ਇਹਨਾਂ ਪੰਜਾਬੀ ਸਿਤਾਰਿਆਂ ਨੇ ਸ਼ਹੀਦ ਭਗਤ ਸਿੰਘ ਨੂੰ ਜਨਮ ਦਿਹਾੜੇ 'ਤੇ ਕੀਤਾ ਯਾਦ

Written by  Aaseen Khan   |  September 28th 2019 05:35 PM  |  Updated: September 28th 2019 05:35 PM

ਇਹਨਾਂ ਪੰਜਾਬੀ ਸਿਤਾਰਿਆਂ ਨੇ ਸ਼ਹੀਦ ਭਗਤ ਸਿੰਘ ਨੂੰ ਜਨਮ ਦਿਹਾੜੇ 'ਤੇ ਕੀਤਾ ਯਾਦ

ਸ਼ਹੀਦ ਭਗਤ ਸਿੰਘ ਅਜਿਹਾ ਕ੍ਰਾਂਤੀਕਾਰੀ ਜਿਸ ਨੇ ਭਾਰਤੀਆਂ ਨੂੰ ਅਸਲ ਅਜ਼ਾਦੀ ਦਾ ਅਹਿਸਾਸ ਦਿਵਾਇਆ ਸੀ। 28 ਸਤੰਬਰ 1907 ਨੂੰ ਜਨਮੇ ਸ਼ਹੀਦ ਭਗਤ ਸਿੰਘ ਦਾ 112 ਵਾਂ ਜਨਮ ਦਿਹਾੜਾ ਦੇਸ਼ ਭਰ 'ਚ ਮਨਾਇਆ ਜਾ ਰਿਹਾ ਹੈ। ਆਪਣੀ ਕ੍ਰਾਂਤੀਕਾਰੀ ਸੋਚ ਨਾਲ ਅੰਗਰੇਜ਼ੀ ਹਕੂਮਤ ਦੀਆਂ ਜੜ੍ਹਾਂ ਹਿਲਾਉਣ ਵਾਲੇ ਸ਼ਹੀਦ ਭਗਤ ਸਿੰਘ ਨੂੰ ਜਿੱਥੇ ਉਹਨਾਂ ਦੇ ਜਨਮਦਿਨ ਮੌਕੇ ਆਮ ਲੋਕ ਯਾਦ ਕਰ ਰਹੇ ਹਨ ਉੱਥੇ ਹੀ ਪੰਜਾਬ ਦੇ ਗਾਇਕਾਂ ਅਤੇ ਫ਼ਿਲਮੀ ਸਿਤਾਰਿਆਂ ਵੱਲੋਂ ਵੀ ਸ਼ਹੀਦ ਭਗਤ ਸਿੰਘ ਨੂੰ ਯਾਦ ਕਰਦੇ ਹੋਏ ਸ਼ਰਧਾਂਜਲੀ ਦਿੱਤੀ ਜਾ ਰਹੀ ਹੈ।

 

View this post on Instagram

 

HAPPY B’day veereya ??????

A post shared by Ammy Virk ( ਐਮੀ ਵਿਰਕ ) (@ammyvirk) on

ਬਹੁਤ ਸਾਰੇ ਪੰਜਾਬੀ ਸਟਾਰਸ ਨੇ ਸੋਸ਼ਲ ਮੀਡੀਆ 'ਤੇ ਸ਼ਹੀਦ ਭਗਤ ਸਿੰਘ ਦੀ ਤਸਵੀਰ ਅਤੇ ਵੀਡੀਓਜ਼ ਸਾਂਝੀ ਕਰ ਉਹਨਾਂ ਨੂੰ ਯਾਦ ਕੀਤਾ ਹੈ। ਇਹਨਾਂ ਸਿਤਾਰਿਆਂ 'ਚ ਐਮੀ ਵਿਰਕ, ਜ਼ੋਰਾ ਰੰਧਾਵਾ, ਗਿਤਾਜ ਬਿੰਦਰੱਖੀਆ, ਮਿੱਸ ਪੂਜਾ, ਅਤੇ ਰੇਸ਼ਮ ਸਿੰਘ ਅਨਮੋਲ ਨੇ ਭਗਤ ਸਿੰਘ ਨੂੰ ਯਾਦ ਕਰਦੇ ਹੋਏ ਜਨਮ ਦਿਹਾੜੇ ਦੀਆਂ ਵਧਾਈਆਂ ਦਿੱਤੀਆਂ ਹਨ।

 

View this post on Instagram

 

???❤️ #bhagatsingh #shaheed

A post shared by Gitaz Bindrakhia?ਬਿੰਦਰੱਖੀਆ (@gitazbindrakhia) on

 

View this post on Instagram

 

??????

A post shared by Miss Pooja (@misspooja) on

 

View this post on Instagram

 

Happy Birthday to the real Hero ??

A post shared by Resham Anmol (ਰੇਸ਼ਮ ਅਨਮੋਲ) (@reshamsinghanmol) on

ਉੱਥੇ ਗਾਇਕ ਸੁਖਸ਼ਿੰਦਰ ਸ਼ਿੰਦਾ ਨੇ ਭਗਤ ਸਿੰਘ ਲਈ ਗਾਇਆ ਆਪਣਾ ਗਾਣਾ ਸਾਂਝਾ ਕਰਕੇ ਸ਼ਹੀਦ ਭਗਤ ਸਿੰਘ ਨੂੰ ਸ਼ਰਧਾਂਜਲੀ ਦਿੱਤੀ ਹੈ। ਗਾਇਕਾ ਅਨਮੋਲ ਗਗਨ ਮਾਨ ਨੇ ਭਗਤ ਸਿੰਘ ਦੀ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ 'ਮੇਰੇ ਵੀਰ ਭਗਤ ਸਿੰਘ ਹਰ ਪਲ ਸਾਡੇ ਦਿਲ 'ਚ ਦਲੇਰੀ ਬਣ ਕੇ ਜ਼ਿੰਦਾ...ਸਿਰ ਝੁਕਾ ਕੇ ਸਲਾਮ ਬਹਾਦਰ ਨੂੰ'।

23 ਮਾਰਚ 1931 ਨੂੰ ਅੰਗਰੇਜ਼ ਹਕੂਮਤ ਦੇ ਖ਼ਿਲਾਫ਼ ਬਗਾਵਤ ਕਰਨ ਲਈ ਭਗਤ ਸਿੰਘ ਨੂੰ ਉਹਨਾਂ ਦੇ ਦੋ ਹੋਰ ਸਾਥੀਆਂ ਰਾਜਗੁਰੂ ਅਤੇ ਸੁਖਦੇਵ ਨਾਲ ਫਾਂਸੀ ਦੇ ਦਿੱਤੀ ਗਈ ਅਤੇ ਭਗਤ ਸਿੰਘ ਵੀ ਹੱਸਦੇ ਹੱਸਦੇ ਫਾਂਸੀ 'ਤੇ ਝੂਲ ਗਏ ਸਨ। ਅੱਜ ਪੂਰਾ ਦੇਸ਼ ਉਹਨਾਂ ਨੂੰ ਯਾਦ ਕਰ ਰਿਹਾ ਹੈ।

 

View this post on Instagram

 

Mera Veer Bhagat Singh Har Pal Sade Dil Ch Daleri Ban ke Zinda ... Sir Jhuk Ke Slaam Bhadar nu .?

A post shared by Anmol Gagan Maan (@anmolgaganmaanofficial) on


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network