ਅਦਾਕਾਰ ਰਣਵੀਰ ਸਿੰਘ ਅਤੇ ਦੀਪਿਕਾ ਪਾਦੂਕੋਣ ਦਾ ਪੰਜਾਬੀ ਅੰਦਾਜ਼ ‘ਚ ਬਣਾਇਆ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ

written by Shaminder | July 07, 2021

ਅਦਾਕਾਰ ਰਣਵੀਰ ਸਿੰਘ ਦਾ ਬੀਤੇ ਦਿਨ ਜਨਮ ਦਿਨ ਸੀ । ਇਸ ਮੌਕੇ ਉਸ ਦੀ ਪਤਨੀ ਦੀਪਿਕਾ ਪਾਦੂਕੋਣ ਦੇ ਨਾਲ ਉਸ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਿਹਾ ਹੈ । ਇਸ ਵੀਡੀਓ ‘ਚ ਦੋਵੇਂ ਸ਼ਹਿਨਾਜ਼ ਗਿੱਲ ਦੇ ਡਾਇਲਾਗਸ ‘ਤੇ ਮਸਤੀ ਕਰਦੇ ਹੋਏ ਨਜ਼ਰ ਆ ਰਹੇ ਹਨ । ਵੀਡੀਓ ‘ਚ ਤੁਸੀਂ ਵੇਖ ਸਕਦ ਹੋ ਕਿ ਦੀਪਿਕਾ ਪਾਦੂਕੋਣ ਰਣਵੀਰ ਸਿੰਘ ਨਾਲ ਖੂਬ ਮਸਤੀ ਕਰਦੀ ਹੋਈ ਨਜ਼ਰ ਆ ਰਹੀ ਹੈ ।

Ranveer

ਹੋਰ ਪੜ੍ਹੋ : ਕੈਲਾਸ਼ ਖੇਰ ਦਾ ਹੈ ਅੱਜ ਜਨਮ ਦਿਨ, ਕਾਰੋਬਾਰ ਵਿੱਚ ਘਾਟਾ ਖਾਣ ਤੋਂ ਬਾਅਦ ਖੁਦਕੁਸ਼ੀ ਕਰਨਾ ਚਾਹੁੰਦੇ ਸਨ ਕੈਲਾਸ਼ ਖੇਰ 

bollywood actor ranveer singh

ਦੱਸ ਦਈਏ ਕਿ ਸ਼ਹਿਨਾਜ਼ ਗਿੱਲ ਦੇ ਇਸ ਡਾਇਲਾਗ ਨੂੰ ਯਸ਼ਰਾਜ ਮੁਖੌਟੇ ਨੇ ਮਿਊਜ਼ਿਕ ਦੇ ਕੇ ਰਿਕ੍ਰਿਏਟ ਕੀਤਾ ਹੈ । ਕੁਝ ਮਹੀਨੇ ਪਹਿਲਾਂ ਇਹ ਵੀਡੀਓ ਕਾਫੀ ਵਾਇਰਲ ਹੋਇਆ ਸੀ ਅਤੇ ਕਈ ਲੋਕਾਂ ਨੇ ਇਸ ‘ਤੇ ਖੂਬ ਵੀਡੀਓ ਬਣਾਏ ਸਨ ।

ranveer singh

ਸ਼ਹਿਨਾਜ਼ ਗਿੱਲ ਨੇ ਬਿੱਗ ਬੌਸ ਦੇ ਦੌਰਾਨ ਇਹ ਡਾਇਲਾਗ ਆਪਣੇ ਇੱਕ ਸਾਥੀ ਨੂੰ ਗੁੱਸੇ ‘ਚ ਆ ਕੇ ਆਖਿਆ ਸੀ ਅਤੇ ਸ਼ਹਿਨਾਜ਼ ਗਿੱਲ ਦਾ ਇਹ ਵੀਡੀਓ ਕਾਫੀ ਵਾਇਰਲ ਹੋਇਆ ਸੀ । ਦੀਪਿਕਾ ਪਾਦੂਕੋਣ ਅਕਸਰ ਸੋਸ਼ਲ ਮੀਡੀਆ ‘ਤੇ ਆਪਣੇ ਮਸਤੀ ਭਰੇ ਵੀਡੀਓਜ਼ ਸਾਂਝੇ ਕਰਦੀ ਰਹਿੰਦੀ ਹੈ ।

 

View this post on Instagram

 

A post shared by Deepika Padukone (@deepikapadukone)

ਕੁਝ ਦਿਨ ਪਹਿਲਾਂ ਉਨ੍ਹਾਂ ਨੇ ਆਪਣੇ ਇੱਕ ਵਿਦੇਸ਼ੀ ਦੋਸਤ ਨੂੰ ਖੱਟੇ ਅੰਬਾਂ ਦਾ ਕੱਚਾ ਅਚਾਰ ਜੋ ਕਿ ਬਹੁਤ ਹੀ ਜ਼ਿਆਦਾ ਸਪਾਈਸੀ ਸੀ, ਉਹ ਖੁਆ ਦਿੱਤਾ ਸੀ । ਇਸ ਵੀਡੀਓ ਨੂੰ ਵੀ ਦੋਵਾਂ ਦੇ ਪ੍ਰਸ਼ਂੰਸਕਾਂ ਵੱਲੋਂ ਖੂਬ ਪਸੰਦ ਕੀਤਾ ਗਿਆ ਸੀ ।

 

0 Comments
0

You may also like