ਪੰਜਾਬੀ ਇੰਡਸਟਰੀ ਦੇ ਕਲਾਕਾਰਾਂ ਨੇ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਦੀਆਂ ਦਿੱਤੀਆਂ ਵਧਾਈਆਂ

Written by  Shaminder   |  November 12th 2019 10:18 AM  |  Updated: November 12th 2019 10:18 AM

ਪੰਜਾਬੀ ਇੰਡਸਟਰੀ ਦੇ ਕਲਾਕਾਰਾਂ ਨੇ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਦੀਆਂ ਦਿੱਤੀਆਂ ਵਧਾਈਆਂ

ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਹਾੜਾ ਪੂਰੀ ਦੁਨੀਆ 'ਚ ਬੜੀ ਹੀ ਸ਼ਰਧਾ ਅਤੇ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ । ਇਸ ਮੌਕੇ ਪੰਜਾਬੀ ਇੰਡਸਟਰੀ ਦੇ ਕਲਾਕਾਰਾਂ ਨੇ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਦਿਹਾੜੇ ਤੇ ਆਪੋ ਆਪਣੇ ਤਰੀਕੇ ਨਾਲ ਗੁਰੂ ਸਾਹਿਬ ਨੂੰ ਯਾਦ ਕੀਤਾ ਹੈ । ਗਗਨ ਕੋਕਰੀ ਨੇ ਵੀ ਆਪਣੇ ਇੰਸਟਾਗ੍ਰਾਮ 'ਤੇ ਇੱਕ ਵੀਡੀਓ ਸਾਂਝੀ ਕਰਕੇ ਪ੍ਰਕਾਸ਼ ਪੁਰਬ ਦੀਆਂ ਵਧਾਈਆਂ ਦਿੱਤੀਆਂ ਹਨ ।

ਹੋਰ ਵੇਖੋ:ਗੁਰੂ ਨਾਨਕ ਦੇਵ ਜੀ ਦੇ ‘550 ਸਾਲਾ ਪ੍ਰਕਾਸ਼ ਪੁਰਬ’ ਨੂੰ ਸਮਰਪਿਤ ਕਮਲ ਖ਼ਾਨ ਲੈ ਕੇ ਆ ਰਹੇ ਨੇ ਗੀਤ ‘ਮਰਦਾਨੇ ਕੇ’

https://www.instagram.com/p/B4v_qj8gq5K/

ਉੱਥੇ ਹੀ ਅਦਾਕਾਰਾ ਸਰਗੁਣ ਮਹਿਤਾ,ਬਿੰਨੂ ਢਿੱਲੋਂ,ਨਿਸ਼ਾ ਬਾਨੋ,ਨੀਰੂ ਬਾਜਵਾ ,ਰਣਜੀਤ ਬਾਵਾ ਸਣੇ ਕਈ ਕਲਾਕਾਰਾਂ ਨੇ ਪ੍ਰਕਾਸ਼ ਪੁਰਬ 'ਤੇ ਸੰਗਤਾਂ ਨੂੰ ਵਧਾਈ ਦਿੱਤੀ ਹੈ ਅਤੇ ਗੁਰੂ ਸਾਹਿਬ ਦੇ ਪਾਏ ਪੂਰਨਿਆਂ 'ਤੇ ਚੱਲਣ ਦੀ ਅਪੀਲ ਕੀਤੀ ਹੈ ।

https://www.instagram.com/p/B4wB-mpg105/

https://www.instagram.com/p/B4v1WJVlR6K/

https://www.instagram.com/p/B4v36kfhOJj/

https://www.instagram.com/p/B4wG5gHFZXG/

ਦੱਸ ਦਈਏ ਕਿ ਅੱਜ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਹਾੜਾ ਸੁਲਤਾਨ ਪੁਰ ਲੋਧੀ ਅਤੇ ਕਰਤਾਰਪੁਰ 'ਚ ਬੜੀ ਹੀ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ ਤੇ ਸੰਗਤਾਂ ਵੱਡੀ ਗਿਣਤੀ 'ਚ ਗੁਰੂ ਘਰ 'ਚ ਪਹੁੰਚ ਰਹੀਆਂ ਹਨ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network