ ਪੰਜਾਬੀ ਇੰਡਸਟਰੀ ਦੇ ਸਿਤਾਰੇ

Written by  Rupinder Kaler   |  November 27th 2020 02:49 PM  |  Updated: November 27th 2020 02:49 PM

ਕਿਸਾਨਾਂ ਦੇ ਦਿੱਲੀ ਮਾਰਚ ਨੂੰ ਪੂਰਾ ਸਮਰਥਨ ਦੇ ਰਹੇ ਹਨ ਪੰਜਾਬੀ ਇੰਡਸਟਰੀ ਦੇ ਸਿਤਾਰੇ

ਪੰਜਾਬੀ ਇੰਡਸਟਰੀ ਦੇ ਸਿਤਾਰਿਆਂ ਵੱਲੋਂ ਕਿਸਾਨ ਅੰਦੋਲਨ 'ਚ ਪੂਰਾ ਸਮਰਥਨ ਦਿੱਤਾ ਜਾ ਰਿਹਾ ਹੈ । ਹਰ ਗਾਇਕ ਤੇ ਫ਼ਿਲਮੀ ਸਿਤਾਰੇ ਵੱਲੋਂ ਕਿਸਾਨਾਂ ਦੇ ਮੋਰਚਾ ਫਤਹਿ ਕਰਨ ਲਈ ਅਰਦਾਸ ਬੇਨਤੀਆਂ ਕੀਤੀਆਂ ਜਾ ਰਹੀਆਂ ਹਨ। ਪੰਜਾਬੀ ਗਾਇਕ ਤੇ ਅਦਾਕਾਰ ਹਰਭਜਨ ਮਾਨ ਨੇ ਟਵੀਟ ਕਰਦਿਆਂ ਲਿਖਿਆ, 'ਕਿਹੜਾ ਬੰਨ੍ਹ ਮਾਰੂ ਯਾਰੋ, ਵਗਦਿਆਂ ਦਰਿਆਵਾਂ ਨੂੰ। ਸ਼ਾਲਾ! ਸੱਚਾਈ ਦੀ ਜਿੱਤ ਹੋਵੇ, ਸ਼ਾਲਾ! ਰੋਟੀ ਦੀ ਜਿੱਤ ਹੋਵੇ।'

ਹੋਰ ਪੜ੍ਹੋ :

diljit

ਇਸੇ ਤਰ੍ਹਾਂ ਗਾਇਕ ਦਿਲਜੀਤ ਨੇ ਵੀ ਕਿਸਾਨ ਅੰਦੋਲਨ ਦੀਆਂ ਤਸਵੀਰਾਂ ਸ਼ੇਅਰ ਕਰਦਿਆਂ ਲਿਖਿਆ,'ਬਾਬਾ ਭਲੀ ਕਰੇ, ਅੰਗ ਸੰਗ ਸਹਾਈ ਹੋਣ।'

jazzy

ਪੰਜਾਬੀ ਗਾਇਕ ਜੈਜ਼ੀ ਬੀ ਨੇ ਵੀ ਕਿਸਾਨ ਕਾਫਲੇ ਦੀ ਤਸਵੀਰ ਸਾਂਝੀ ਕਰਦਿਆਂ ਅਰਦਾਸ ਕੀਤੀ, 'ਵਾਹਿਗੁਰੂ ਜੀ ਕਿਰਪਾ ਰੱਖਿਓ, ਇਹ ਮੈਦਾਨ ਫਤਹਿ ਕਰਨ ਸਾਡੇ ਕਿਸਾਨ ਮਜਦੂਰ।'  ਇਸ ਤੋਂ ਇਲਾਵਾ ਹਾਰਡੀ ਸੰਧੂ ਤੇ ਐਮੀ ਵਿਰਕ ਨੇ ਵੀ ਸੋਸ਼ਲ ਮੀਡੀਆ ਜ਼ਰੀਏ ਕਿਸਾਨ ਕਾਫਲੇ ਦੀਆਂ ਤਸਵੀਰਾਂ ਸ਼ੇਅਰ ਕਰਦਿਆਂ ਆਪਣਾ ਸਮਰਥਨ ਦਿੱਤਾ ਹੈ।

 

View this post on Instagram

 

A post shared by Jazzy B (@jazzyb)


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network