Advertisment

ਬੱਬਲ ਰਾਏ ਵੱਲੋਂ ਸਾਂਝੀ ਕੀਤੀ ਇਸ ਪੁਰਾਣੀ ਤਸਵੀਰ 'ਚ ਛੁਪੇ ਨੇ ਕਈ ਨਾਮੀ ਚਿਹਰੇ, ਕੀ ਤੁਸੀਂ ਪਹਿਚਾਣਿਆ ?

author-image
By Aaseen Khan
New Update
ਬੱਬਲ ਰਾਏ ਵੱਲੋਂ ਸਾਂਝੀ ਕੀਤੀ ਇਸ ਪੁਰਾਣੀ ਤਸਵੀਰ 'ਚ ਛੁਪੇ ਨੇ ਕਈ ਨਾਮੀ ਚਿਹਰੇ, ਕੀ ਤੁਸੀਂ ਪਹਿਚਾਣਿਆ ?
Advertisment
ਪੁਰਾਣੀਆਂ ਯਾਦਾਂ ਸ਼ੋਸ਼ਲ ਮੀਡੀਆ 'ਤੇ ਸਾਂਝੀਆਂ ਕਰਨਾ ਅੱਜ ਕੱਲ੍ਹ ਆਮ ਜਿਹੀ ਗੱਲ ਹੋ ਚੁੱਕੀ ਹੈ। ਹੁਣ ਕਿਸੇ ਨੂੰ ਵੀ ਇੰਝ ਨਹੀਂ ਲੱਗਦਾ ਹੈ ਕਿ ਇਹ ਤਸਵੀਰ ਚੰਗੀ ਨਹੀਂ ਹੈ ਤਾਂ ਸ਼ੋਸ਼ਲ ਮੀਡੀਆ 'ਤੇ ਸਾਂਝੀ ਨਹੀਂ ਕਰਨੀ ਸਗੋਂ ਅੱਜ ਕੱਲ੍ਹ ਦਾ ਟਰੈਂਡ ਤਾਂ ਪੁਰਾਣੀਆਂ ਯਾਦਾਂ ਜਿਹੋ ਜਿਹੀਆਂ ਵੀ ਹੋਣ ਸਾਂਝੀਆਂ ਕਰਨ ਦਾ ਹੈ। ਅਜਿਹੀ ਹੀ ਤਸਵੀਰ ਗਾਇਕ ਅਤੇ ਅਦਾਕਾਰ ਬੱਬਲ ਰਾਏ ਵੱਲੋਂ ਸਾਂਝੀ ਕੀਤੀ ਗਈ ਜਿਸ 'ਚ ਇਹ ਕਹਿਣਾ ਗ਼ਲਤ ਨਹੀਂ ਹੋਵੇਗਾ ਕਿ ਅੱਧੀ ਪੰਜਾਬੀ ਇੰਡਸਟਰੀ ਤਸਵੀਰ 'ਚ ਨਜ਼ਰ ਆ ਰਹੀ ਹੈ। ਜੀ ਹਾਂ ਇਹਨਾਂ ਚਿਹਰਿਆਂ ਨੂੰ ਪਹਿਚਾਨਣਾ ਮੁਸ਼ਕਿਲ ਹੈ ਪਰ ਜ਼ਿਆਦਾਤਰ ਪਹਿਚਾਣ 'ਚ ਆ ਜਾਂਦੇ ਹਨ ਕਿਉਂਕਿ ਇਹਨਾਂ ਦੇ ਚਾਹੁਣ ਵਾਲੇ ਲੱਖਾਂ ਨਹੀਂ ਸਗੋਂ ਕਰੋੜਾਂ 'ਚ ਹਨ। ਜੇਕਰ ਤਸਵੀਰ ਦੇਖ ਤੁਸੀਂ ਨਹੀਂ ਪਹਿਚਾਣ ਸਕੇ ਤਾਂ ਦੱਸ ਦਈਏ ਇਸ ਤਸਵੀਰ 'ਚ ਗਾਇਕ ਰਾਜਾ ਬਾਠ, ਕੁਲਵਿੰਦਰ ਬਿੱਲਾ, ਪ੍ਰਭ ਗਿੱਲ, ਅਮਰਿੰਦਰ ਗਿੱਲ, ਹਾਰਡੀ ਸੰਧੂ, ਗੁਰੂ ਰੰਧਾਵਾ, ਅਤੇ ਖੁਦ ਬੱਬਲ ਰਾਏ ਨਜ਼ਰ ਆ ਰਹੇ ਹਨ। ਹੋਰ ਵੇਖੋ : ਰਾਨੂ ਮੰਡਲ ਦਾ ਤੀਜਾ ਗੀਤ ਹੋਇਆ ਰਿਕਾਰਡ, ਇਸ ਵਾਰ ਦਿਖਿਆ ਵੱਖਰਾ ਅੰਦਾਜ਼, ਦੇਖੋ ਵੀਡੀਓ
 
View this post on Instagram
 

Can u recognise kaun kaun aa pic vich .??? n tag them #majorthrowback ? #littlyf

A post shared by Babbal Rai (@babbalrai9) on

ਇਸ ਤਸਵੀਰ ਨੂੰ ਸਾਂਝੀ ਕਰਦੇ ਹੋਏ ਬੱਬਲ ਰਾਏ ਨੇ ਵੀ ਆਪਣੇ ਫੈਨਸ ਨੂੰ ਇਸ ਤਸਵੀਰ 'ਚ ਨਜ਼ਰ ਆ ਰਹੇ ਗਾਇਕਾਂ ਨੂੰ ਪਹਿਚਾਨਣ ਲਈ ਕਿਹਾ ਹੈ ਅਤੇ ਉਹਨਾਂ ਦੇ ਫੈਨਸ ਪਹਿਚਾਣ ਵੀ ਰਹੇ ਹਨ। ਤਸਵੀਰ ਦੇਖਣ 'ਚ ਤਾਂ ਬਹੁਤ ਪੁਰਾਣੀ ਲੱਗ ਰਹੀ ਹੈ। ਇੰਝ ਲੱਗਦਾ ਹੈ ਕਿ ਇਹ ਤਸਵੀਰ ਇਹਨਾਂ ਸਿਤਾਰਿਆਂ ਦੇ ਕਰੀਅਰ ਦੀ ਸ਼ੁਰੂਆਤ ਦੀ ਹੈ। ਤਸਵੀਰ 'ਚ ਨਜ਼ਰ ਆ ਰਹੇ ਇਹ ਸਾਰੇ ਹੀ ਸਿਤਾਰੇ ਅੱਜ ਪੰਜਾਬੀ ਇੰਡਸਟਰੀ ਦੇ ਸ਼ਿਖਰਾਂ 'ਤੇ ਪਹੁੰਚ ਚੁੱਕੇ ਨਾਮ ਹਨ।
Advertisment

Stay updated with the latest news headlines.

Follow us:
Advertisment
Advertisment
Latest Stories
Advertisment