Advertisment

ਹੋਲੀ ਦੇ ਤਿਉਹਾਰ ਦੀਆਂ ਰੌਣਕਾਂ, ਪੰਜਾਬੀ ਕਲਾਕਾਰਾਂ ਨੇ ਦਿੱਤੀ ਵਧਾਈ

author-image
By Shaminder
New Update
ਹੋਲੀ ਦੇ ਤਿਉਹਾਰ ਦੀਆਂ ਰੌਣਕਾਂ, ਪੰਜਾਬੀ ਕਲਾਕਾਰਾਂ ਨੇ ਦਿੱਤੀ ਵਧਾਈ
Advertisment
ਹੋਲੀ ਦੇ ਤਿਉਹਾਰ ਨੂੰ ਲੈ ਕੇ ਜਿੱਥੇ ਆਮ ਲੋਕਾਂ 'ਚ ਉਤਸ਼ਾਹ ਪਾਇਆ ਜਾ ਰਿਹਾ ਹੈ, ਉੱਥੇ ਹੀ ਸੈਲੀਬ੍ਰੇਟੀਜ਼ ਵੱਲੋਂ ਵੀ ਇਸ ਤਿਉਹਾਰ ਨੂੰ ਪੂਰੇ ਚਾਅ ਅਤੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ । ਇਸ ਤਿਉਹਾਰ ਦੇ ਮੌਕੇ 'ਤੇ ਗਾਇਕ ਅਤੇ ਕਲਾਕਾਰ ਕਿਵੇਂ ਆਪਣੀ ਹੋਲੀ ਮਨਾਉਂਦੇ ਹਨ। ਇਸ ਬਾਰੇ ਪੀਟੀਸੀ ਪੰਜਾਬੀ ਦੇ ਨਾਲ ਆਪਣਾ ਐਕਸਪੀਰੀਅੰਸ ਸ਼ੇਅਰ ਕਰਦੇ ਹੋਏ ਇਨ੍ਹਾਂ ਕਲਾਕਾਰਾਂ ਚੋਂ ਰੋਸ਼ਨ ਪ੍ਰਿੰਸ ਨੇ ਦੱਸਿਆ ਕਿ ਹੋਲੀ ਦਾ ਤਿਉਹਾਰ ਦੇ ਮੌਕੇ ਉਨ੍ਹਾਂ ਦੀ ਕੋਸ਼ਿਸ਼ ਹੁੰਦੀ ਹੈ ਕਿ ਉਹ ਆਪਣੇ ਪਰਿਵਾਰ ਅਤੇ ਬੱਚਿਆਂ ਨਾਲ ਰਹਿੰਦੇ ਹਨ ਅਤੇ ਇਹ ਤਿਉਹਾਰ ਮਨਾਉਂਦੇ ਹਨ । ਹੋਰ ਵੇਖੋ:Search ਹੋਲੀ ਵੇਖੋ ਪੰਜਾਬੀ ਗਾਇਕ ਸ਼ੈਰੀ ਮਾਨ ਨੇ ਕੁੜੀ ਨੂੰ ਹੋਲੀ ਦੇ ਰੰਗ ਲਾਉਣ ਦੇ ਚੱਕਰ ‘ਚ ਕਿਵੇਂ ਕਟਵਾ ਲਿਆ ਚਲਾਨ
Advertisment
https://www.instagram.com/p/B9TwpnHoPzx/ ਗਾਇਕ ਫ਼ਿਰੋਜ਼ ਖ਼ਾਨ ਨੇ ਸਭ ਨੂੰ ਹੋਲੀ ਦੀਆਂ ਵਧਾਈਆਂ ਦਿੱਤੀਆਂ ਹਨ ਅਤੇ ਸਭ ਲਈ ਖੁਸ਼ੀਆਂ ਖੇੜੇ ਲਿਆਉਣ ਦੀ ਕਾਮਨਾ ਕੀਤੀ ਹੈ । https://www.instagram.com/p/B9Wp2J_o6yn/ ਹੁਣ ਗੱਲ ਕਰਦੇ ਹਾਂ ਪੰਜਾਬੀ ਇੰਡਸਟਰੀ ਦੀ ਚੁਲਬੁਲੀ ਸੁਨੰਦਾ ਸ਼ਰਮਾ ਦੀ ਜਿਨ੍ਹਾਂ ਨੇ  ਸਰੋਤਿਆਂ ਨੂੰ ਹੋਲੀ ਦੀਆਂ ਵਧਾਈਆਂ ਦਿੱਤੀਆਂ ਹਨ ।ਉਹ ਵੀ ਆਪਣੇ ਪਰਿਵਾਰ ਅਤੇ ਦੋਸਤਾਂ ਮਿੱਤਰਾਂ ਨਾਲ ਹੋਲੀ ਮਨਾਉਣਾ ਪਸੰਦ ਕਰਦੇ ਹਨ। https://www.instagram.com/p/B9YfsSkIESC/ ਗਾਇਕ ਅਤੇ ਅਦਾਕਾਰ ਰਣਜੀਤ ਬਾਵਾ ਨੇ ਹੋਲੀ ਦੀਆਂ ਵਧਾਈਆਂ ਸਰੋਤਿਆਂ ਨੂੰ ਦਿੱਤੀਆਂ ਹਨ । https://www.instagram.com/p/B9Wug1KIN_l/ ਰੰਗਾਂ ਦੇ ਇਸ ਤਿਉਹਾਰ ਨੂੰ ਲੈ ਕੇ ਹਰ ਕੋਈ ਉਤਸ਼ਾਹਿਤ ਹੈ ਅਤੇ ਲੋਕ ਆਪੋ ਆਪਣੇ ਅੰਦਾਜ਼ 'ਚ ਇਸ ਤਿਉਹਾਰ ਦੀਆਂ ਖੁਸ਼ੀਆਂ ਮਨਾਉਂਦਾ ਹੈ । ਕੋਈ ਨੱਚ ਗਾ ਕੇ ਰੰਗ ਗੁਲਾਲ ਲਗਾ ਕੇ ਅਤੇ ਕੋਈ ਮਠਿਆਈਆਂ ਦੀ ਮਿਠਾਸ ਦੇ ਨਾਲ ਇੱਕ ਦੂਜੇ ਦਾ ਮੂੰਹ ਮਿੱਠਾ ਕਰਵਾ ਕੇ ਇਸ ਤਿਉਹਾਰ ਨੂੰ ਮਨਾਉਂਦਾ ਹੈ ।ਪੀਟੀਸੀ ਪੰਜਾਬੀ ਦੀ ਪੂਰੀ ਟੀਮ ਵੱਲੋਂ ਵੀ ਤੁਹਾਨੂੰ ਸਭ ਨੂੰ ਹੋਲੀ ਦੇ ਇਸ ਤਿਉਹਾਰ ਦੀਆਂ ਲੱਖ-ਲੱਖ ਵਧਾਈਆਂ । ਇਹ ਤਿਉੁਹਾਰ ਸਭ ਲਈ ਖੁਸ਼ੀਆਂ ਖੇੜੇ ਲੈ ਕੇ ਅਸੀਂ ਕਾਮਨਾ ਕਰਦੇ ਹਾਂ ।
Advertisment

Stay updated with the latest news headlines.

Follow us:
Advertisment
Advertisment
Latest Stories
Advertisment