ਅਲਗੋਜਿਆਂ ਤੋਂ ਇਲਾਵਾ ਨਿੰਜਾ ਤੂੰਬੀ ਦਾ ਵੀ ਹੈ ਮਾਹਿਰ, ਤੂੰਬੀ ਵਜਾ ਕੇ ਕਰਵਾਈ ਧੰਨ-ਧੰਨ, ਦੇਖੋ ਵੀਡਿਓ

Written by  Aaseen Khan   |  December 27th 2018 11:10 AM  |  Updated: December 27th 2018 12:39 PM

ਅਲਗੋਜਿਆਂ ਤੋਂ ਇਲਾਵਾ ਨਿੰਜਾ ਤੂੰਬੀ ਦਾ ਵੀ ਹੈ ਮਾਹਿਰ, ਤੂੰਬੀ ਵਜਾ ਕੇ ਕਰਵਾਈ ਧੰਨ-ਧੰਨ, ਦੇਖੋ ਵੀਡਿਓ

ਕੀ ਤੁਸੀਂ ਜਾਣਦੇ ਹੋ ਨਿੰਜਾ ਦੀ ਇਸ ਖੂਬੀ ਬਾਰੇ , ਦੇਖੋ ਵੀਡੀਓ : ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਬਾਕਮਾਲ ਕਲਾਕਾਰ ਨਿੰਜਾ ਜਿਹੜੇ ਅੱਜ ਕੱਲ ਜਿੰਮ 'ਚ ਖੂਬ ਪਸੀਨਾ ਵਹਾ ਰਹੇ ਹਨ। ਨਿੰਜਾ ਆਪਣੇ ਸ਼ੋਸ਼ਲ ਮੀਡੀਆ 'ਤੇ ਸਰੋਤਿਆਂ ਨੂੰ ਕੁਝ ਨਾ ਕੁਝ ਮੋਟੀਵੇਸ਼ਨਲ ਕੰਮ ਕਰਕੇ ਉਤਸ਼ਾਹਿਤ ਕਰਦੇ ਰਹਿੰਦੇ ਹਨ। ਉਹਨਾਂ ਨੇ ਇੱਕ ਹੋਰ ਵੀਡੀਓ ਸ਼ੇਅਰ ਕੀਤਾ ਹੈ ਜਿਸ ਉਹ ਪੰਜਾਬ ਲੋਕ ਗਾਇਕੀ ਦਾ ਸਾਜ਼ ਤੂੰਬਾ ਵਜਾਉਂਦੇ ਨਜ਼ਰ ਆ ਰਹੇ ਹਨ।

https://www.instagram.com/p/Br2IXSVnpkP/

ਇਸ ਤੋਂ ਨਿੰਜਾ ਨੇ ਦੱਸ ਦਿੱਤਾ ਹੈ ਕਿ ਉਹਨਾਂ 'ਚ ਇਹ ਵੀ ਇੱਕ ਖੂਬੀ ਹੈ ਕਿ ਉਹ ਗਾਇਕੀ ਅਤੇ ਅਦਾਕਾਰੀ ਤਾਂ ਜ਼ਬਰਦਸਤ ਕਰ ਹੀ ਲੈਂਦੇ ਹਨ ਪਰ ਸਾਜ਼ ਵੀ ਅੱਛੇ ਖਾਸੇ ਵਜ੍ਹਾ ਲੈਂਦੇ ਹਨ। ਨਿੰਜਾ ਦਾ ਇਹ ਵੀਡੀਓ ਸ਼ੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਿਹਾ ਹੈ। ਉਹਨਾਂ ਦੇ ਫੈਨਜ਼ ਵੱਲੋਂ ਵੀ ਨਿੰਜਾ ਦੇ ਇਸ ਹੁਨਰ ਲਈ ਤਾਰੀਫ ਕੀਤੀ ਜਾ ਰਹੀ ਹੈ। ਨਿੰਜਾ ਬਹੁਤ ਹੀ ਮਿਹਨਤੀ ਅਤੇ ਜਾਬਾਜ਼ ਗਾਇਕ ਹਨ।

ਹੋਰ ਪੜ੍ਹੋ : ਕਰਮਜੀਤ ਅਨਮੋਲ ਨਾਲ ਗਾਇਕ ਹਰਭਜਨ ਸ਼ੇਰਾ , ਕੀ ਹੋਣ ਵਾਲਾ ਹੈ ਖਾਸ , ਦੇਖੋ ਵੀਡੀਓ

https://www.instagram.com/p/Bry6SV2HLdq/

ਬਹੁਤ ਸਾਰੇ ਲੋਕ ਉਹਨਾਂ ਦੇ ਇਸ ਮਿਹਨਤ ਦੇ ਜਜ਼ਬੇ ਤੋਂ ਹਰ ਰੋਜ਼ ਪ੍ਰਭਾਵਿਤ ਹੁੰਦੇ ਹਨ। ਨਿੰਜਾ ਅਕਸਰ ਹੀ ਕਹਿੰਦੇ ਵੀ ਰਹਿੰਦੇ ਹਨ ਕਿ ਜੋ ਵੀ ਮਿਹਨਤ ਕਰਦਾ ਹੈ ਉਹਨਾਂ ਨੂੰ ਮਿਹਨਤ ਦਾ ਫਲ ਇੱਕ ਨਾ ਇੱਕ ਦਿਨ ਜ਼ਰੂਰ ਮਿਲਦਾ ਹੈ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network