ਇਸ ਵਿਅਕਤੀ ਨੇ ਅਮਰੀਕਾ 'ਚ ਬਣਾਇਆ ਪਿੰਡ ਵਾਲਾ ਮਾਹੌਲ, ਤਿਆਰ ਕੀਤਾ ਤੂਤਾਂ ਵਾਲਾ ਖੂਹ, ਦੇਖੋ ਵੀਡੀਓ

written by Aaseen Khan | September 02, 2019

ਪੰਜਾਬੀ ਅੱਜ ਦੁਨੀਆ ਦੇ ਹਰ ਦੇਸ਼ 'ਚ ਪਹੁੰਚ ਚੁੱਕੇ ਹਨ ਅਤੇ ਵੱਡੇ ਮੁਕਾਮ ਵੀ ਹਾਸਿਲ ਕੀਤੇ ਹਨ। ਇੰਗਲੈਂਡ, ਕੈਨੇਡਾ ਅਮਰੀਕਾ ਵਰਗੇ ਦੇਸ਼ਾਂ 'ਚ ਜਾ ਕੇ ਪੰਜਾਬੀਆਂ ਨੇ ਮਿਹਨਤ ਨਾਲ ਹਰ ਪਾਸੇ ਬੱਲੇ ਬੱਲੇ ਕਰਵਾਈ ਹੈ। ਪਰ ਪੰਜਾਬੀ ਦੁਨੀਆ ਦੇ ਜਿਸ ਵੀ ਕੋਨੇ 'ਚ ਚਲੇ ਜਾਣ ਆਪਣਾ ਪਿੰਡ ਆਪਣਾ ਪਿਛੋਕੜ ਆਪਣਾ ਪੰਜਾਬ ਕਦੇ ਨਹੀਂ ਭੁਲਾਉਂਦੇ। ਉਹ ਕੁਝ ਨਾ ਕੁਝ ਅਜਿਹਾ ਕਰਦੇ ਹੀ ਰਹਿੰਦੇ ਜਿਸ ਨਾਲ ਹਰ ਪਾਸੇ ਪੰਜਾਬ ਵਰਗਾ ਮਾਹੌਲ ਬਣ ਜਾਂਦਾ ਹੈ। ਹੁਣ ਅਜਿਹਾ ਹੀ ਵੀਡੀਓ ਇੱਕ ਵੀਡੀਓ ਸ਼ੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ ਜਿਸ 'ਚ ਇੱਕ ਵਿਅਕਤੀ ਦਿਖਾ ਰਿਹਾ ਹੈ ਅਤੇ ਦੱਸ ਰਿਹਾ ਹੈ ਕਿ ਉਸ ਨੇ ਅਮਰੀਕਾ 'ਚ ਇਹ ਤੂਤਾਂ ਵਾਲਾ ਖੂਹ ਅਤੇ ਚੌਂਕਾ ਤਿਆਰ ਕੀਤਾ ਹੈ। ਇਸ ਵੀਡੀਓ 'ਚ ਸਾਫ ਦੇਖਿਆ ਜਾ ਸਕਦਾ ਹੈ ਕਿੰਝ ਵਿਅਕਤੀ ਨੇ ਅਮਰੀਕਾ 'ਚ ਮੰਜੇ ਤੋਂ ਲੈ ਕੇ ਨਲਕਾ ਅਤੇ ਪੰਜਾਬੀ ਸਾਜੋ ਸਮਾਨ ਨਾਲ ਇਹ ਸਾਰਾ ਮਾਹੌਲ ਤਿਆਰ ਕੀਤਾ ਹੈ। ਵੀਡੀਓ 'ਚ ਇਹ ਵਿਅਕਤੀ ਕਹਿੰਦਾ ਸੁਣਾਈ ਦੇ ਰਿਹਾ ਹੈ ਕਿ ਉਸ ਨੂੰ ਆਪਣੇ ਬਜ਼ੁਰਗਾਂ ਦੀ ਤਰ੍ਹਾਂ ਰਹਿਣਾ ਬਹੁਤ ਪਸੰਦ ਹੈ। ਸਾਡੇ ਬਜ਼ੁਰਗ ਜਿੰਨ੍ਹਾਂ ਦੇ ਜ਼ਿੰਦਗੀ ਕਾਫੀ ਹੌਲੀ ਚੱਲਦੀ ਸੀ ਤੇ ਅੱਜ ਅਸੀਂ ਇਸ ਨੂੰ ਬਹੁਤ ਤੇਜ਼ ਕਰ ਲਿਆ ਹੈ ਹੁਣ ਜ਼ਰੂਰਤ ਹੈ ਇਸ ਨੂੰ ਦੁਬਾਰਾ ਆਪਣੇ ਬਜ਼ੁਰਗਾਂ ਦੀ ਤਰ੍ਹਾਂ ਹੌਲੀ ਕਰਨ ਦੀ। ਇਹ ਹੀ ਨਹੀਂ ਅਮਰੀਕਾ 'ਚ ਇਸ ਵਿਅਕਤੀ ਨੇ ਪੰਜਾਬ 'ਚ ਪਾਏ ਜਾਣ ਵਾਲੇ ਦਰਖ਼ਤ ਸਬਜ਼ੀਆਂ ਅਤੇ ਫਲ ਵੀ ਲਗਾਏ ਹਨ। ਜਿੰਨ੍ਹਾਂ 'ਚ ਅਮਰੂਦ, ਤੂਤ, ਨਿੰਬੂ ਆਦਿ ਹਨ ਜਿਹੜੇ ਪੰਜਾਬ ਦੀਆਂ ਮੋਟਰਾਂ 'ਤੇ ਆਮ ਮਿਲ ਜਾਂਦੇ ਹਨ। ਆਪਣੇ ਵਤਨਾਂ ਤੋਂ ਦੂਰ ਬੈਠੇ ਜਿਹੜੇ ਪੰਜਾਬੀਆਂ ਨੂੰ ਪੰਜਾਬ ਦੀ ਯਾਦ ਸਤਾਉਂਦੀ ਹੈ ਉਹਨਾਂ ਨੂੰ ਇਸ ਜਗ੍ਹਾ ਆ ਕੇ ਥੋੜੀ ਬਹੁਤੀ ਸ਼ਾਂਤੀ ਜ਼ਰੂਰ ਮਿਲਦੀ ਹੋਵੇਗੀ।

0 Comments
0

You may also like